ਮਨੋਰੰਜਨ ਜਗਤ ਤੋਂ ਬਹੁਤ ਹੀ ਦੁਖਦਾਇਕ ਖਬਰ ਸਾਹਮਣੇ ਆਈ ਹੈ। ਆਮਿਰ ਖਾਨ ਦੀ ਸੁਪਰਹਿੱਟ ਫਿਲਮ ‘ਦੰਗਲ’ ‘ਚ ਛੋਟੀ ਬਬੀਤਾ ਫੋਗਾਟ ਦਾ ਕਿਰਦਾਰ ਨਿਭਾਉਣ ਵਾਲੀ ਅਦਾਕਾਰਾ ਦਾ 19 ਸਾਲ ਦੀ ਉਮਰ ‘ਚ ਦਿਹਾਂਤ ਹੋ ਗਿਆ ਹੈ। ਜੂਨੀਅਰ ਬਬੀਤਾ ਫੋਗਾਟ ਬਣੀ ਅਦਾਕਾਰਾ ਦਾ ਅਸਲੀ ਨਾਂ ਸੁਹਾਨੀ ਭਟਨਾਗਰ ਸੀ। ਜੋ ਪਿਛਲੇ ਕੁਝ ਸਮੇਂ ਤੋਂ ਬਿਮਾਰ ਸੀ। ਇਸ ਕਾਰਨ ਉਸ ਦਾ ਏਮਜ਼ ‘ਚ ਇਲਾਜ ਚੱਲ ਰਿਹਾ ਸੀ। ਪਰ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਡਾਕਟਰ ਉਸ ਨੂੰ ਬਚਾ ਨਹੀਂ ਸਕੇ ਅਤੇ ਸੁਹਾਨੀ ਭਟਨਾਗਰ ਦੀ 17 ਫਰਵਰੀ 2024 ਨੂੰ ਮੌਤ ਹੋ ਗਈ।
ਸੁਹਾਨੀ ਭਟਨਾਗਰ ਦੇ ਦੇਹਾਂਤ ਕਾਰਨ ਉਸ ਦਾ ਪਰਿਵਾਰ ਅਤੇ ਪ੍ਰਸ਼ੰਸ਼ਕ ਸਦਮੇ ‘ਚ ਹਨ।ਅਦਾਕਾਰਾ ਦੇ ਮਾਤਾ-ਪਿਤਾ ਦਾ ਰੋ-ਰੋ ਕੇ ਬੁਰਾ ਹਾਲ ਹੈ। ਸ਼ੁਰੂਆਤੀ ਜਾਣਕਾਰੀ ਮੁਤਾਬਕ ਸੁਹਾਨੀ ਆਪਣੇ ਪਰਿਵਾਰ ਨਾਲ ਫਰੀਦਾਬਾਦ ‘ਚ ਰਹਿੰਦੀ ਸੀ। ਉਸਨੇ ਅੱਜ ਯਾਨੀ ਕਿ ਸ਼ਨੀਵਾਰ ਨੂੰ ਸਵੇਰੇ ਆਖਰੀ ਸਾਹ ਲੈ। ਖਬਰਾਂ ਮੁਤਾਬਕ ਉਸਦਾ ਅੰਤਿਮ ਸਸਕਾਰ ਅੱਜ ਹੀ ਕੀਤਾ ਜਾਵੇਗਾ।
----------- Advertisement -----------
‘ਦੰਗਲ’ ਫੇਮ ਸੁਹਾਨੀ ਭਟਨਾਗਰ ਦੀ 19 ਸਾਲ ਦੀ ਉਮਰ ‘ਚ ਮੌ/ਤ; ਮਨੋਰੰਜਨ ਜਗਤ ‘ਚ ਸੋਗ ਦੀ ਲਹਿਰ
Published on
----------- Advertisement -----------
----------- Advertisement -----------












