ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਭੈਣ ਸੁਮਨ ਤੂਰ ਦੇ ਇਲਜ਼ਾਮਾਂ ‘ਤੇ ਜਵਾਬ ਦਿੱਤਾ ਹੈ। ਉਨ੍ਹਾਂ ਨੇ ਇਸ ਨੂੰ ਘਟੀਆ ਰਾਜਨੀਤੀ ਕਰਾਰ ਦਿੱਤਾ ਹੈ। ਨਵਜੋਤ ਸਿੱਧੂ ਨੇ ਕਿਹਾ ਕਿ ਰਾਜਨੀਤੀ ਦੀ ਖਾਤਰ ਮੇਰੀ ਮਾਂ ਨੂੰ ਕਬਰ ‘ਚੋਂ ਬਾਹਰ ਕੱਢ ਕੇ ਲੈ ਆਏ। ਥੂ ਹੈ… ਨਵਜੋਤ ਸਿੰਘ ਸਿੱਧੂ ਕਦੇ ਇੰਨਾ ਡਿੱਗਿਆ ਨਹੀਂ ਅਤੇ ਨਾ ਹੀ ਸਿੱਧੂ ਆਪਣੀ ਮਾਂ ਨੂੰ ਇਸ ਚਿੱਕੜ ਵਿੱਚ ਸੁੱਟੇਗਾ। ਹੁਣ ਵਿਰੋਧੀਆਂ ਨੂੰ ਸੁਮਨ ਦੇ ਇਲਜ਼ਾਮਾਂ ਦਾ ਜਵਾਬ ਦੇਣ ਲਈ 40 ਸਾਲ ਪਹਿਲਾਂ ਗੁਜ਼ਰ ਚੁੱਕੀ ਮਾਂ ਨੂੰ ਵਾਪਸ ਨਹੀਂ ਲਿਆ ਸਕਦਾ। ਲੋਕ ਅਜਿਹੀ ਸਸਤੀ ਰਾਜਨੀਤੀ ਨੂੰ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕਰਨਗੇ।
----------- Advertisement -----------
ਨਵਜੋਤ ਸਿੰਘ ਸਿੱਧੂ ਨੇ ਭੈਣ ਦੇ ਇਲਜ਼ਾਮਾਂ ਦਾ ਦਿੱਤਾ ਕਰਾਰਾ ਜਵਾਬ, ਪੜ੍ਹੋ ਕਿ ਕਿਹਾ?
Published on
----------- Advertisement -----------












