ਬਾਲੀਵੁੱਡ ਅਦਾਕਾਰਾ ਰਾਣੀ ਮੁਖਰਜੀ ਨੇ ਹਾਲ ਹੀ ਵਿੱਚ ਆਮਿਰ ਖਾਨ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਮਿਸਟਰ ਪਰਫੈਕਸ਼ਨਿਸਟ ਦੀ ਧੀ ਅਤੇ ਜਵਾਈ ਵੀ ਮੌਜੂਦ ਸਨ। ਆਮਿਰ ਖਾਨ-ਰੀਨਾ ਦੱਤਾ ਦੀ ਬੇਟੀ ਆਇਰਾ ਖਾਨ ਨੇ ਖੁਦ ਇਸ ਮੁਲਾਕਾਤ ਦੀ ਇਕ ਝਲਕ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਹੈ। ਜਿੱਥੇ ਸਭ ਸੋਫੇ ‘ਤੇ ਬੈਠੇ ਨਜ਼ਰ ਆ ਰਹੇ ਹਨ।

ਆਇਰਾ ਖਾਨ ਨੇ ਇੰਸਟਾਗ੍ਰਾਮ ‘ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਫੋਟੋ ‘ਚ ਆਇਰਾ ਦੇ ਪਤੀ ਨੂਪੁਰ ਸ਼ਿਖਾਰੇ, ਆਮਿਰ ਖਾਨ ਅਤੇ ਰਾਣੀ ਮੁਖਰਜੀ ਨਜ਼ਰ ਆ ਰਹੇ ਹਨ। ਆਇਰਾ ਨੇ ਬਲੈਕ ਐਂਡ ਵ੍ਹਾਈਟ ਡਰੈੱਸ ਪਾਈ ਹੋਈ ਹੈ ਜਦੋਂਕਿ ਨੂਪੁਰ ਪੀਚ ਰੰਗ ਦੀ ਟੀ-ਸ਼ਰਟ ‘ਚ ਨਜ਼ਰ ਆ ਰਹੇ ਹਨ। ਉਥੇ ਹੀ ਆਮਿਰ ਖਾਨ ਕਰੀਮ ਰੰਗ ਦੀ ਕਮੀਜ਼ ਅਤੇ ਇੰਡੀਗੋ ਟਰਾਊਜ਼ਰ ਪਹਿਨੇ ਨਜ਼ਰ ਆਏ।
ਤਸਵੀਰਾਂ ਵਿੱਚ ਰਾਣੀ ਮੁਖਰਜੀ ਆਮਿਰ ਖਾਨ ਦੇ ਬਿਲਕੁਲ ਨਾਲ ਬੈਠੀ ਹੈ। ਉਨ੍ਹਾਂ ਨੇ ਕਾਲੇ ਰੰਗ ਦੀ ਡਰੈਸ ਪਾਈ ਹੋਈ ਹੈ। ਹਰ ਕਿਸੇ ਦੇ ਚਿਹਰੇ ‘ਤੇ ਮੁਸਕਾਨ ਹੈ। ਆਇਰਾ ਨੇ ਤਸਵੀਰ ‘ਤੇ ਲਿਖਿਆ ਕਿ ਇਹ ਮੁਲਾਕਾਤ ਲੰਬੇ ਸਮੇਂ ਬਾਅਦ ਹੋਈ ਹੈ। ਇੱਕ ਤਸਵੀਰ ਵਿੱਚ ਆਇਰ ਅਤੇ ਰਾਣੀ ਇੱਕਠੇ ਪੋਜ਼ ਦਿੰਦੇ ਨਜ਼ਰ ਆ ਰਹੇ ਹਨ।












