ਐਪਲ ਨੇ ਕਰੀਬ 7 ਮਹੀਨੇ ਪਹਿਲਾਂ ਆਪਣੀ ਆਈਫੋਨ 15 ਸੀਰੀਜ਼ ਲਾਂਚ ਕੀਤੀ ਸੀ। ਜਿਸ ਨੂੰ ਯੂਜ਼ਰਸ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਹੁਣ ਦਾਅਵਾ ਕੀਤਾ ਜਾ ਰਿਹਾ ਹੈ ਕਿ ਆਈਫੋਨ 16 ਅਤੇ ਆਈਫੋਨ 16 ਪ੍ਰੋ ਨੂੰ ਇਸ ਸਾਲ ਸਤੰਬਰ ਮਹੀਨੇ ‘ਚ ਲਾਂਚ ਕੀਤਾ ਜਾ ਸਕਦਾ ਹੈ, ਜਿਸ ‘ਚ ਐਪਲ ਕਈ ਅਜਿਹੇ ਫੀਚਰਸ ਪ੍ਰਦਾਨ ਕਰੇਗਾ ਜੋ ਹੁਣ ਤੱਕ ਕਿਸੇ ਵੀ ਆਈਫੋਨ ਸੀਰੀਜ਼ ‘ਚ ਨਹੀਂ ਮਿਲੇ ਹਨ।
ਮੀਡੀਆ ਰਿਪੋਰਟਸ ਮੁਤਾਬਿਕ ਐਪਲ ਸਤੰਬਰ ਮਹੀਨੇ ‘ਚ iPhone 16 ਲਾਂਚ ਕਰੇਗਾ। ਆਈਫੋਨ ਦੀ ਬੁਕਿੰਗ ਹਰ ਵਾਰ ਲਾਂਚਿੰਗ ਦੇ ਹਫਤੇ ਦੇ ਸ਼ੁੱਕਰਵਾਰ ਤੋਂ ਕੀਤੀ ਜਾਂਦੀ ਹੈ ਅਤੇ ਇਸਦੀ ਵਿਕਰੀ ਅਗਲੇ ਹਫਤੇ ਦੇ ਸ਼ੁੱਕਰਵਾਰ ਤੋਂ ਸ਼ੁਰੂ ਹੁੰਦੀ ਹੈ। ਦੱਸ ਦੇਈਏ ਕਿ iPhone 15 ਨੂੰ 5 ਸਤੰਬਰ 2023 ਨੂੰ ਲਾਂਚ ਕੀਤਾ ਗਿਆ ਸੀ। iPhone 14 ਨੂੰ 7 ਸਤੰਬਰ 2022 ਨੂੰ ਲਾਂਚ ਕੀਤਾ ਗਿਆ ਸੀ ਅਤੇ iPhone 13 ਨੂੰ 14 ਸਤੰਬਰ 2021 ਨੂੰ ਲਾਂਚ ਕੀਤਾ ਗਿਆ ਸੀ।
ਆਈਫੋਨ 16 ਪ੍ਰੋ ਅਤੇ ਆਈਫੋਨ 16 ਪ੍ਰੋ ਮੈਕਸ ਨੂੰ ਪਹਿਲਾਂ ਨਾਲੋਂ ਵੱਡੀ ਸਕ੍ਰੀਨ ਮਿਲ ਸਕਦੀ ਹੈ। ਨਾਲ ਹੀ ਇਨ੍ਹਾਂ ਦੋਵਾਂ ਆਈਫੋਨ ‘ਚ ਪੇਰੀਸਕੋਪ ਕੈਮਰਾ ਦਿੱਤਾ ਜਾ ਸਕਦਾ ਹੈ। ਦੱਸ ਦੇਈਏ ਕਿ iPhone 16 Pro ਅਤੇ iPhone 16 Pro Max ਵਿੱਚ 6.3 ਇੰਚ ਅਤੇ 6.9 ਇੰਚ ਦੀ ਡਿਸਪਲੇ ਦਿੱਤੀ ਜਾ ਸਕਦੀ ਹੈ। ਨਾਲ ਹੀ ਐਪਲ ਪਹਿਲੀ ਵਾਰ ਆਈਫੋਨ 16 ਸੀਰੀਜ਼ ‘ਚ AI ਸਪੋਰਟ ਦੇ ਸਕਦਾ ਹੈ।
ਜੇਕਰ ਕੀਮਤ ਦੀ ਗੱਲ ਕੀਤੀ ਜਾਏ ਤਾਂ ਹਰ ਵਾਰ ਐਪਲ ਆਪਣੀ ਨਵੀਂ ਆਈਫੋਨ ਸੀਰੀਜ਼ ਨੂੰ ਪੁਰਾਣੀ ਸੀਰੀਜ਼ ਦੇ ਮੁਕਾਬਲੇ ਜ਼ਿਆਦਾ ਕੀਮਤ ‘ਤੇ ਲਾਂਚ ਕਰ ਰਹੀ ਹੈ। ਆਈਫੋਨ 14 ਦੇ ਮੁਕਾਬਲੇ ਆਈਫੋਨ 15 ਸੀਰੀਜ਼ 16 ਫੀਸਦੀ ਜ਼ਿਆਦਾ ਮਹਿੰਗੀ ਸੀ। ਅਜਿਹੇ ‘ਚ ਉਮੀਦ ਕੀਤੀ ਜਾ ਰਹੀ ਹੈ ਕਿ ਆਈਫੋਨ 16 ਸੀਰੀਜ਼ ਆਈਫੋਨ 15 ਤੋਂ ਜ਼ਿਆਦਾ ਮਹਿੰਗੀ ਹੋ ਸਕਦੀ ਹੈ। ਆਈਫੋਨ 16 ਦੀ ਕੀਮਤ ਨੂੰ ਲੈ ਕੇ ਫਿਲਹਾਲ ਕਈ ਦਾਅਵੇ ਕੀਤੇ ਜਾ ਰਹੇ ਹਨ।
----------- Advertisement -----------
iPhone 16 ਸੀਰੀਜ਼ ਕਦੋਂ ਰਿਲੀਜ਼ ਹੋਵੇਗੀ, AI ਫੀਚਰ ਨਾਲ ਕਿੰਨੀ ਹੋਵੇਗੀ ਕੀਮਤ? ਜਾਣੋ ਸਭ ਕੁਝ
Published on
----------- Advertisement -----------
----------- Advertisement -----------












