ਮੋਗਾ-ਕੋਟਕਪੂਰਾ ਬਾਈਪਾਸ ‘ਤੇ ਜ਼ਬਰਦਸਤ ਹਾਦਸਾ ਹੋਇਆ ਹੈ। ਜਿੱਥੇ ਕਈ ਗੱਡੀਆਂ ਆਪਸ ‘ਚ ਟਕਰਾ ਗਈਆਂ ਤੇ ਭਾਰੀ ਨੁਕਸਾਨ ਹੋ ਗਿਆ। ਇਸ ਦੌਰਾਨ ਦੋ ਵਿਅਕਤੀਆਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ‘ਚ ਦਾਖਲ ਕਰਵਾਇਆ ਗਿਆ।ਹਾਦਸਾ ਹੋਣ ਨਾਲ 3 ਕਿਲੋਮੀਟਰ ਲੰਬਾ ਜਾਮ ਲੱਗ ਗਿਆ। ਤੁਹਾਨੂੰ ਦੱਸ ਦਈਏ ਕਿ ਇਕ ਕਾਰ ਵਿਚ ਨਵ-ਵਿਆਹੁਤਾ ਵੀ ਸ਼ਾਮਲ ਸੀ ਜਿਸ ਦੇ ਮਾਮੂਲੀ ਸੱਟਾਂ ਲੱਗਾਂ ਹਨ। ਇਸ ਵਿਆਹੁਤਾ ਦਾ ਅੱਜ ਅਨੰਦਕਾਰਜ ਸੀ।












