ਭਾਰਤ ਮਿਸ ਵਰਲਡ ਮੁਕਾਬਲੇ ਦੀ ਮੇਜ਼ਬਾਨੀ ਕਰਨ ਦੀ ਤਿਆਰੀ ਕਰ ਰਿਹਾ ਹੈ। ਇਹ ਮੁਕਾਬਲਾ 28 ਸਾਲ ਬਾਅਦ ਭਾਰਤ ਵਿੱਚ ਹੋਣ ਜਾ ਰਿਹਾ ਹੈ। ਇਸ ਤੋਂ ਪਹਿਲਾਂ ਇਹ ਮੁਕਾਬਲਾ 1996 ਵਿੱਚ ਬੰਗਲੌਰ ਵਿੱਚ ਹੋਇਆ ਸੀ। ਇਸ ਵਾਰ ਇਸ ਮੁਕਾਬਲੇ ਦੀ ਮੇਜ਼ਬਾਨੀ ਫਿਲਮ ਮੇਕਰ ਕਰਨ ਜੌਹਰ ਕਰਨਗੇ ਅਤੇ ਮਿਸ ਵਰਲਡ 2013 ਮੇਗਨ ਯੰਗ ਵੀ ਮੇਜ਼ਬਾਨੀ ‘ਚ ਉਨ੍ਹਾਂ ਦਾ ਸਾਥ ਦਿੰਦੀ ਨਜ਼ਰ ਆਵੇਗੀ।
ਮਿਸ ਵਰਲਡ ਮੁਕਾਬਲੇ ਦਾ ਇਹ 71ਵਾਂ ਸਾਲ ਹੋਵੇਗਾ। ਇਹ ਸਮਾਰੋਹ 9 ਮਾਰਚ ਨੂੰ ਮੁੰਬਈ ਦੇ ਜੀਓ ਵਰਲਡ ਸੈਂਟਰ ਵਿੱਚ ਆਯੋਜਿਤ ਕੀਤਾ ਜਾਵੇਗਾ। ਜੀਓ ਵਰਲਡ ਸੈਂਟਰ ਬਾਂਦਰਾ ਕੁਰਲਾ ਕੰਪਲੈਕਸ, ਮੁੰਬਈ ਵਿੱਚ ਸਥਿਤ ਹੈ। ਇੱਥੇ ਅਕਸਰ ਫਿਲਮ ਇੰਡਸਟਰੀ ਨਾਲ ਜੁੜੇ ਵੱਡੇ ਸਮਾਗਮ ਹੁੰਦੇ ਹਨ।
ਫੈਮਿਨਾ ਮਿਸ ਇੰਡੀਆ 2022 ਦੀ ਜੇਤੂ ਸਿਨੀ ਸ਼ੈੱਟੀ ਮਿਸ ਵਰਲਡ 2023 ਮੁਕਾਬਲੇ ਵਿੱਚ ਭਾਰਤ ਦੀ ਪ੍ਰਤੀਨਿਧਤਾ ਕਰੇਗੀ। ਸੀਨੀ ਨੇ ਕਿਹਾ- ਭਾਰਤ ਇੱਕ ਅਜਿਹਾ ਦੇਸ਼ ਹੈ ਜਿੱਥੇ ਆਧੁਨਿਕੀਕਰਨ ਅਤੇ ਪਰੰਪਰਾ ਦਾ ਸੁਮੇਲ ਦੇਖਿਆ ਜਾਂਦਾ ਹੈ। ਇਸ ਵਾਰ ਮੁਕਾਬਲੇ ਵਿੱਚ ਭਾਗ ਲੈਣ ਵਾਲੇ ਸਾਰੇ ਪ੍ਰਤੀਯੋਗੀਆਂ ਲਈ ਇੱਕ ਵਧੀਆ ਮੌਕਾ ਹੋਵੇਗਾ। ਉਨ੍ਹਾਂ ਨੂੰ ਅਜਿਹੇ ਸੱਭਿਆਚਾਰ ਅਤੇ ਪਰੰਪਰਾਵਾਂ ਨੂੰ ਅਸਲ ਵਿੱਚ ਦੇਖਣ ਅਤੇ ਅਨੁਭਵ ਕਰਨ ਦਾ ਮੌਕਾ ਮਿਲੇਗਾ।
----------- Advertisement -----------
ਕਰਨ ਜੌਹਰ ਕਰਨਗੇ 71ਵੇਂ ਮਿਸ ਵਰਲਡ ਮੁਕਾਬਲੇ ਦੀ ਮੇਜ਼ਬਾਨੀ: 28 ਸਾਲਾਂ ਬਾਅਦ ਭਾਰਤ ‘ਚ ਹੋਣ ਜਾ ਰਿਹੈ ਫਿਨਾਲੇ
Published on
----------- Advertisement -----------
----------- Advertisement -----------












