ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਨੇ ਈਦ ਦੇ ਮੌਕੇ ‘ਤੇ ਆਪਣੀ ਅਗਲੀ ਫਿਲਮ ‘ਸਿਕੰਦਰ’ ਦਾ ਐਲਾਨ ਕਰ ਦਿੱਤਾ ਹੈ। ਇਸ ਫਿਲਮ ਨੂੰ ਦੱਖਣ ਦੇ ਮਸ਼ਹੂਰ ਨਿਰਦੇਸ਼ਕ ਏ. ਆਰ. ਮੁਰੂਗਦੋਸ ਨਿਰਦੇਸ਼ਨ ਕਰਨਗੇ, ਜੋ ਇਸ ਤੋਂ ਪਹਿਲਾਂ ‘ਗਜਨੀ’, ‘ਹਾਲੀਡੇ’ ਅਤੇ ‘ਅਕੀਰਾ’ ਵਰਗੀਆਂ ਹਿੰਦੀ ਫਿਲਮਾਂ ਦਾ ਨਿਰਦੇਸ਼ਨ ਕਰ ਚੁੱਕੇ ਹਨ। ਸਾਜਿਦ ਨਾਡਿਆਡਵਾਲਾ ਇਸ ਦੇ ਨਿਰਮਾਤਾ ਹੋਣਗੇ।

ਵੀਰਵਾਰ ਨੂੰ ਈਦ ਦੇ ਖਾਸ ਮੌਕੇ ‘ਤੇ ਸਲਮਾਨ ਨੇ ਸੋਸ਼ਲ ਮੀਡੀਆ ਰਾਹੀਂ ਇਸ ਫਿਲਮ ਦਾ ਐਲਾਨ ਕੀਤਾ। ਉਨ੍ਹਾਂ ਨੇ ਇਕ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ, ‘ਇਸ ਈਦ, ‘ਬੜੇ ਮੀਆਂ ਛੋਟੇ ਮੀਆਂ’ ਅਤੇ ‘ਮੈਦਾਨ’ ਦੇਖੋ ਅਤੇ ਅਗਲੀ ਈਦ ਆ ਕੇ ‘ਸਿਕੰਦਰ’ ਨੂੰ ਮਿਲੋ… ਤੁਹਾਨੂੰ ਸਾਰਿਆਂ ਨੂੰ ਈਦ ਮੁਬਾਰਕ।’
ਨਿਰਮਾਤਾ ਸਾਜਿਦ ਨਾਡਿਆਡਵਾਲਾ ਦੇ ਨਾਲ ਸਲਮਾਨ ਨੇ ‘ਜੁੜਵਾ’, ‘ਮੁਝਸੇ ਸ਼ਾਦੀ ਕਰੋਗੀ’ ਅਤੇ ‘ਕਿਕ’ ਸਮੇਤ ਕਈ ਹਿੱਟ ਫਿਲਮਾਂ ਦਿੱਤੀਆਂ ਹਨ। ‘ਸਿਕੰਦਰ’ ਤੋਂ ਪਹਿਲਾਂ ਮੁਰਗਦਾਸ ਅਤੇ ਸਲਮਾਨ ਨੇ 2014 ‘ਚ ਰਿਲੀਜ਼ ਹੋਈ ਫਿਲਮ ‘ਜੈ ਹੋ’ ‘ਚ ਵੀ ਇਕੱਠੇ ਕੰਮ ਕੀਤਾ ਸੀ। ਉਸ ਫਿਲਮ ਦੇ ਲੇਖਕ ਮੁਰਗਦੌਸ ਸਨ।












