ਕਾਮੇਡੀਅਨ ਕਪਿਲ ਸ਼ਰਮਾ ਆਪਣੇ ਫਲਰਟੀ ਅੰਦਾਜ਼ ਲਈ ਕਾਫੀ ਮਸ਼ਹੂਰ ਹਨ। ਕਪਿਲ ਸ਼ਰਮਾ ਸ਼ੋਅ ‘ਤੇ ਆਉਣ ਵਾਲੀ ਕਿਸੇ ਵੀ ਅਭਿਨੇਤਰੀ ਨਾਲ ਫਲਰਟ ਕਰਦੇ ਹਨ ਪਰ ਉਹ ਦੀਪਿਕਾ ਲਈ ਆਪਣੇ ਪਿਆਰ ਦਾ ਇਜ਼ਹਾਰ ਕਰਨ ਤੋਂ ਪਿੱਛੇ ਨਹੀਂ ਹਟਦੇ। ਇਸ ਸਿਲਸਿਲੇ ‘ਚ ਫਿਲਮ ਦੀ ਸਟਾਰ ਕਾਸਟ ਦੀਪਿਕਾ ਪਾਦੂਕੋਣ, ਅਨੰਨਿਆ ਪਾਂਡੇ, ਸਿਧਾਂਤ ਚਤੁਰਵੇਦੀ ਅਤੇ ਧੇਰੀਆ ਕਾਰਵਾ ਫਿਲਮ ‘ਗਹਿਰਾਈਆਂ’ ਦੇ ਪ੍ਰਮੋਸ਼ਨ ਲਈ ਕਪਿਲ ਸ਼ਰਮਾ ਦੇ ਸ਼ੋਅ ‘ਤੇ ਪਹੁੰਚੀ ਹੈ। ਹਾਲ ਹੀ ‘ਚ ਇਸ ਆਉਣ ਵਾਲੇ ਸ਼ੋਅ ਦਾ ਪ੍ਰੋਮੋ ਵੀਡੀਓ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤਾ ਗਿਆ ਹੈ, ਜੋ ਕਾਫੀ ਵਾਇਰਲ ਹੋ ਰਿਹਾ ਹੈ।
ਵੀਡੀਓ ‘ਚ ਉਹ ਕਹਿ ਰਹੇ ਹਨ ਕਿ ਉਹ ਦੀਪਿਕਾ ਤੋਂ ਆਪਣੀ ਪੂਰੀ ਦੌਲਤ ਲੁਟਾ ਸਕਦੇ ਹਨ । ਇਸ ਪ੍ਰੋਮੋ ‘ਚ ਦਿਖਾਇਆ ਗਿਆ ਹੈ ਕਿ ਜਦ ਦੀਪਿਕਾ ਸੈੱਟ ਤੇ ਆਉਂਦੀ ਹੈ ਤਾਂ ਕਪਿਲ ਉਸ ਲਈ ‘ਹਮੇ ਤੁਮ ਸੇ ਪਿਆਰ ਕਿਤਨਾ’ ਗਾਣਾ ਗਾਉਂਦੇ ਹਨ। ਦੀਪਿਕਾ ਵੀ ਉਸ ਦਾ ਸਾਥ ਦੇਣ ਲੱਗਦੀ ਹੈ। ਕਪਿਲ ਸ਼ਰਮਾ ਦੇ ਸ਼ੋਅ ‘ਚ ਅਕਸਰ ਸੈਲੀਬ੍ਰੇਟੀ ਆਉਂਦੇ ਹਨ ਅਤੇ ਖੂਬ ਰੌਣਕਾਂ ਲਗਾਉਂਦੇ ਹਨ । ਕਪਿਲ ਸ਼ਰਮਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਦੀ ਕਾਮੇਡੀ ਨੂੰ ਬਹੁਤ ਹੀ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ । ਉਨ੍ਹਾਂ ਦੇ ਨਾਲ ਕੰਮ ਕਰਨ ਵਾਲੇ ਕਲਾਕਾਰ ਵੀ ਖੂਬ ਰੌਣਕਾਂ ਲਗਾਉਂਦੇ ਹਨ ।ਕਪਿਲ ਸ਼ਰਮਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਇੱਕ ਨਿੱਜੀ ਟੀਵੀ ਚੈਨਲ ਤੋਂ ਕੀਤੀ ਸੀ । ਜਿਸ ਤੋਂ ਬਾਅਦ ਉਨ੍ਹਾਂ ਨੇ ਕਦੇ ਵੀ ਪਿੱਛੇ ਮੁੜ ਕੇ ਨਹੀਂ ਵੇਖਿਆ ।













