ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦੇ ਸ਼ਨੀਵਾਰ ਰਾਤ ਮੁੰਬਈ ‘ਚ ਹੋਏ ਇਕ ਸੰਗੀਤ ਸਮਾਰੋਹ ਦੀਆਂ ਵੀਡੀਓਜ਼ ਅਤੇ ਫੋਟੋਆਂ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੇ ਹਨ। ਅਦਾਕਾਰ ਅਤੇ ਗਾਇਕ ਦਿਲਜੀਤ ਦੋਸਾਂਝ ਨੇ ਆਪਣੀ ਦਿਲ ਨੂੰ ਛੂਹ ਲੈਣ ਵਾਲੀ ਆਵਾਜ਼ ਨਾਲ ਲੋਕਾਂ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ। ਉਸ ਦੇ ਕੰਸਰਟ ਲਈ ਸਟੇਡੀਅਮ ‘ਚ ਵੱਡੀ ਗਿਣਤੀ ‘ਚ ਪ੍ਰਸ਼ੰਸਕ ਪਹੁੰਚੇ। ਜਿੱਥੇ ਸਾਰੇ ਦਿਲਜੀਤ ਦੇ ਮਸ਼ਹੂਰ ਗੀਤਾਂ ‘ਤੇ ਡਾਂਸ ਕਰਦੇ ਨਜ਼ਰ ਆਏ।

ਮਿਊਜ਼ੀਕਲ ਨਾਈਟ ‘ਚ ਬੀ-ਟਾਊਨ ਦੇ ਕਈ ਸੈਲੇਬਸ ਨੇ ਵੀ ਖੂਬ ਡਾਂਸ ਕੀਤਾ। ਵਰੁਣ ਧਵਨ ਤੋਂ ਲੈ ਕੇ ਕ੍ਰਿਤੀ ਸੈਨਨ ਤੱਕ ਨੇ ਦਿਲਜੀਤ ਦੋਸਾਂਝ ਦੇ ਕੰਸਰਟ ‘ਚ ਖੂਬ ਮਸਤੀ ਕੀਤੀ। ਦਿਲਜੀਤ ਦੇ ਕੰਸਰਟ ‘ਚ ਮੁਨੱਵਰ ਫਾਰੂਕੀ ਅਤੇ ਅਵਨੀਤ ਕੌਰ ਵੀ ਨਜ਼ਰ ਆਏ।

ਬੀ-ਟਾਊਨ ਦੀ ਸਭ ਤੋਂ ਪਿਆਰੀ ਜੋੜੀ ਵਿੱਚੋਂ ਇੱਕ ਤਮੰਨਾ ਭਾਟੀਆ-ਵਿਜੇ ਵਰਮਾ ਵੀ ਦਿਲਜੀਤ ਦੋਸਾਂਝ ਦੇ ਕੰਸਰਟ ਵਿੱਚ ਆਪਣਾ ਜਾਦੂ ਬਿਖੇਰਦੇ ਨਜ਼ਰ ਆਏ। ਦੋਹਾਂ ਨੂੰ ਹੱਥਾਂ ‘ਚ ਹੱਥਾਂ ਪਾਏ ਘੁੰਮਦੇ ਦੇਖਿਆ ਗਿਆ। ਅਭਿਨੇਤਰੀ ਆਪਣੀ ਲਾਲ ਫਰਿੱਲਡ ਸਕਰਟ ਵਿੱਚ ਬਹੁਤ ਖੂਬਸੂਰਤ ਲੱਗ ਰਹੀ ਸੀ, ਜਿਸਨੂੰ ਉਸਨੇ ਡੈਨੀਮ ਕਮੀਜ਼ ਨਾਲ ਪਹਿਨਿਆ ਹੋਇਆ ਸੀ। ਇਸ ਕੰਸਰਟ ‘ਚ ਦਿਲਜੀਤ ਦੇ ਪ੍ਰਸ਼ੰਸਕਾਂ ਦੇ ਨਾਲ-ਨਾਲ ਵਰੁਣ ਧਵਨ, ਮਨੀਸ਼ ਪਾਲ, ਵਿੱਕੀ ਕੌਸ਼ਲ, ਕ੍ਰਿਤੀ ਸੈਨਨ, ਕਰਨ ਕੁੰਦਰਾ, ਅੰਗਦ ਬੇਦੀ ਸਮੇਤ ਕਈ ਬਾਲੀਵੁੱਡ ਸਿਤਾਰੇ ਸ਼ਾਮਿਲ ਹੋਏ। ਮਨੀਸ਼ ਪਾਲ ਨੇ ਇਵੈਂਟ ਦੀਆਂ ਕਈ ਵੀਡੀਓਜ਼ ਸ਼ੇਅਰ ਕੀਤੀਆਂ ਹਨ। ਇਨ੍ਹਾਂ ਵੀਡੀਓਜ਼ ‘ਚ ਉਹ ਕ੍ਰਿਤੀ ਅਤੇ ਵਰੁਣ ਨਾਲ ਡਾਂਸ ਕਰਦੇ ਨਜ਼ਰ ਆ ਰਹੇ ਹਨ।












