ਵਿਪਰੋ ਦੇ ਮੁੱਖ ਸੰਚਾਲਨ ਅਧਿਕਾਰੀ (ਸੀਓਓ) ਅਮਿਤ ਚੌਧਰੀ ਨੇ ਅਸਤੀਫਾ ਦੇ ਦਿੱਤਾ ਹੈ। ਕੰਪਨੀ ਨੇ ਸ਼ੁੱਕਰਵਾਰ (17 ਮਈ) ਨੂੰ ਇਹ ਜਾਣਕਾਰੀ ਦਿੱਤੀ। ਕੰਪਨੀ ‘ਚ ਅਮਿਤ ਦਾ ਆਖਰੀ ਦਿਨ 31 ਮਈ ਨੂੰ ਹੋਵੇਗਾ।
ਵਿਪਰੋ ਨੇ ਅਮਿਤ ਦੀ ਜਗ੍ਹਾ ਸੰਜੀਵ ਜੈਨ ਨੂੰ ਕੰਪਨੀ ਦਾ ਨਵਾਂ ਸੀਓਓ ਨਿਯੁਕਤ ਕੀਤਾ ਹੈ, ਉਹ ਬੇਂਗਲੁਰੂ ਵਿੱਚ ਕੰਮ ਕਰਨਗੇ। ਅਮਿਤ ਇਸ ਮਹੀਨੇ ਵਿਪਰੋ ਤੋਂ ਅਸਤੀਫਾ ਦੇਣ ਵਾਲੇ ਦੂਜੇ ਸੀਨੀਅਰ ਅਧਿਕਾਰੀ ਹਨ। ਅਮਿਤ ਤੋਂ ਪਹਿਲਾਂ 10 ਮਈ ਨੂੰ ਕੰਪਨੀ ਦੇ ਏਸ਼ੀਆ ਪੈਸੀਫਿਕ, ਇੰਡੀਆ, ਮਿਡਲ ਈਸਟ ਅਤੇ ਅਫਰੀਕਾ (APMEA) ਦੇ ਪ੍ਰਧਾਨ ਅਨੀਸ ਚੇਂਚਾ ਨੇ ਅਸਤੀਫਾ ਦੇ ਦਿੱਤਾ ਸੀ। ਵਿਪਰੋ ਦੇ ਮੈਨੇਜਿੰਗ ਡਾਇਰੈਕਟਰ (ਐਮਡੀ) ਅਤੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਥੀਏਰੀ ਡੇਲਾਪੋਰਟੇ ਦੇ 6 ਅਪ੍ਰੈਲ ਨੂੰ ਅਸਤੀਫ਼ਾ ਦੇਣ ਤੋਂ ਬਾਅਦ ਇਹ ਦੋ ਵੱਡੇ ਅਸਤੀਫ਼ੇ ਹਨ।
ਥੀਏਰੀ ਡੇਲਾਪੋਰਟ ਦੇ ਅਸਤੀਫੇ ਤੋਂ ਬਾਅਦ, ਕੰਪਨੀ ਨੇ ਸ਼੍ਰੀਨਿਵਾਸ ਪਾਲਿਆ ਨੂੰ ਵਿਪਰੋ ਦਾ ਨਵਾਂ ਸੀਈਓ ਅਤੇ ਐਮਡੀ ਨਿਯੁਕਤ ਕੀਤਾ ਹੈ। ਵਿਪਰੋ ਨੇ ਫਾਈਲਿੰਗ ਵਿੱਚ ਕਿਹਾ ਕਿ ਸੰਜੀਵ ਜੈਨ ਕੰਪਨੀ ਦੇ ਐਮਡੀ ਅਤੇ ਸੀਈਓ ਸ਼੍ਰੀਨਿਵਾਸ ਪਾਲਿਆ ਨੂੰ ਰਿਪੋਰਟ ਕਰਨਗੇ ਅਤੇ ਵਿਪਰੋ ਦੀ ਕਾਰਜਕਾਰੀ ਕਮੇਟੀ ਦੇ ਮੈਂਬਰ ਬਣੇ ਰਹਿਣਗੇ।
----------- Advertisement -----------
ਵਿਪਰੋ ਦੇ ਸੀਓਓ ਅਮਿਤ ਚੌਧਰੀ ਨੇ ਦਿੱਤਾ ਅਸਤੀਫਾ; ਸੰਜੀਵ ਜੈਨ ਨੂੰ ਨਵਾਂ COO ਕੀਤਾ ਨਿਯੁਕਤ
Published on
----------- Advertisement -----------
----------- Advertisement -----------












