ਯੂਟਿਊਬ ਦੀ ਸਾਬਕਾ ਸੀਈਓ ਸੂਜ਼ਨ ਡਾਇਨ ਵੋਜਿਕੀ ਦੇ ਪੁੱਤਰ ਦੀ ਕੈਲੀਫੋਰਨੀਆ, ਅਮਰੀਕਾ ਵਿੱਚ ਮੌਤ ਹੋ ਗਈ ਹੈ। 19 ਸਾਲਾ ਮਾਰਕੋ ਟਰੌਪਰ ਦੀ ਲਾਸ਼ ਯੂਨੀਵਰਸਿਟੀ ਦੇ ਹੋਸਟਲ ਵਿੱਚੋਂ ਮਿਲੀ। ਮੌਤ ਦਾ ਕਾਰਨ ਅਜੇ ਤੱਕ ਸਾਹਮਣੇ ਨਹੀਂ ਆਇਆ ਹੈ।
ਜਾਣਕਾਰੀ ਮੁਤਾਬਿਕ ਮਾਰਕੋ ਟਰਾਪਰ ਹੋਸਟਲ ਦੇ ਕਮਰੇ ਵਿੱਚ ਬੇਹੋਸ਼ ਪਾਇਆ ਗਿਆ। ਸਾਥੀ ਵਿਦਿਆਰਥੀਆਂ ਨੇ ਯੂਨੀਵਰਸਿਟੀ ਅਥਾਰਟੀ ਨੂੰ ਸੂਚਿਤ ਕਰ ਦਿੱਤਾ ਸੀ। ਇਸ ਤੋਂ ਬਾਅਦ ਮੈਡੀਕਲ ਟੀਮ ਕਮਰੇ ਵਿੱਚ ਪਹੁੰਚੀ। ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਕੁਝ ਸਮੇਂ ਬਾਅਦ ਟੀਮ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਤੋਂ ਬਾਅਦ ਪੁਲਿਸ ਨੂੰ ਸੂਚਨਾ ਦਿੱਤੀ ਗਈ। ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਮਾਰਕੋ ਟਰੌਪਰ ਦੀ ਦਾਦੀ, ਐਸਥਰ ਵੋਜਿਕੀ ਦਾ ਮੰਨਣਾ ਹੈ ਕਿ ਮਾਰਕੋ ਦੀ ਮੌਤ ਨਸ਼ੇ ਦੀ ਓਵਰਡੋਜ਼ ਕਾਰਨ ਹੋਈ । ਅਮਰੀਕੀ ਮੀਡੀਆ ਰਿਪੋਰਟਾਂ ਮੁਤਾਬਕ ਮਾਰਕੋ ਦਾ ਪੋਸਟਮਾਰਟਮ ਕਰ ਲਿਆ ਗਿਆ ਹੈ। ਉਸ ਦੀ ਟੌਕਸਿਕਲੋਜੀ ਰਿਪੋਰਟ ਆਉਣ ਵਿਚ 30 ਦਿਨ ਲੱਗਣਗੇ। ਇਹ ਸਪੱਸ਼ਟ ਹੋ ਜਾਵੇਗਾ ਕਿ ਮਾਰਕੋ ਦੇ ਸਰੀਰ ਵਿੱਚ ਨਸ਼ੇ ਸਨ ਜਾਂ ਨਹੀਂ।
ਸੂਜ਼ਨ ਡਾਇਨੇ ਵੋਜਿਕੀ ਨੇ ਫਰਵਰੀ 2023 ਵਿੱਚ ਯੂਟਿਊਬ ਸੀਈਓ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। 54 ਸਾਲਾ ਵੋਜਿਕੀ ਨੇ ਕਿਹਾ ਸੀ ਕਿ ਉਹ ਆਪਣੇ ਪਰਿਵਾਰ ਨਾਲ ਜ਼ਿਆਦਾ ਸਮਾਂ ਬਿਤਾਉਣਾ ਚਾਹੁੰਦੀ ਹੈ। ਉਹ ਆਪਣੀ ਸਿਹਤ ਅਤੇ ਨਿੱਜੀ ਜ਼ਿੰਦਗੀ ‘ਤੇ ਵੀ ਧਿਆਨ ਦੇਣਾ ਚਾਹੁੰਦੀ ਹੈ। ਇਸ ਲਈ ਉਹ ਅਸਤੀਫਾ ਦੇ ਰਹੀ ਹੈ। ਉਹ ਸਾਲ 2014 ਵਿੱਚ ਯੂਟਿਊਬ ਦੀ ਸੀਈਓ ਬਣੀ ਸੀ।
----------- Advertisement -----------
ਯੂਟਿਊਬ ਦੀ ਸਾਬਕਾ ਸੀਈਓ ਦੇ ਪੁੱਤਰ ਦੀ ਭੇਦਭਰੇ ਹਾਲਾਤਾਂ ‘ਚ ਮੌ/ਤ; ਯੂਨੀਵਰਸਿਟੀ ਦੇ ਹੋਸਟਲ ‘ਚੋਂ ਮਿਲੀ ਲਾ+ਸ਼
Published on
----------- Advertisement -----------
----------- Advertisement -----------












