ਪੁਲਕਿਤ ਸਮਰਾਟ ਅਤੇ ਕ੍ਰਿਤੀ ਖਰਬੰਦਾ ਨੇ 15 ਮਾਰਚ ਨੂੰ ਸੱਤ ਫੇਰੇ ਲਏ। ਹੁਣ ਕ੍ਰਿਤੀ ਖਰਬੰਦਾ ਨੇ ਆਪਣੇ ਇੰਸਟਾਗ੍ਰਾਮ ‘ਤੇ ਆਪਣੀ ਪਹਿਲੀ ਰਸੋਈ ਦੀ ਤਸਵੀਰ ਸ਼ੇਅਰ ਕੀਤੀ ਹੈ। ਉਸਨੇ ਆਪਣੀ ਪਹਿਲੀ ਰਸੋਈ ਵਿੱਚ ਹਲਵਾ ਬਣਾਇਆ ਹੈ।

ਕ੍ਰਿਤੀ ਨੇ ਕੁੱਲ ਤਿੰਨ ਤਸਵੀਰਾਂ ਸ਼ੇਅਰ ਕੀਤੀਆਂ ਹਨ। ਪਹਿਲੀ ਫੋਟੋ ‘ਚ ਉਸ ਨੇ ਸਵੀਟ ਡਿਸ਼ ਦਿਖਾਈ ਹੈ। ਦੂਜੀ ਤਸਵੀਰ ‘ਚ ਉਹ ਪੁਲਕਿਤ ਦੀ ਦਾਦੀ ਦਾ ਆਸ਼ੀਰਵਾਦ ਲੈਂਦੀ ਨਜ਼ਰ ਆ ਰਹੀ ਹੈ। ਇਸ ਵਿੱਚ ਉਨ੍ਹਾਂ ਲਿਖਿਆ ਹੈ- ਦਾਦੀ ਨੇ ਮਨਜ਼ੂਰੀ ਦਿੱਤੀ ਹੈ। ਆਖਰੀ ਤਸਵੀਰ ‘ਚ ਕ੍ਰਿਤੀ ਹਲਵਾ ਸਜਾਉਂਦੀ ਨਜ਼ਰ ਆ ਰਹੀ ਹੈ।

ਦੱਸ ਦਈਏ ਕਿ ਕ੍ਰਿਤੀ ਦਾ ਉਸਦੇ ਸਹੁਰੇ ਘਰ ਸ਼ਾਨਦਾਰ ਸਵਾਗਤ ਕੀਤਾ ਗਿਆ, ਸਵਾਗਤ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਵੀਡੀਓ ‘ਚ ਪੁਲਕਿਤ-ਕ੍ਰਿਤੀ ਢੋਲ ‘ਤੇ ਜ਼ੋਰਦਾਰ ਡਾਂਸ ਕਰਦੇ ਨਜ਼ਰ ਆ ਰਹੇ ਹਨ। ਵੀਡੀਓ ‘ਚ ਕ੍ਰਿਤੀ ਰਵਾਇਤੀ ਲੁੱਕ ‘ਚ ਨਜ਼ਰ ਆ ਰਹੀ ਸੀ। ਕ੍ਰਿਤੀ ਸਾੜ੍ਹੀ ਨਾਲ ਹੱਥਾਂ ਵਿੱਚ ਚੂੜੀਆਂ ਅਤੇ ਵਾਲਾਂ ਵਿੱਚ ਸਿੰਦੂਰ ਪਾਈ ਨਜ਼ਰ ਆ ਰਹੀ ਸੀ।












