October 20, 2026, 10:01 pm
----------- Advertisement -----------
HomeNewsBreaking Newsਵੱਡੇ ਭਰਾ ਦੇ ਹੱਕ ‘ਚ ਬੋਲੇ ਮੀਕਾ ਸਿੰਘ, ਦੱਸਿਆ ਦਲੇਰ ਮਹਿੰਦੀ ਦੀ...

ਵੱਡੇ ਭਰਾ ਦੇ ਹੱਕ ‘ਚ ਬੋਲੇ ਮੀਕਾ ਸਿੰਘ, ਦੱਸਿਆ ਦਲੇਰ ਮਹਿੰਦੀ ਦੀ ਵਾਇਰਲ ਵੀਡੀਓ ਦਾ ਸੱਚ?

Published on

----------- Advertisement -----------

ਪੰਜਾਬੀ ਗਾਇਕ ਦਲੇਰ ਮਹਿੰਦੀ ਦੇ ਛੋਟੇ ਭਰਾ ਗਾਇਕ ਮੀਕਾ ਸਿੰਘ ਨੇ ਉਤਰਾਖੰਡ ਵਿੱਚ ਆਪਣੇ ਲਾਈਵ ਸ਼ੋਅ ਨੂੰ ਲੈ ਕੇ ਹੋਏ ਵਿਵਾਦ ਬਾਰੇ ਸਫਾਈ ਦਿੱਤੀ ਹੈ। ਮੀਕਾ ਨੇ ਇੱਕ ਵੀਡੀਓ ਜਾਰੀ ਕਰਕੇ ਦੋਸ਼ਾਂ ਨੂੰ ਗਲਤ ਦੱਸਿਆ।।

ਦਰਅਸਲ, 18 ਅਕਤੂਬਰ ਦੀ ਰਾਤ ਨੂੰ ਉਤਰਾਖੰਡ ਦੇ ਟਿਹਰੀ-ਗੜ੍ਹਵਾਲ ਜ਼ਿਲ੍ਹੇ ਦੇ ਨਰਿੰਦਰਨਗਰ ਵਿੱਚ ਕੁੰਜਾਪੁਰੀ ਮੇਲੇ ਵਿੱਚ ਦਲੇਰ ਮਹਿੰਦੀ ਦੇ ਸ਼ੋਅ ਦੌਰਾਨ ਵਿਵਾਦ ਖੜ੍ਹਾ ਹੋਇਆ। ਸਮਾਗਮ ਵਿੱਚ ਪਹੁੰਚੇ ਉਤਰਾਖੰਡ ਦੇ ਮੰਤਰੀ ਸੁਬੋਧ ਉਨਿਆਲ ਨੇ ਉਨ੍ਹਾਂ ਨੂੰ ਝਾੜ ਪਾਉਂਦੇ ਹੋਏ ਕਿਹਾ, “ਤੁਸੀਂ ਠੀਕ ਤਰ੍ਹਾਂ ਬੋਲ ਵੀ ਨਹੀਂ ਪਾ ਰਹੇ ਓ, ਤੁਸੀਂ ਕਿਵੇਂ ਗਾਓਗੇ? ਤੁਹਾਨੂੰ ਇੱਥੇ ਲੋਕਾਂ ਦਾ ਮਨੋਰੰਜਨ ਕਰਨ ਲਈ ਸੱਦਾ ਦਿੱਤਾ ਗਿਆ ਸੀ।”

ਮੀਕਾ ਨੇ ਇੱਕ ਵੀਡੀਓ ਜਾਰੀ ਕਰਕੇ ਕਿਹਾ ਕਿ ਕੱਲ੍ਹ (19 ਅਕਤੂਬਰ) ਉਸਨੇ ਆਪਣੇ ਵੱਡੇ ਭਰਾ ਬਾਰੇ ਖ਼ਬਰਾਂ ਦੇਖੀਆਂ, ਜਿਸ ਵਿੱਚ ਲੋਕਾਂ ਨੇ ਅਫਵਾਹਾਂ ਫੈਲਾਈਆਂ ਕਿ ਦਲੇਰ ਮਹਿੰਦੀ ਸ਼ਰਾਬ ਪੀ ਕੇ ਗਾ ਰਹੇ ਸਨ।

ਉਸਨੇ ਲੋਕਾਂ ਤੋਂ ਪੁੱਛਿਆ, “ਦਲੇਰ ਮਹਿੰਦੀ ਪਿਛਲੇ 30 ਸਾਲਾਂ ਤੋਂ ਇੱਕ ਸੁਪਰਸਟਾਰ ਰਹੇ ਹਨ, ਕੀ ਕਦੇ ਕਿਸੇ ਨੇ ਉਨ੍ਹਾਂ ਨੂੰ ਹੱਥ ਵਿੱਚ ਸ਼ਰਾਬ ਦਾ ਗਲਾਸ ਲੈ ਕੇ ਦੇਖਿਆ ਹੈ?” ਮੀਕਾ ਨੇ ਕਿਹਾ ਕਿ ਭਾਵੇਂ ਜਨਮਦਿਨ ਦੀ ਪਾਰਟੀ ਹੋਵੇ ਜਾਂ ਕੋਈ ਹੋਰ ਪ੍ਰੋਗਰਾਮ, ਉਨ੍ਹਾਂ ਨੇ ਕਦੇ ਸ਼ਰਾਬ ਨਹੀਂ ਪੀਤੀ। ਮੀਕਾ ਨੇ ਕਿਹਾ ਕਿ ਦਲੇਰ ਮਹਿੰਦੀ ਅਸਲ ਵਿੱਚ ਬਿਮਾਰ ਸਨ। ਉਨ੍ਹਾਂ ਦਾ ਹਾਲ ਹੀ ਵਿੱਚ ਇੱਕ ਸਰਜਰੀ ਹੋਈ ਹੈ।

ਮੀਕਾ ਨੇ ਕਿਹਾ ਕਿ ਕਲਾਕਾਰਾਂ ਨੂੰ ਅਕਸਰ ਆਪਣੀ ਕਮਿਟਮੈਂਟ ਨੂੰ ਪੂਰਾ ਕਰਨ ਲਈ ਬਿਮਾਰ ਹੋਣ ‘ਤੇ ਵੀ ਸ਼ੋਅ ਕਰਨ ਲਈ ਜਾਣਾ ਪੈਂਦਾ ਹੈ (ਭਾਵੇਂ 104 ਡਿਗਰੀ ਬੁਖਾਰ ਹੋਣਾ)। ਦਲੇਰ ਮਹਿੰਦੀ ਨੇ ਵੀ ਆਪਣੀ ਕਮਿਟਮੈਂਟ ਪੂਰੀ ਕਰਨ ਲਈ ਸ਼ੋਅ ਲਈ ਹਾਂ ਕਹਿ ਦਿੱਤੀ, ਭਾਵੇਂ ਉਨ੍ਹਾਂ ਦੀ ਤਬੀਅਤ ਠੀਕ ਨਹੀਂ ਸੀ।

ਮੀਕਾ ਨੇ ਦੱਸਿਆ ਕੀਤਾ ਕਿ ਸ਼ੋਅ ਦੌਰਾਨ, ਇੱਕ ਮੰਤਰੀ ਸਟੇਜ ‘ਤੇ ਆਏ ਅਤੇ ਉਨ੍ਹਾਂ ਨੂੰ ਝਿੜਕਦੇ ਹੋਏ ਕਿਹਾ ਕਿ, “ਤੁਸੀਂ ਪੈਸੇ ਲੈ ਕੇ ਆਏ ਹੋ, ਫਿਰ ਵੀ ਤੁਹਾਡੇ ਕੋਲੋਂ ਗਾਇਆ ਨਹੀਂ ਜਾ ਰਿਹਾ।” ਮੀਕਾ ਨੇ ਇਸ ਗੱਲ ‘ਤੇ ਸਹਿਮਤੀ ਜਤਾਂਦੇ ਹੋਏ ਕਿਹਾ ਕਿ ਤੁਸੀਂ ਇਹ ਬੋਲ ਸਕਦੇ ਹੋ ਕਿ ਉਨ੍ਹਾਂ ਤੋਂ ਖੜ੍ਹਾ ਨਹੀਂ ਹੋ ਜਾ ਰਿਹਾ ਸੀ ਜਾਂ ਗਾਇਆ ਨਹੀਂ ਜਾ ਰਿਹਾ ਸੀ, ਪਰ ਇਹ ਕਹਿਣਾ ਬਿਲਕੁਲ ਗਲਤ ਹੈ ਕਿ ਉਹ ਸ਼ਰਾਬ ਪੀ ਕੇ ਗਾ ਰਹੇ ਸਨ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਨੌਜਵਾਨ ਨੇ ਮਾਂ-ਧੀ ’ਤੇ ਕੀਤਾ ਚਾਕੂ ਨਾਲ ਹਮਲਾ, ਖ਼ੁਦ ਦੀ ਵੀ ਮੌਤ

ਜਲੰਧਰ ਦੇ ਆਨੰਦ ਨਗਰ ਇਲਾਕੇ ਵਿਚ ਇਕ ਨੌਜਵਾਨ ਵਲੋਂ ਲੜਕੀ ਦੇ ਘਰ ਵਿਚ ਦਾਖ਼ਲ...

2. ‘ਇੱਕ ਝੋਟੇ ਨੂੰ ਇਨਸਾਫ਼ ਨਹੀਂ ਮਿਲਿਆ, ਦੂਜੇ ਨੂੰ ਕੀ ਮਿਲੇਗਾ?’ ਬਲਕੌਰ ਸਿੰਘ ਦਾ ਵੱਡਾ ਬਿਆਨ

ਪਰਵਿੰਦਰ ਸਿੰਘ ਝੋਟਾ ਦੇ ਇਨਸਾਫ ਮੋਰਚੇ ਦੇ ਵਿਚ ਮਰਹੂਮ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ...

ਪਰਵਿੰਦਰ ਝੋਟਾ ਕਤਲ ਮਾਮਲੇ ਦੀ ਜਾਂਚ ਕਰੇਗੀ ਸੀਬੀਆਈ, CM ਮਾਨ ਦਾ ਵੱਡਾ ਐਲਾਨ

ਮਾਨਸਾ ਵਿੱਚ ਨਸ਼ਾ ਵਿਰੋਧੀ ਐਕਟੀਵਿਸਟ ਪਰਵਿੰਦਰ ਸਿੰਘ ਝੋਟਾ ਦੇ ਕਤਲ ਮਾਮਲੇ ਵਿੱਚ ਵੱਡੀ ਅਪਡੇਟ...

ਅੰਮ੍ਰਿਤਸਰ ਹਵਾਈ ਅੱਡੇ ’ਤੇ ਡਰੋਨ ਤੇ ਹੋਰ ਉੱਡਣ ਵਾਲੇ ਯੰਤਰਾਂ ਦੀ ਉਡਾਨ ’ਤੇ ਲੱਗੀ ਪਾਬੰਦੀ

ਕਮਿਸ਼ਨਰੇਟ ਪੁਲਿਸ, ਅੰਮ੍ਰਿਤਸਰ ਵੱਲੋਂ ਹਵਾਈ ਅੱਡੇ ਦੀ ਸੁਰੱਖਿਆ ਨੂੰ ਮੁੱਖ ਰੱਖਦਿਆਂ ਅਤੇ ਕਿਸੇ ਵੀ...

ਮਾਂ ਨੂੰ ਬਿਜਲੀ ਦੇ ਕਰੰਟ ਤੋਂ ਬਚਾਉਂਦਿਆਂ ਪੁੱਤਰ ਨੇ ਗੁਆਈ ਜਾਨ, ਮਾਂ ਗੰਭੀਰ ਜ਼ਖਮੀ

ਲਹਿਰਾਗਾਗਾ ਦੇ ਵਾਰਡ ਨੰਬਰ 14 ਵਿੱਚ ਉਸ ਸਮੇਂ ਦਰਦਨਾਕ ਹਾਦਸਾ ਵਾਪਰ ਗਿਆ, ਜਦੋਂ ਘਰ...

ਸਿਮਰਜੀਤ ਸਿੰਘ ਬੈਂਸ ਨੂੰ ਇੱਕ ਸਾਲ ਦੀ ਕੈਦ, ਮਾਣਹਾਨੀ ਕੇਸ ‘ਚ ਕੋਰਟ ਨੇ ਸੁਣਾਇਆ ਵੱਡਾ ਫੈਸਲਾ

ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੂੰ ਮਾਣਹਾਨੀ ਕੇਸ ਵਿਚ ਅਦਾਲਤ ਦਾ ਵੱਡਾ ਫੈਸਲਾ ਸਾਹਮਣੇ...

ਕੇਂਦਰ ਨੂੰ ਦੇਸ਼ ਵਿੱਚ ਨਸ਼ਾ ਤਸਕਰੀ ਅਤੇ ਅਪਰਾਧਿਕ ਨੈੱਟਵਰਕਾਂ ਵਿਰੁੱਧ ਕਾਰਵਾਈ ਕਰਨੀ ਚਾਹੀਦੀ ਹੈ: ਹਰਪਾਲ ਚੀਮਾ

ਚੰਡੀਗੜ੍ਹ 19 ਅਕਤੂਬਰ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ...

ਰਾਮ ਮੰਦਰ ਚੰਦਾ-ਚੋਰੀ ਦੀਆਂ 105 ਘਟਨਾਵਾਂ ’ਤੇ ਉੱਠੇ ਸਵਾਲ, ਅਮਨ ਅਰੋੜਾ ਨੇ ਮੰਗਿਆ ਇਨਸਾਫ਼

ਚੰਡੀਗੜ੍ਹ 19 ਅਕਤੂਬਰ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ...

  ਚਾਵਲਾ ਮਾਮਲੇ ‘ਚ ਐੱਸ.ਆਈ.ਟੀ. ਦੀ ਕਾਰਵਾਈ ਤੇਜ਼, ਵਲਟੋਹਾ ਤੇ ਝਿੰਜਰ ਤੋਂ ਹੋਣਗੇ ਸਵਾਲ

ਅਮਰਜੀਤ ਸਿੰਘ ਚਾਵਲਾ ਮਾਮਲੇ 'ਚ ਐੱਸ.ਆਈ.ਟੀ. ਵਲੋਂ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ। ਐੱਸ.ਆਈ.ਟੀ. ਅੱਜ...