ਕਾਰ ਨਿਰਮਾਤਾਵਾਂ ਲਈ ਮਾਰਚ ਦਾ ਮਹੀਨਾ ਹਰ ਵਾਰ ਦੀ ਤਰਾਂ ਹੀ ਸ਼ਾਨਦਾਰ ਰਿਹਾ। ਮਾਰਚ 2024 ਵਿੱਚ ਭਾਰਤੀ ਬਾਜ਼ਾਰ ਵਿੱਚ ਕੁੱਲ 3.7 ਲੱਖ ਯਾਤਰੀ ਕਾਰਾਂ ਵਿਕੀਆਂ। ਇਸ ਕਾਰਨ ਸਾਲਾਨਾ ਆਧਾਰ ‘ਤੇ ਵਿਕਰੀ ‘ਚ 10 ਫੀਸਦੀ ਦਾ ਵਾਧਾ ਅਤੇ ਮਾਸਿਕ ਆਧਾਰ ‘ਤੇ 0.8 ਫੀਸਦੀ ਦੀ ਮਾਮੂਲੀ ਗਿਰਾਵਟ ਦਰਜ ਕੀਤੀ ਗਈ ਹੈ।
ਇਹ ਹਨ ਪਿਛਲੇ ਮਹੀਨੇ ਸਭ ਤੋਂ ਵੱਧ ਵਿਕਣ ਵਾਲੀਆਂ ਚੋਟੀ ਦੀਆਂ 10 ਕਾਰਾਂ–
- ਟਾਟਾ ਪੰਚ ਨੇ ਮਾਰਚ 2024 ਵਿੱਚ 17,547 ਯੂਨਿਟ ਵੇਚੇ, ਜਦੋਂ ਕਿ ਮਾਰਚ 2023 ਵਿੱਚ 10,894 ਯੂਨਿਟ ਵੇਚੇ ਗਏ, ਜੋ ਕਿ 61% ਵੱਧ ਹੈ।
- ਪਿਛਲੇ ਮਹੀਨੇ ਹੁੰਡਈ ਕ੍ਰੇਟਾ ਦੀਆਂ 16,458 ਯੂਨਿਟਸ ਵਿਕੀਆਂ ਸਨ, ਜਦੋਂ ਕਿ ਮਾਰਚ 2023 ਵਿੱਚ 14,026 ਯੂਨਿਟਸ ਵੇਚੇ ਗਏ ਸਨ, ਜੋ ਕਿ 17% ਵੱਧ ਹਨ।
- ਮਾਰੂਤੀ ਵੈਗਨਆਰ ਨੇ ਮਾਰਚ 2024 ਵਿੱਚ 16,368 ਯੂਨਿਟ ਵੇਚੇ, ਜਦੋਂ ਕਿ ਮਾਰਚ 2023 ਵਿੱਚ 17,305 ਯੂਨਿਟ ਵੇਚੇ ਗਏ, ਜੋ ਕਿ 5% ਘੱਟ ਹੈ।
- ਪਿਛਲੇ ਮਹੀਨੇ ਮਾਰੂਤੀ ਡਿਜ਼ਾਇਰ ਦੀਆਂ 15,894 ਯੂਨਿਟਸ ਵਿਕੀਆਂ ਸਨ, ਜਦੋਂ ਕਿ ਮਾਰਚ 2023 ਵਿੱਚ 13,394 ਯੂਨਿਟ ਵੇਚੇ ਗਏ ਸਨ, ਜੋ ਕਿ 19% ਵੱਧ ਹੈ।
-ਪਿਛਲੇ ਮਹੀਨੇ ਮਾਰੂਤੀ ਬਲੇਨੋ ਦੀਆਂ 15,588 ਯੂਨਿਟਸ ਵਿਕੀਆਂ ਸਨ, ਜਦੋਂ ਕਿ ਮਾਰਚ 2023 ਵਿੱਚ 16,168 ਯੂਨਿਟ ਵੇਚੇ ਗਏ ਸਨ, ਜੋ ਕਿ 4% ਘੱਟ ਹੈ। - ਮਹਿੰਦਰਾ ਸਕਾਰਪੀਓ ਨੇ ਮਾਰਚ 2024 ਵਿੱਚ 15,151 ਯੂਨਿਟ ਵੇਚੇ ਸਨ, ਜਦੋਂ ਕਿ ਮਾਰਚ 2023 ਵਿੱਚ 8,788 ਯੂਨਿਟ ਵੇਚੇ ਗਏ ਸਨ, ਜੋ ਕਿ 72% ਵੱਧ ਹੈ।
- ਪਿਛਲੇ ਮਹੀਨੇ ਮਾਰੂਤੀ ਅਰਟਿਗਾ ਦੀਆਂ 14,888 ਯੂਨਿਟਸ ਵਿਕੀਆਂ ਸਨ, ਜਦੋਂ ਕਿ ਮਾਰਚ 2023 ਵਿੱਚ 9,028 ਯੂਨਿਟਸ ਵੇਚੇ ਗਏ ਸਨ, ਜੋ ਕਿ 65% ਵੱਧ ਹਨ।
-ਮਾਰੂਤੀ ਬ੍ਰੇਜ਼ਾ ਨੇ ਮਾਰਚ 2024 ਵਿੱਚ 14,164 ਯੂਨਿਟ ਵੇਚੇ, ਜਦੋਂ ਕਿ ਮਾਰਚ 2023 ਵਿੱਚ 16,227 ਯੂਨਿਟ ਵੇਚੇ ਗਏ, ਜੋ ਕਿ 10% ਘੱਟ ਹੈ। - ਪਿਛਲੇ ਮਹੀਨੇ ਟਾਟਾ ਨੇਕਸਨ ਨੇ 14,058 ਯੂਨਿਟ ਵੇਚੇ ਸਨ, ਜਦੋਂ ਕਿ ਮਾਰਚ 2023 ਵਿੱਚ 14,769 ਯੂਨਿਟ ਵੇਚੇ ਗਏ ਸਨ, ਜੋ ਕਿ 5% ਘੱਟ ਹੈ।












