June 6, 2026, 1:54 pm
----------- Advertisement -----------
HomeNewsBreaking Newsਸ਼ਾਹਰੁਖ ਖਾਨ ਨੂੰ ਮਿਲਿਆ ਬੈਸਟ ਐਕਟਰ ਦਾ ਐਵਾਰਡ, 'ਜਵਾਨ' ਨੇ ਜਿੱਤਿਆ ਬੈਸਟ...

ਸ਼ਾਹਰੁਖ ਖਾਨ ਨੂੰ ਮਿਲਿਆ ਬੈਸਟ ਐਕਟਰ ਦਾ ਐਵਾਰਡ, ‘ਜਵਾਨ’ ਨੇ ਜਿੱਤਿਆ ਬੈਸਟ ਫਿਲਮ ਦਾ ਐਵਾਰਡ

Published on

----------- Advertisement -----------

 ਬੀਤੀ ਰਾਤ ਮੁੰਬਈ ‘ਚ ਇਕ ਐਵਾਰਡ ਸ਼ੋਅ ਦਾ ਆਯੋਜਨ ਕੀਤਾ ਗਿਆ। ਇੱਥੇ ਬੌਲੀਵੁੱਡ ਦੇ ਕਈ ਸਿਤਾਰੇ ਨਜ਼ਰ ਆਏ। ਸ਼ਾਹਰੁਖ ਖਾਨ ਬਲੈਕ ਫਾਰਮਲ ‘ਚ ਪਹੁੰਚੇ ਹੋਏ ਸਨ। ਉਸਨੇ 24 ਸਾਲਾਂ ਬਾਅਦ ਜ਼ੀ ਸਿਨੇ ਅਵਾਰਡਸ ਵਿੱਚ ਇੱਕ ਵਾਰ ਫਿਰ ਪ੍ਰਦਰਸ਼ਨ ਕੀਤਾ।

ਸ਼ਾਹਰੁਖ ਖਾਨ ਨੇ ਸਟੇਜ ‘ਤੇ ‘ਮੁਹੱਬਤੇਂ’ ਦੀ ਯਾਦ ਦਿਵਾਈ। ਅਦਾਕਾਰ ਨੇ ‘ਝੂਮੇ ਤੋ ਪਠਾਨ’, ‘ਚੱਲਿਆ’ ਵਰਗੇ ਗੀਤਾਂ ‘ਤੇ ਵੀ ਪ੍ਰਦਰਸ਼ਨ ਕੀਤਾ। ਦਿੱਗਜ ਅਭਿਨੇਤਾ ਜਤਿੰਦਰ ਅਤੇ ਸ਼ਕਤੀ ਕਪੂਰ ਵੀ ਸ਼ੋਅ ‘ਚ ਪਹੁੰਚੇ। ਸ਼ਕਤੀ ਕਪੂਰ ਆਪਣੇ ਪਸੰਦੀਦਾ ਡਾਂਸ ਸਟੈਪ ਕਰਦੇ ਨਜ਼ਰ ਆਏ।  ਸੰਨੀ ਦਿਓਲ ਆਪਣੇ ਦੋ ਪੁੱਤਰਾਂ ਨਾਲ ਆਏ ਸਨ।

ਬੌਬੀ ਦਿਓਲ ਨੇ ‘ਦੁਨੀਆ ਹਸੀਨੋ ਕਾ ਮੇਲਾ’ ਗੀਤ ‘ਤੇ ਡਾਂਸ ਕੀਤਾ। ਕਿਆਰਾ ਅਡਵਾਨੀ, ਅਨਨਿਆ ਪਾਂਡੇ, ਵਿਦਿਆ ਬਾਲਨ, ਰਾਣੀ ਮੁਖਰਜੀ, ਸਾਈ ਮਾਂਜਰੇਕਰ, ਮੌਨੀ ਰਾਏ ਸਮੇਤ ਹੋਰ ਸੈਲੇਬਸ ਵੀ ਨਜ਼ਰ ਆਏ। ਰਣਦੀਪ ਹੁੱਡਾ, ਸ਼ਾਹਿਦ ਕਪੂਰ, ਅਨਿਲ ਕਪੂਰ, ਕ੍ਰਿਤੀ ਸੈਨਨ, ਫੈਸ਼ਨ ਡਿਜ਼ਾਈਨਰ ਮਨੀਸ਼ ਮਲਹੋਤਰਾ ਵੀ ਨਜ਼ਰ ਆਏ। ਖੁਰਾਨਾ ਬ੍ਰਦਰਜ਼ ਯਾਨੀ ਆਯੁਸ਼ਮਾਨ ਖੁਰਾਨਾ ਅਤੇ ਅਪਾਰਸ਼ਕਤੀ ਖੁਰਾਨਾ ਨੇ ਜ਼ੀ ਸਿਨੇ ਅਵਾਰਡ ਸ਼ੋਅ ਦੀ ਮੇਜ਼ਬਾਨੀ ਕੀਤੀ।

ਸਰਵੋਤਮ ਫਿਲਮ – ਜਵਾਨਸਰਵੋਤਮ ਅਦਾਕਾਰ – ਸ਼ਾਹਰੁਖ ਖਾਨਸਰਵੋਤਮ ਅਭਿਨੇਤਰੀ – ਕਿਆਰਾ ਅਡਵਾਨੀ

----------- Advertisement -----------

ਸਬੰਧਿਤ ਹੋਰ ਖ਼ਬਰਾਂ

ਪ੍ਰਾਈਵੇਟ ਸਕੂਲਾਂ ਦੀ ਮਨਮਾਨੀ ‘ਤੇ ਨਕੇਲ ਕੱਸਣ ਵਾਲਾ ਦੇਸ਼ ਦਾ ਪਹਿਲਾ ਸੂਬਾ ਬਣਿਆ ਪੰਜਾਬ – ਕੇਜਰੀਵਾਲ

ਨਵੀਂ ਦਿੱਲੀ, 05 ਜੂਨ 2026:ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਪੰਜਾਬ...

‘ਚਿੱਟੇ’ ਦੀ ਲਤ ਕਾਰਨ ਵੇਚ ਦਿੱਤਾ 16 ਦਿਨਾਂ ਦਾ ਬੱਚਾ, ਖਰੀਦਣ ਵਾਲੇ ਨੇ ਪੈਸੇ ਵਾਪਸ ਮੰਗੇ ਤਾਂ ਹੋਇਆ ਖੁਲਾਸਾ

ਜਲੰਧਰ ‘ਚ ਇੱਕ ਵਿਅਕਤੀ ਨੇ ‘ਚਿੱਟੇ’ ਦੀ ਲਤ ਨੂੰ ਪੂਰਾ ਕਰਨ ਲਈ ਆਪਣੀ ਤਲਾਕਸ਼ੁਦਾ...

ਪੰਜਾਬ ਸਰਕਾਰ ਨੇ ‘ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ’ ਲਈ 9,300 ਕਰੋੜ ਰੁਪਏ ਕੀਤੇ ਅਲਾਟ 

ਚੰਡੀਗੜ੍ਹ; 5 ਜੂਨ:ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਐਲਾਨ ਕੀਤਾ ਕਿ...

ਨਵਾਂਸ਼ਹਿਰ ‘ਚ ਵੱਡੀ ਵਾਰਦਾਤ, ਕੁੜੀ ਦਾ ਬੇਰਹਿਮੀ ਨਾਲ ਕਤਲ, ਬੰਦ ਅਟੈਚੀ ‘ਚੋਂ ਮਿਲੀ ਦੇਹ

ਨਵਾਂਸ਼ਹਿਰ ਵਿੱਚ ਇੱਕ ਦਿਲ ਦਹਿਲਾਉਣ ਵਾਲੀ ਵਾਰਦਾਤ ਸਾਹਮਣੇ ਆਈ ਹੈ। ਇੱਕ 15 ਸਾਲਾ ਕੁੜੀ...

ਬਟਾਲਾ ‘ਚ ਦਿਨ-ਦਿਹਾੜੇ ਚੱਲੀਆਂ ਗੋਲੀਆਂ! ਇੱਕ ਨਿਹੰਗ ਸਿੰਘ ਦੀ ਮੌਤ

ਬਟਾਲਾ-ਗੁਰਦਾਸਪੁਰ ਰੋਡ ‘ਤੇ ਸਿੰਬਲ ਚੌਕ ਦੇ ਨੇੜੇ ਦਿਨ ਦਿਹਾੜੇ ਫਾਇਰਿੰਗ ਹੋਣ ਦਾ ਮਾਮਲਾ ਸਾਹਮਣਾ...

ਭਗਵੰਤ ਮਾਨ ਸਰਕਾਰ ਪਹਿਲਾਂ ਹੀ ਠੇਕੇ ’ਤੇ ਰੱਖੇ ਮੁਲਾਜ਼ਮਾਂ ਨੂੰ ਪੱਕਾ ਕਰਨ ਦਾ ਫੈਸਲਾ ਕਰ ਚੁੱਕੀ ਹੈ: ਹਰਪਾਲ ਸਿੰਘ ਚੀਮਾ

ਚੰਡੀਗੜ੍ਹ, 4 ਜੂਨ 2026:ਸੂਬਾ ਸਰਕਾਰ ਦੇ ਮੁਲਾਜ਼ਮਾਂ ਦੇ ਮਸਲਿਆਂ ਨੂੰ ਹੱਲ ਕਰਨ ਦੇ ਇੱਕ...