July 30, 2026, 2:54 am
----------- Advertisement -----------
HomeNewsLatest Newsਵਿਧਾਨ ਸਭਾ ਚੋਣਾਂ ਲਈ 9 ਨਾਮਜ਼ਦਗੀ ਪੱਤਰ ਦਾਖਲ : ਜ਼ਿਲ੍ਹਾ ਚੋਣ ਅਫ਼ਸਰ...

ਵਿਧਾਨ ਸਭਾ ਚੋਣਾਂ ਲਈ 9 ਨਾਮਜ਼ਦਗੀ ਪੱਤਰ ਦਾਖਲ : ਜ਼ਿਲ੍ਹਾ ਚੋਣ ਅਫ਼ਸਰ ਸੰਗਰੂਰ

Published on

----------- Advertisement -----------

ਸੰਗਰੂਰ, 28 ਜਨਵਰੀ : ਜ਼ਿਲ੍ਹਾ ਚੋਣ ਅਫ਼ਸਰ ਸ੍ਰੀ ਰਾਮਵੀਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਨਾਮਜ਼ਦਗੀ ਪੱਤਰ ਭਰਨ ਦੀ ਪ੍ਰਕਿਰਿਆ ਦੇ ਤਹਿਤ ਸ਼ੁੱਕਰਵਾਰ ਨੂੰ ਵੱਖ-ਵੱਖ ਵਿਧਾਨ ਸਭਾ ਹਲਕਿਆਂ ਵਿੱਚ ਉਮੀਦਵਾਰਾਂ ਵੱਲੋਂ ਸਬੰਧਤ ਰਿਟਰਨਿੰਗ ਅਧਿਕਾਰੀਆਂ ਕੋਲ 09 ਨਾਮਜ਼ਦਗੀ ਪੱਤਰ ਦਾਖ਼ਲ ਕਰਵਾਏ ਗਏ । ਉਨ੍ਹਾਂ ਦੱਸਿਆ ਕਿ ਵਿਧਾਨ ਸਭਾ ਹਲਕਾ 99-ਲਹਿਰਾ ਵਿਖੇ 4, ਵਿਧਾਨ ਸਭਾ ਹਲਕਾ-100 ਦਿੜ੍ਹਬਾ ਵਿਖੇ 3, ਵਿਧਾਨ ਸਭਾ ਹਲਕਾ 108-ਸੰਗਰੂਰ ਵਿਖੇ 2 ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਗਏ ਹਨ ਜਦਕਿ ਵਿਧਾਨ ਸਭਾ ਹਲਕਾ 101-ਸੁਨਾਮ ਊਧਮ ਸਿੰਘ ਵਾਲਾ ਅਤੇ ਵਿਧਾਨ ਸਭਾ ਹਲਕਾ 107-ਧੂਰੀ ਵਿਖੇ ਸ਼ੁੱਕਰਵਾਰ ਨੂੰ ਕਿਸੇ ਵੀ ਉਮੀਦਵਾਰ ਨੇ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਨਹੀਂ ਕੀਤੇ । ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਬੀਤੇ ਦਿਨੀਂ 15 ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ ਸਨ ਅਤੇ ਹੁਣ ਤੱਕ ਕੁੱਲ 24 ਨਾਮਜ਼ਦਗੀ ਪੱਤਰ ਦਾਖਲ ਹੋ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦੀ ਆਖ਼ਰੀ ਮਿਤੀ 1 ਫਰਵਰੀ ਹੈ ਜਦਕਿ ਨਾਮਜ਼ਦਗੀ ਪੱਤਰਾਂ ਦੀ ਪੜਤਾਲ 2 ਫਰਵਰੀ ਨੂੰ ਕੀਤੀ ਜਾਵੇਗੀ । ਉਨ੍ਹਾਂ ਦੱਸਿਆ ਕਿ ਉਮੀਦਵਾਰ 4 ਫਰਵਰੀ ਤੱਕ ਆਪਣੇ ਨਾਮਜ਼ਦਗੀ ਪੱਤਰ ਵਾਪਸ ਲੈ ਸਕਣਗੇ ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਬੇਅਦਬੀ ਕਾਨੂੰਨ: ਸਰਕਾਰ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਸੌਂਪਿਆ ਸੋਧਾਂ ਸਬੰਧੀ ਖਰੜਾ

ਬੇਅਦਬੀ ਕਾਨੂੰਨ ‘ਚ ਸੋਧਾਂ ਨੂੰ ਲੈ ਕੇ ਚੱਲ ਰਹੇ ਵਿਵਾਦ ਦਰਮਿਆਨ ਪੰਜਾਬ ਸਰਕਾਰ ਨੇ...

 ਚੰਡੀਗੜ੍ਹ ਮਾਰਚ ਦੌਰਾਨ ਵਧਿਆ ਤਣਾਅ: ‘ਵਾਰਿਸ ਪੰਜਾਬ ਦੇ’ ਦਾ ਸਮਰਥਕ ਪੁਲੀਸ ਦੀ ਵਾਟਰ ਕੈਨਨ ’ਤੇ ਚੜ੍ਹਿਆ

ਚੰਡੀਗੜ੍ਹ ਸਰਹੱਦ ’ਤੇ ਮੁਹਾਲੀ ਵੱਲੋਂ ਆ ਰਹੇ ਰੋਸ ਮਾਰਚ ਨੂੰ ਰੋਕਣ ਲਈ ਪੁਲੀਸ ਵੱਲੋਂ...

ਸ੍ਰੀ ਦਰਬਾਰ ਸਾਹਿਬ ਨੇੜੇ ਹੋਟਲ ਏਜੰਟਾਂ ਵੱਲੋਂ ਸ਼ਰਧਾਲੂਆਂ ਨੂੰ ਰੋਕਣ ਦਾ ਮਾਮਲਾ, ਨਿਹੰਗ ਸਿੰਘ ਨੇ ਦਿੱਤੀ ਚੇਤਾਵਨੀ; ਵੀਡੀਓ ਵਾਇਰਲ

ਸ੍ਰੀ ਹਰਿਮੰਦਰ ਸਾਹਿਬ ਦੇ ਆਲੇ-ਦੁਆਲੇ ਹੋਟਲ ਏਜੰਟਾਂ ਵੱਲੋਂ ਸ਼ਰਧਾਲੂਆਂ ਨੂੰ ਪਰੇਸ਼ਾਨ ਕੀਤੇ ਜਾਣ ਦਾ...

ਪਤੀ,ਪਤਨੀ ਦੋਵੇਂ ਕਮਾਉਂਦੇ ਹਨ ਤਾਂ ਮਿਲ ਕੇ ਚੁੱਕਣ ਘਰ ਤੇ ਬੱਚੇ ਦੀ ਸਿੱਖਿਆ ਦਾ ਖਰਚ, ਹਾਈ ਕੋਰਟ ਨੇ ਸੁਣਾਇਆ ਅਹਿਮ ਫ਼ੈਸਲਾ

ਬਾਂਬੇ ਹਾਈ ਕੋਰਟ ਨੇ ਕਿਹਾ ਕਿ ਬਰਾਬਰੀ ਦਾ ਦਾਅਵਾ ਚੁਣੇ ਹੋਏ ਢੰਗ ਨਾਲ ਨਹੀਂ...

ਚੋਰੀ ਦਾ ਇਲਜ਼ਾਮ ਲਗਾ ਮਾਸੜ ਨੇ ਕੀਤਾ ਨਾਬਾਲਗ ਭਾਣਜੀ ਦਾ ਕਤਲ, ਮੁਲਜ਼ਮ ਗ੍ਰਿਫ਼ਤਾਰ

ਅੰਮ੍ਰਿਤਸਰ ਵਿੱਚ 15 ਸਾਲਾ ਨਾਬਾਲਗ ਲੜਕੀ ਨੂੰ ਬੇਰਹਮੀ ਨਾਲ ਕੁੱਟ-ਕੁੱਟ ਕੇ ਮੌਤ ਦੇ ਘਾਟ...

ਸੰਗਰੂਰ ਅਦਾਲਤ ਦਾ ਵੱਡਾ ਫੈਸਲਾ, ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ ਖ਼ਿਲਾਫ਼ ਜ਼ਮਾਨਤੀ ਵਾਰੰਟ ਜਾਰੀ

ਸੰਗਰੂਰ ਦੀ ਇੱਕ ਅਦਾਲਤ ਨੇ ਕਾਂਗਰਸ ਦੇ ਕੌਮੀ ਪ੍ਰਧਾਨ ਮੱਲਿਕਾਰਜੁਨ ਖੜਗੇ ਖ਼ਿਲਾਫ਼ ਜ਼ਮਾਨਤੀ ਵਾਰੰਟ...

ਪੰਜਾਬ ਦੇ ਕਿਸਾਨ ਦੀ ਧੀ ਹਰਜਿੰਦਰ ਕੌਰ ਨੇ ਵੇਟਲਿਫਟਿੰਗ ਵਿੱਚ ਜਿੱਤਿਆ ਚਾਂਦੀ ਦਾ ਤਗ਼ਮਾ

 ਨਾਭਾ ਦੇ ਪਿੰਡ ਮੈਹਸ ਦੀ ਜਮਪਲ ਹਰਜਿੰਦਰ ਕੌਰ ਨੇ ਗਲਾਸਗੋ ਵਿਖੇ ਖੇਡੀਆਂ ਜਾ ਰਹੀਆਂ...

ਪਿਛਲੇ ਸਾਢੇ ਚਾਰ ਸਾਲਾਂ ਵਿੱਚ ਪੰਜਾਬ ਵਿੱਚ ਇੱਕ ਵੀ ਪੇਪਰ ਲੀਕ ਨਹੀਂ ਹੋਇਆ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਨਵੀਂ ਦਿੱਲੀ / ਪੰਜਾਬ; 28 ਜੁਲਾਈ:ਝੂਠੇ ਪੇਪਰ ਲੀਕ ਦੇ ਦੋਸ਼ਾਂ ਰਾਹੀਂ ਪੰਜਾਬ ਅਤੇ ਇਸ...