September 29, 2026, 8:05 pm
----------- Advertisement -----------
HomeNewsBreaking Newsਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਪਹੁੰਚੇ ਨਿਰਮਲ ਕੁਟੀਆ, ਵਿਸਾਖੀ ਦੇ ਤਿਉਹਾਰ...

ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਪਹੁੰਚੇ ਨਿਰਮਲ ਕੁਟੀਆ, ਵਿਸਾਖੀ ਦੇ ਤਿਉਹਾਰ ‘ਤੇ ਗੁਰਦੁਆਰਾ ਸਾਹਿਬ ਕੀਤੀ ਲੰਗਰ ਦੀ ਸੇਵਾ

Published on

----------- Advertisement -----------

ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਅਤੇ ਕਰਨਾਲ ਤੋਂ ਲੋਕ ਸਭਾ ਉਮੀਦਵਾਰ ਮਨੋਹਰ ਲਾਲ ਖੱਟਰ ਨੇ ਅੱਜ ਕਰਨਾਲ ਦੇ ਵੱਖ-ਵੱਖ ਗੁਰਦੁਆਰਾ ਸਾਹਿਬਾਨ ਵਿੱਚ ਮੱਥਾ ਟੇਕਿਆ। ਇਸ ਦੌਰਾਨ ਉਨ੍ਹਾਂ ਨੇ ਗੁਰੂ ਘਰ ਦਾ ਆਸ਼ੀਰਵਾਦ ਲਿਆ ਅਤੇ ਸੰਤਾਂ ਮਹਾਂਪੁਰਸ਼ਾਂ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਮਨੋਹਰ ਲਾਲ ਖੱਟਰ ਨੇ ਗੁਰੂ ਘਰ ਵਿਖੇ ਲੰਗਰ ਸੇਵਾ ਦੇ ਨਾਲ-ਨਾਲ ਉਥੇ ਤਿਆਰ ਕੀਤੇ ਜਾ ਰਹੇ ਲੰਗਰ ਬਾਰੇ ਵੀ ਜਾਣਕਾਰੀ ਹਾਸਲ ਕੀਤੀ।

ਦੱਸ ਦਈਏ ਕਿ ਸੈਕਟਰ 12 ਨਿਰਮਲ ਕੁਟੀਆ ਪਹੁੰਚੇ ਮਨੋਹਰ ਲਾਲ ਖੱਟਰ ਨੇ ਸੂਬੇ ਦੇ ਸਮੂਹ ਲੋਕਾਂ ਨੂੰ ਵਿਸਾਖੀ ਦੀ ਵਧਾਈ ਦਿੰਦਿਆਂ ਕਿਹਾ ਕਿ ਅੱਜ ਉਨ੍ਹਾਂ ਨੂੰ ਸੰਤਾਂ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਹੈ। ਉਨ੍ਹਾਂ ਕਿਹਾ ਕਿ ਅੱਜ ਲੰਗਰ ਵਰਤਾ ਕੇ ਉਨ੍ਹਾਂ ਨੂੰ ਬਹੁਤ ਚੰਗਾ ਲੱਗਾ।


ਨਾਲ ਹੀ ਸਾਬਕਾ ਸੀਐਮ ਮਨੋਹਰ ਲਾਲ ਨੇ ਕਿਹਾ ਕਿ ਅੱਜ ਦੇਸ਼ ਦਾ ਵੱਡਾ ਤਿਉਹਾਰ ਹੈ ਅਤੇ ਮੈਂ ਖੁਸ਼ਕਿਸਮਤ ਹਾਂ ਕਿ ਮੈਨੂੰ ਇਸ ਦਿਨ ਸੰਤਾਂ ਦਾ ਆਸ਼ੀਰਵਾਦ ਲੈਣ ਦਾ ਮੌਕਾ ਮਿਲਿਆ। ਉਨ੍ਹਾਂ ਕਿਹਾ ਕਿ ਨਿਰਮਲ ਕੁਟੀਆ ਦੇ ਗੁਰਦੁਆਰਾ ਸਾਹਿਬ ਵਿੱਚ ਪਿਛਲੇ ਕਈ ਸਾਲਾਂ ਤੋਂ ਲੰਗਰ ਦੀ ਸੇਵਾ ਚੱਲ ਰਹੀ ਹੈ, ਗਰੀਬ ਅਤੇ ਅਮੀਰ ਸਭ ਬਰਾਬਰ ਹੈ।

 ਮਨੋਹਰ ਲਾਲ ਨੇ ਕਿਹਾ ਕਿ ਅੱਜ ਦੇਸ਼ ਲਈ ਵੱਡਾ ਇਤਿਹਾਸਕ ਦਿਨ ਹੈ। ਅੱਜ ਦੇ ਦਿਨ ਜ਼ਾਲਮ ਜਨਰਲ ਡਾਇਰ ਨੇ ਜਲਿਆਂਵਾਲਾ ਬਾਗ ਵਿੱਚ ਸਾਡੇ ਦੇਸ਼ ਦੇ ਹਜ਼ਾਰਾਂ ਲੋਕਾਂ ਨੂੰ ਸ਼ਹੀਦ ਕਰ ਦਿੱਤਾ ਸੀ। ਅੱਜ ਮੈਂ ਉਨ੍ਹਾਂ ਸਾਰੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦਾ ਹਾਂ।

ਇਸ ਦੌਰਾਨ ਗੁਰਦੁਆਰਾ ਸਾਹਿਬ ਦੇ ਸੇਵਾਦਾਰਾਂ ਵੱਲੋਂ ਮਨੋਹਰ ਲਾਲ ਖੱਟਰ ਨੂੰ ਸਿਰੋਪਾ ਅਤੇ ਕਿਰਪਾਨ ਵੀ ਭੇਟ ਕੀਤੀ ਗਈ। ਇਸ ਤੋਂ ਬਾਅਦ ਮਨੋਹਰ ਲਾਲ ਇੱਥੋਂ ਭਾਜਪਾ ਦਫ਼ਤਰ ਕਰਨ ਕਮਲ ਵਿਖੇ ਵਰਕਰਾਂ ਨਾਲ ਮੀਟਿੰਗ ਕਰਨ ਲਈ ਰਵਾਨਾ ਹੋ ਗਏ। ਮਨੋਹਰ ਲਾਲ ਸ਼ਾਮ ਨੂੰ ਲੋਕ ਸਭਾ ਕੌਰ ਕਮੇਟੀ ਨਾਲ ਮੀਟਿੰਗ ਕਰਨਗੇ।

----------- Advertisement -----------

ਸਬੰਧਿਤ ਹੋਰ ਖ਼ਬਰਾਂ

‘ਮੈਂ ਕਿਸੇ ਧਰਮ ਖਿਲਾਫ ਨਹੀਂ ਬੋਲਿਆ’, ਵਿਵਾਦ ‘ਤੇ ਬੋਲੇ ਧੀਰੇਂਦਰ ਸ਼ਾਸਤਰੀ

ਪੰਡਤ ਧੀਰੇਂਦਰ ਸ਼ਾਸਤਰੀ ਵੱਲੋਂ ਲੁਧਿਆਣਾ ਵਿੱਚ ਕਥਾ ਦੌਰਾਨ ਕੀਤੀਆਂ ਗਈਆਂ ਕੁਝ ਟਿੱਪਣੀਆਂ ‘ਤੇ ਪੰਜਾਬ...

ਅਮਰੀਕਾ ਭਾਰਤ ਸਮੇਤ 20 ਦੇਸ਼ਾਂ ਤੋਂ ਆਉਣ ਵਾਲੀਆਂ ਕੁਝ ਦਵਾਈਆਂ ‘ਤੇ ਡਿਊਟੀ ਨਹੀਂ ਲਗਾਏਗਾ

ਸੰਯੁਕਤ ਰਾਜ ਅਮਰੀਕਾ ਭਾਰਤ ਸਮੇਤ 20 ਦੇਸ਼ਾਂ ਤੋਂ ਆਯਾਤ ਕੀਤੀਆਂ ਜਾਣ ਵਾਲੀਆਂ ਦੁਰਲੱਭ ਬਿਮਾਰੀਆਂ...

‘ਮਿਸ ਪ੍ਰਿਟੀ ਇੰਡੀਆ’ ਨਿਧੀ ਤਿਵਾੜੀ ਨੇ ਚੁੱਕਿਆ ਖੌਫਨਾਕ ਕਦਮ, ਇੰਫਲੂਐਂਸਰ ਦੇ ਸਨ 16 ਲੱਖ Followers

ਪ੍ਰਦੇਸ਼ ਦੇ ਸਿੰਗਰੌਲੀ ਜ਼ਿਲ੍ਹੇ ਦੇ ਮੋਰਵਾ ਥਾਣਾ ਖੇਤਰ ਦੇ ਭੂਸਾ ਮੋਡ ਤੋਂ ਇੱਕ ਹੈਰਾਨ...

ਸੰਗਰੂਰ ਦੇ ਗੁਰਦੁਆਰਾ ਸਾਹਿਬ ਵਿੱਚ ਵੜੇ 4 ਬਦਮਾਸ਼, ਸੇਵਾਦਾਰ ਨੂੰ ਮਾਰੀ ਗੋਲੀ, CCTV ‘ਚ ਕੈਦ ਵਾਰਦਾਤ

ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦੇ ਦਿੜਬਾ ਥਾਣਾ ਖੇਤਰ ਅਧੀਨ ਪੈਂਦੇ ਪਿੰਡ ਬੜਰੁੱਖਾਂ ਤੋਂ ਇੱਕ...

ਧੀਰੇਂਦਰ ਸ਼ਾਸਤਰੀ ਦੀ ਟਿੱਪਣੀ ‘ਤੇ ਸ਼ਾਹੀ ਇਮਾਮ ਨੇ ਚੁੱਕਿਆ ਇਤਰਾਜ, ਮੁਆਫ਼ੀ ਮੰਗੋ ਨਹੀਂ ਤਾਂ ਕਾਨੂੰਨੀ ਕਾਰਵਾਈ ਲਈ ਰਹੋ ਤਿਆਰ

ਲੁਧਿਆਣਾ ਵਿੱਚ ਸ਼ਾਹੀ ਇਮਾਮ ਨੇ ਧਾਰਮਿਕ ਕਥਾ ਦੌਰਾਨ ਪੰਡਿਤ ਧੀਰੇਂਦਰ ਕ੍ਰਿਸ਼ਨ ਸ਼ਾਸਤਰੀ ਵੱਲੋਂ ਇਸਲਾਮ...

ਝੋਨੇ ਦੀ ਖਰੀਦ ਲਈ ਪੰਜਾਬ ਸਰਕਾਰ ਨੂੰ 42,786 ਕਰੋੜ ਰੁਪਏ ਦੀ CCL ਮਨਜ਼ੂਰ, 1 ਅਕਤੂਬਰ ਤੋਂ ਸਰਕਾਰੀ ਖਰੀਦ ਸ਼ਰੂ

ਪੰਜਾਬ ‘ਚ ਝੋਨੇ ਦੀ ਸਰਕਾਰੀ ਖਰੀਦ ਦਾ ਸੀਜ਼ਨ 1 ਅਕਤੂਬਰ ਤੋਂ ਅਧਿਕਾਰਤ ਤੌਰ ‘ਤੇ...

ਰਾਜੋਆਣਾ ਨੂੰ ਜੇਲ੍ਹ ‘ਚ ਮਿਲਣ ਪਹੁੰਚੇ ਜਥੇਦਾਰ ਗੜਗੱਜ, ਪਟੀਸ਼ਨ ‘ਤੇ ਜਲਦੀ ਫੈਸਲਾ ਕਰਨ ਦੀ ਮੰਗ

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ...

ਸ਼੍ਰੋਮਣੀ ਅਕਾਲੀ ਦਲ ਦਾ ਵੱਡਾ ਐਕਸ਼ਨ, ਰੂਪ ਕੌਰ ਸੰਧੂ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਕੀਤਾ ਬਰਖ਼ਾਸਤ

ਸ਼੍ਰੋਮਣੀ ਅਕਾਲੀ ਦਲ ਨੇ ਰੂਪ ਕੌਰ ਸੰਧੂ ‘ ਤੇ ਵੱਡਾ ਐਕਸ਼ਨ ਲਿਆ ਹੈ। ਅਕਾਲਈ...

ਗੋਲਡੀ ਬਰਾੜ FBI ਦੀ Top-10 ਮੋਸਟ ਵਾਂਟੇਡ ਲਿਸਟ ’ਚ ਸ਼ਾਮਲ, ਰੱਖਿਆ ਗਿਆ 10 ਕਰੋੜ ਦਾ ਇਨਾਮ

ਯੂਐਸ ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ (ਐਫਬੀਆਈ) ਨੇ ਸੋਮਵਾਰ ਨੂੰ, ਗੈਂਗਸਟਰ ਸਤਿੰਦਰਜੀਤ ਸਿੰਘ, ਜਿਸਨੂੰ ਗੋਲਡੀ...