ਜੇਕਰ ਤੁਸੀਂ ਵੀ ਵਟਸਐਪ ਦੀ ਵਰਤੋਂ ਕਰਦੇ ਹੋ ਤਾਂ ਤੁਹਾਡੇ ਲਈ ਵੱਡੀ ਖਬਰ ਹੈ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਸਿਰਫ ਤਿੰਨ ਮਹੀਨਿਆਂ ਵਿੱਚ ਵਟਸਐਪ ਨੇ ਭਾਰਤ ਵਿੱਚ 22 ਕਰੋੜ ਤੋਂ ਵੱਧ ਖਾਤਿਆਂ ਨੂੰ ਬੈਨ ਕਰ ਦਿੱਤਾ ਹੈ। ਵਟਸਐਪ ਨੇ ਇਹ ਕਾਰਵਾਈ ਨੀਤੀ ਦੀ ਉਲੰਘਣਾ ਨੂੰ ਲੈ ਕੇ ਕੀਤੀ ਹੈ। ਇਹ ਅੰਕੜਾ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ ਦੁੱਗਣਾ ਹੈ। ਇਹ ਅੰਕੜੇ ਸਾਈਬਰ ਘੁਟਾਲਿਆਂ ਦੇ ਵਧਦੇ ਮਾਮਲਿਆਂ ਵੱਲ ਵੀ ਇਸ਼ਾਰਾ ਕਰਦੇ ਹਨ।
WhatsApp ਦੀ ਮਾਸਿਕ ਰਿਪੋਰਟ ਦੇ ਅਨੁਸਾਰ ਇਹਨਾਂ ਭਾਰਤੀ WhatsApp ਖਾਤਿਆਂ ਦੇ ਖਿਲਾਫ ਕਾਰਵਾਈ ਸੂਚਨਾ ਤਕਨਾਲੋਜੀ ਨਿਯਮ, 2021 ਦੇ ਨਿਯਮ 4(1)(d) ਅਤੇ ਨਿਯਮ 3A(7) ਦੇ ਤਹਿਤ ਕੀਤੀ ਗਈ। ਵਟਸਐਪ ਦੁਆਰਾ ਪਾਬੰਦੀਸ਼ੁਦਾ ਖਾਤੇ ਸਪੈਮਿੰਗ ਅਤੇ ਹੋਰ ਗਲਤ ਕੰਮਾਂ ਵਿੱਚ ਸ਼ਾਮਲ ਸਨ। ਇਨ੍ਹਾਂ ਖਾਤਿਆਂ ਤੋਂ ਸਪੈਮ ਸੰਦੇਸ਼ ਭੇਜੇ ਗਏ ਸਨ। ਇਸ ਤੋਂ ਇਲਾਵਾ ਲੋਕਾਂ ਨੂੰ ਅਸ਼ਲੀਲ ਅਤੇ ਧਮਕੀ ਭਰੇ ਸੁਨੇਹੇ ਭੇਜਣ ਲਈ ਵੀ ਕਈ ਅਕਾਊਂਟ ਬੈਨ ਕੀਤੇ ਗਏ ਹਨ। ਦੱਸ ਦੇਈਏ ਕਿ ਭਾਰਤ ਵਿੱਚ ਲਗਭਗ 53 ਕਰੋੜ ਲੋਕ ਵਟਸਐਪ ਦੀ ਵਰਤੋਂ ਕਰਦੇ ਹਨ।
----------- Advertisement -----------
ਵਟਸਐਪ ਨੇ ਭਾਰਤ ‘ਚ 3 ਮਹੀਨਿਆਂ ‘ਚ 22 ਕਰੋੜ ਅਕਾਊਂਟ ਕੀਤੇ ਬੈਨ
Published on
----------- Advertisement -----------
----------- Advertisement -----------












