ਯੂਪੀ ਪੁਲਿਸ ਭਰਤੀ ਪ੍ਰੀਖਿਆ ਨੂੰ ਲੈ ਕੇ ਇੱਕ ਅਜੀਬ ਮਾਮਲਾ ਸਾਹਮਣੇ ਆਇਆ ਹੈ। ਦਰਅਸਲ, ਉੱਤਰ ਪ੍ਰਦੇਸ਼ ਪੁਲਿਸ ਕਾਂਸਟੇਬਲ ਭਰਤੀ ਪ੍ਰੀਖਿਆ ਦੇ ਐਡਮਿਟ ਕਾਰਡ ‘ਤੇ ਅਦਾਕਾਰਾ ਸੰਨੀ ਲਿਓਨ ਦੀ ਤਸਵੀਰ ਦਿਖਾਈ ਦਿੱਤੀ ਹੈ।”ਸੰਨੀ ਲਿਓਨ” ਦੇ ਨਾਮ ਵਾਲਾ ਐਡਮਿਟ ਕਾਰਡ ਅਤੇ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ। ਐਡਮਿਟ ਕਾਰਡ ‘ਤੇ ਪ੍ਰੀਖਿਆ ਦੀ ਮਿਤੀ 17 ਫਰਵਰੀ ਹੈ।ਇਸ ਐਡਮਿਟ ਕਾਰਡ ਨੂੰ ਦੇਖਣ ਤੋਂ ਬਾਅਦ ਹਰ ਪਾਸੇ ਚਰਚਾ ਹੈ ਕਿ ਕੀ ਸੰਨੀ ਲਿਓਨ ਐਕਟਿੰਗ ਛੱਡ ਕੇ ਯੂਪੀ ਪੁਲਿਸ ‘ਚ ਸ਼ਾਮਲ ਹੋਵੇਗੀ? ਜਾਣੋ ਕੀ ਹੈ ਇਸ ਪੂਰੀ ਖਬਰ ਦਾ ਸੱਚ।

ਦਰਅਸਲ, ਉੱਤਰ ਪ੍ਰਦੇਸ਼ ਵਿੱਚ ਪੁਲਿਸ ਭਰਤੀ ਪ੍ਰੀਖਿਆ ਚੱਲ ਰਹੀ ਹੈ, ਇਸ ਵਿੱਚ 48 ਲੱਖ ਤੋਂ ਵੱਧ ਉਮੀਦਵਾਰ ਸ਼ਾਮਿਲ ਹੋ ਰਹੇ ਹਨ। ਇਨ੍ਹਾਂ ‘ਚੋਂ ਇਕ ਨਾਂ ਹੈ ਅਭਿਨੇਤਰੀ ਸੰਨੀ ਲਿਓਨ ਦਾ। ਦਰਅਸਲ ਹਾਲ ਹੀ ‘ਚ ਅਜਿਹਾ ਐਡਮਿਟ ਕਾਰਡ ਸਾਹਮਣੇ ਆਇਆ ਹੈ, ਜੋ ਪੂਰੇ ਦੇਸ਼ ‘ਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਹ ਐਡਮਿਟ ਕਾਰਡ ਬਾਲੀਵੁੱਡ ਅਦਾਕਾਰਾ ਸੰਨੀ ਲਿਓਨ ਦੇ ਨਾਂ ‘ਤੇ ਜਾਰੀ ਕੀਤਾ ਗਿਆ ਹੈ। ਇਸ ‘ਚ ਸੰਨੀ ਲਿਓਨ ਦੀ ਗਲੈਮਰਸ ਤਸਵੀਰ ਵੀ ਨਜ਼ਰ ਆ ਰਹੀ ਹੈ।
ਇਸ ਐਡਮਿਟ ਕਾਰਡ ਨੂੰ ਦੇਖ ਕੇ ਐਸਪੀ ਨੇ ਪੁਲਿਸ ਵਿਭਾਗ ਨੂੰ ਜਾਂਚ ਦੇ ਹੁਕਮ ਦਿੱਤੇ ਹਨ। ਐਸਪੀ ਨੇ ਦੱਸਿਆ ਕਿ ਇਹ ਕਿਸੇ ਦੀ ਸ਼ਰਾਰਤ ਹੈ, ਜਿਸ ਨੇ ਸੰਨੀ ਲਿਓਨ ਦੇ ਨਾਮ ‘ਤੇ ਅਪਲਾਈ ਕੀਤਾ। ਮਾਮਲੇ ਦੀ ਜਾਣਕਾਰੀ ਉੱਤਰ ਪ੍ਰਦੇਸ਼ ਭਰਤੀ ਅਤੇ ਪ੍ਰਮੋਸ਼ਨ ਬੋਰਡ, ਲਖਨਊ ਨੂੰ ਦਿੱਤੀ ਗਈ ਹੈ। ਮਾਮਲੇ ਦੀ ਜਾਂਚ ਕੀਤੀ ਜਾਵੇਗੀ ਅਤੇ ਸੰਨੀ ਲਿਓਨ ਦੇ ਨਾਂ ‘ਤੇ ਅਪਲਾਈ ਕਰਨ ਵਾਲੇ ਵਿਅਕਤੀ ਦਾ ਪਤਾ ਲਗਾਇਆ ਜਾਵੇਗਾ ਕਿ ਉਸ ਨੇ ਅਜਿਹਾ ਕਿਉਂ ਕੀਤਾ।












