ਦੱਖਣ ਦੇ ਮਸ਼ਹੂਰ ਨਿਰਦੇਸ਼ਕ ਐੱਸ. ਸ਼ੰਕਰ ਦੀ ਬੇਟੀ ਐਸ਼ਵਰਿਆ ਦਾ ਵਿਆਹ ਤਰੁਣ ਕਾਰਤੀਕੇਅਨ ਨਾਲ ਹੋਇਆ ਹੈ। ਚੇਨਈ ‘ਚ ਸੋਮਵਾਰ ਨੂੰ ਆਯੋਜਿਤ ਵਿਆਹ ਸਮਾਰੋਹ ‘ਚ ਰਜਨੀਕਾਂਤ, ਕਮਲ ਹਾਸਨ, ਮਣੀ ਰਤਨਮ ਅਤੇ ਤਾਮਿਲਨਾਡੂ ਦੇ ਮੁੱਖ ਮੰਤਰੀ ਐਮਕੇ ਸਟਾਲਿਨ ਸਮੇਤ ਕਈ ਮਸ਼ਹੂਰ ਹਸਤੀਆਂ ਨੇ ਸ਼ਿਰਕਤ ਕੀਤੀ ਜਿਸ ਦੀਆ ਤਸਵੀਰਾਂ ਸਾਹਮਣੇ ਆਈਆਂ ਹਨ।

ਵਿਆਹ ਦੀਆਂ ਵਾਇਰਲ ਤਸਵੀਰਾਂ ‘ਚ ਸ਼ੰਕਰ ਆਪਣੀ ਪਤਨੀ ਈਸ਼ਵਰੀ ਨਾਲ ਕਾਫੀ ਖੁਸ਼ ਨਜ਼ਰ ਆ ਰਹੇ ਸਨ। ਇਨ੍ਹਾਂ ਤਸਵੀਰਾਂ ‘ਚ ਸ਼ੰਕਰ ਦੀ ਛੋਟੀ ਬੇਟੀ ਅਦਿਤੀ ਅਤੇ ਬੇਟਾ ਅਰਿਜੀਤ ਵੀ ਨਜ਼ਰ ਆ ਰਹੇ ਹਨ।

ਦੱਸ ਦਈਏ ਕਿ ਐਸ਼ਵਰਿਆ ਦਾ ਇਹ ਦੂਜਾ ਵਿਆਹ ਹੈ। ਉਨ੍ਹਾਂ ਦਾ ਪਹਿਲਾ ਵਿਆਹ ਕ੍ਰਿਕਟਰ ਦਾਮੋਦਰਨ ਰੋਹਿਤ ਨਾਲ ਹੋਇਆ ਸੀ। ਰੋਹਿਤ ਪੁਡੂਚੇਰੀ ਕ੍ਰਿਕਟ ਟੀਮ ਦੇ ਕਪਤਾਨ ਸਨ। 2021 ਵਿੱਚ, ਇੱਕ 16 ਸਾਲ ਦੀ ਲੜਕੀ ਨੇ ਰੋਹਿਤ ਦੇ ਖਿਲਾਫ ਜਿਨਸੀ ਸ਼ੋਸ਼ਣ ਦਾ ਮਾਮਲਾ ਦਰਜ ਕਰਵਾਇਆ ਸੀ। ਇਸ ਮਾਮਲੇ ਤੋਂ ਬਾਅਦ ਰੋਹਿਤ ਅਤੇ ਐਸ਼ਵਰਿਆ ਦਾ ਤਲਾਕ ਹੋ ਗਿਆ ਸੀ।












