ਸੁਪਰਸਟਾਰ ਮਹੇਸ਼ ਬਾਬੂ ਅਤੇ ਉਨ੍ਹਾਂ ਦੀ ਪਤਨੀ ਅਤੇ ਅਭਿਨੇਤਰੀ ਨਮਰਤਾ ਸ਼ਿਰੋਡਕਰ ਨੇ ਆਪਣੀ ਬੇਟੀ ਸਿਤਾਰਾ ਦੇ ਫਰਜ਼ੀ ਸੋਸ਼ਲ ਮੀਡੀਆ ਅਕਾਊਂਟ ਬਾਰੇ ਆਪਣੇ ਪ੍ਰਸ਼ੰਸਕਾਂ ਅਤੇ ਫਾਲੋਅਰਜ਼ ਨੂੰ ਚੇਤਾਵਨੀ ਦਿੱਤੀ ਹੈ। ਅੱਜ ਸ਼ਨਿੱਚਰਵਾਰ 10 ਫਰਵਰੀ ਨੂੰ ਨਮਰਤਾ ਨੇ ਆਪਣੇ ਇੰਸਟਾਗ੍ਰਾਮ ‘ਤੇ ਅਧਿਕਾਰਤ ਬਿਆਨ ਸਾਂਝਾ ਕੀਤਾ ਹੈ। ਉਨ੍ਹਾਂ ਕਿਹਾ ਕਿ ਅਧਿਕਾਰੀ ਜਾਂਚ ਕਰ ਰਹੇ ਹਨ ਅਤੇ ਸਿਤਾਰਾ ਦਾ ਫਰਜ਼ੀ ਖਾਤਾ ਬਣਾਉਣ ਵਾਲੇ ਵਿਅਕਤੀ ਨੂੰ ਫੜ ਲਿਆ ਜਾਵੇਗਾ।
ਨਮਰਤਾ ਸ਼ਿਰੋਡਕਰ ਨੇ ਆਪਣੀ ਪੋਸਟ ਵਿੱਚ ਇਹ ਵੀ ਦੱਸਿਆ ਕਿ ਅਣਜਾਣ ਉਪਭੋਗਤਾ ਸਿਤਾਰਾ ਬਣ ਕੇ ਦੂਜੇ ਉਪਭੋਗਤਾਵਾਂ ਨਾਲ ਵਪਾਰ ਅਤੇ ਨਿਵੇਸ਼ ਦੇ ਲਿੰਕ ਸਾਂਝੇ ਕਰ ਰਿਹਾ ਹੈ। ਉਸਨੇ ਆਪਣੀ ਪੋਸਟ ਦੇ ਕੈਪਸ਼ਨ ਵਿੱਚ ਆਪਣੀ ਬੇਟੀ ਦੇ ਅਧਿਕਾਰਤ ਅਕਾਉਂਟ ਨੂੰ ਵੀ ਟੈਗ ਕੀਤਾ ਅਤੇ ਪ੍ਰਸ਼ੰਸਕਾਂ ਨੂੰ ਦੱਸਿਆ ਕਿ ਇੰਸਟਾਗ੍ਰਾਮ ‘ਤੇ ਇਹ ਉਸਦੀ ਬੇਟੀ ਦਾ ਇੱਕੋ ਇੱਕ ਖਾਤਾ ਹੈ। ਮਹੇਸ਼ ਬਾਬੂ ਦੀ ਪਤਨੀ ਅਤੇ ਅਭਿਨੇਤਰੀ ਨਮਰਤਾ ਨੇ ਵੀ ਆਪਣੇ ਫਾਲੋਅਰਸ ਨੂੰ ਬੇਨਤੀ ਕੀਤੀ ਹੈ ਕਿ ਉਹ ਅਧਿਕਾਰਤ ਖਾਤੇ ਤੋਂ ਇਲਾਵਾ ਕਿਸੇ ਹੋਰ ਖਾਤੇ ‘ਤੇ ਭਰੋਸਾ ਨਾ ਕਰਨ।
----------- Advertisement -----------
ਮਹੇਸ਼ ਬਾਬੂ-ਨਮਰਤਾ ਦੀ ਬੇਟੀ ਸਿਤਾਰਾ ਦੇ ਫਰਜ਼ੀ ਅਕਾਊਂਟ ਬਾਰੇ ਅਦਾਕਾਰਾ ਨੇ ਪੋਸਟ ਸਾਂਝੀ ਕਰ ਦਿੱਤੀ ਚੇਤਾਵਨੀ
Published on
----------- Advertisement -----------
----------- Advertisement -----------












