October 31, 2026, 10:51 am
----------- Advertisement -----------
HomeNewsBreaking Newsਐਲੋਨ ਮਸਕ ਬਣੇ 12ਵੇਂ ਬੱਚੇ ਦੇ ਪਿਤਾ, ਜਾਣਕਾਰੀ ਰੱਖੀ ਗੁਪਤ

ਐਲੋਨ ਮਸਕ ਬਣੇ 12ਵੇਂ ਬੱਚੇ ਦੇ ਪਿਤਾ, ਜਾਣਕਾਰੀ ਰੱਖੀ ਗੁਪਤ

Published on

----------- Advertisement -----------


ਸਪੇਸ-ਐਕਸ ਅਤੇ ਟੇਸਲਾ ਦੇ ਮਾਲਕ ਐਲੋਨ ਮਸਕ ਇਸ ਸਾਲ ਦੇ ਸ਼ੁਰੂ ਵਿੱਚ ਆਪਣੇ 12ਵੇਂ ਬੱਚੇ ਦੇ ਪਿਤਾ ਬਣੇ ਸਨ। ਇਹ ਦਾਅਵਾ ਮੀਡੀਆ ਹਾਊਸ ਬਲੂਮਬਰਗ ਨੇ ਕੀਤਾ ਹੈ। ਰਿਪੋਰਟ ਮੁਤਾਬਕ ਇਸ ਬੱਚੇ ਦਾ ਜਨਮ ਉਸ ਦੇ ਸਾਥੀ ਅਤੇ ਨਿਊਰਲਿੰਕ ਦੇ ਮੈਨੇਜਰ ਸ਼ਿਵਾਨ ਜਿਲੀਸਾਲ ਦੇ ਘਰ ਹੋਇਆ ਹੈ। ਬੱਚੇ ਦਾ ਜਨਮ ਸਾਲ ਦੇ ਸ਼ੁਰੂ ਵਿੱਚ ਹੋਇਆ ਸੀ। ਮਸਕ ਨੇ ਇਹ ਜਾਣਕਾਰੀ ਗੁਪਤ ਰੱਖੀ ਸੀ।

ਦੱਸ ਦਈਏ ਅਜੇ ਤੱਕ ਮਸਕ ਅਤੇ ਸ਼ਿਵਾਨ ਨੇ ਇਸ ਬਾਰੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਹੈ। ਇਸ ਤੋਂ ਪਹਿਲਾਂ ਦੋਵਾਂ ਦੇ 2022 ਵਿੱਚ ਜੁੜਵਾ ਬੱਚੇ ਹੋਏ ਸਨ। ਇਨ੍ਹਾਂ ਤੋਂ ਇਲਾਵਾ ਮਸਕ ਦੇ 8 ਬੱਚਿਆਂ ਵਿੱਚੋਂ 5 ਉਸ ਦੀ ਪਹਿਲੀ ਪਤਨੀ ਲੇਖਕ ਜਸਟਿਨ ਮਸਕ ਨਾਲ ਸਨ ਅਤੇ ਤਿੰਨ ਸੰਗੀਤਕਾਰ ਗ੍ਰੀਮਜ਼ ਨਾਲ ਸਨ।

ਇਸਤੋਂ ਇਲਾਵਾ ਮਸਕ ਦਾ ਮੰਨਣਾ ਹੈ ਕਿ ਦੁਨੀਆ ਇਸ ਸਮੇਂ ਘੱਟ ਆਬਾਦੀ ਦੇ ਸੰਕਟ ਦਾ ਸਾਹਮਣਾ ਕਰ ਰਹੀ ਹੈ ਅਤੇ ਚੰਗੇ ਆਈਕਿਊ ਵਾਲੇ ਲੋਕਾਂ ਨੂੰ ਬੱਚੇ ਪੈਦਾ ਕਰਨੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ 2021 ‘ਚ ਜੇਕਰ ਲੋਕ ਜ਼ਿਆਦਾ ਬੱਚੇ ਪੈਦਾ ਨਹੀਂ ਕਰਨਗੇ ਤਾਂ ਸਾਡੀ ਸਭਿਅਤਾ ਖਤਮ ਹੋ ਜਾਵੇਗੀ।

ਐਲੋਨ ਮਸਕ ਦੀ ਆਤਮਕਥਾ ਲਿਖਣ ਵਾਲੇ ਲੇਖਕ ਵਾਲਟਰ ਆਈਜ਼ੈਕਸਨ ਨੇ ਲਿਖਿਆ ਕਿ ਮਸਕ ਨੇ ਨਿਊਰਲਿੰਕ ਦੇ ਮੈਨੇਜਰ ਸ਼ਿਵਾਨ ਗਿਲਿਸ ਨੂੰ ਬੱਚੇ ਪੈਦਾ ਕਰਨ ਲਈ ਕਿਹਾ ਸੀ। ਬਾਅਦ ਵਿੱਚ ਉਸਨੇ ਖੁਦ ਵੀ ਸਪਰਮ ਡੋਨਰ ਬਣਨ ਦੀ ਪੇਸ਼ਕਸ਼ ਕੀਤੀ।

ਇਸਤੋਂ 15 ਦਿਨ ਪਹਿਲਾਂ ਅਮਰੀਕੀ ਅਖਬਾਰ ਵਾਲ ਸਟਰੀਟ ਜਰਨਲ ਨੇ ਖਬਰ ਦਿੱਤੀ ਸੀ ਕਿ ਮਸਕ ਨੇ ਮਹਿਲਾ ਕਰਮਚਾਰੀਆਂ ‘ਤੇ ਬੱਚੇ ਪੈਦਾ ਕਰਨ ਲਈ ਦਬਾਅ ਪਾਇਆ ਸੀ। ਇਸ ਮਾਮਲੇ ‘ਚ ਤਿੰਨ ਔਰਤਾਂ ਸਾਹਮਣੇ ਆਈਆਂ ਸਨ, ਜਿਨ੍ਹਾਂ ‘ਚੋਂ ਦੋ ਨੇ ਦਾਅਵਾ ਕੀਤਾ ਸੀ ਕਿ ਮਸਕ ਅਤੇ ਉਨ੍ਹਾਂ ‘ਚ ਸਰੀਰਕ ਸਬੰਧ ਸਨ। ਇਕ ਔਰਤ ਨੇ ਦੱਸਿਆ ਕਿ ਮਸਕ ਨੇ ਉਸ ਨਾਲ ਕਈ ਵਾਰ ਆਪਣੇ ਬੱਚੇ ਹੋਣ ਦੀ ਗੱਲ ਕੀਤੀ ਸੀ। ਇਨ੍ਹਾਂ ਵਿੱਚੋਂ ਇੱਕ ਔਰਤ ਸਪੇਸ-ਐਕਸ ਵਿੱਚ ਇੰਟਰਨ ਸੀ।

ਔਰਤਾਂ ਨੇ ਦੱਸਿਆ ਸੀ ਕਿ ਜਦੋਂ ਉਨ੍ਹਾਂ ਨੇ ਮਸਕ ਨਾਲ ਬੱਚੇ ਪੈਦਾ ਕਰਨ ਤੋਂ ਇਨਕਾਰ ਕੀਤਾ ਤਾਂ ਉਨ੍ਹਾਂ ਨੂੰ ਤਨਖਾਹ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ। ਇੰਨਾ ਹੀ ਨਹੀਂ ਉਸ ਦੇ ਪ੍ਰਦਰਸ਼ਨ ਨੂੰ ਵੀ ਜਾਣਬੁੱਝ ਕੇ ਵਿਗਾੜਿਆ ਗਿਆ।

ਦੂਜੇ ਪਾਸੇ ਐਲਨ ਮਸਕ ਦੇ ਵਕੀਲਾਂ ਨੇ ਵਾਲ ਸਟਰੀਟ ਜਰਨਲ ਦੀ ਰਿਪੋਰਟ ਨੂੰ ਰੱਦ ਕਰ ਦਿੱਤਾ ਸੀ। ਉਨ੍ਹਾਂ ਕਿਹਾ ਕਿ ਇਹ ਰਿਪੋਰਟ ਫਰਜ਼ੀ ਹੈ ਅਤੇ ਇਸ ਵਿੱਚ ਝੂਠੇ ਦੋਸ਼ ਲਾਏ ਗਏ ਹਨ। ਇਸ ਤੋਂ ਇਲਾਵਾ ਸਪੇਸ-ਐਕਸ ਦੇ ਪ੍ਰਧਾਨ ਗਵਿਨ ਸ਼ੌਟਵੈਲ ਨੇ ਵੀ ਇਨ੍ਹਾਂ ਦੋਸ਼ਾਂ ਨੂੰ ਝੂਠਾ ਕਰਾਰ ਦਿੱਤਾ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਗੈਰ-ਕਾਨੂੰਨੀ ਮਾਈਨਿੰਗ ’ਤੇ ਮਾਨ ਸਰਕਾਰ ਦੀ ਸਖ਼ਤੀ, 5 ਸਾਲਾਂ ’ਚ 1,845 ਐੱਫਆਈਆਰ ਦਰਜ, 3,988 ਵਾਹਨ ਜ਼ਬਤ

*ਚੰਡੀਗੜ੍ਹ, 30 ਅਕਤੂਬਰ:*ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ...

  ਦੁੱਗਣੇ ਹੋਏ ਪਿਆਜ਼ ਦੇ ਭਾਅ, ਖੰਡ ਤੇ ਤੇਲ ਵੀ ਹੋਏ ਮਹਿੰਗਾ, ਰਿਟੇਲ ਮਹਿੰਗਾਈ ਦਰ 5.54 ਫ਼ੀਸਦੀ ‘ਤੇ ਪਹੁੰਚੀ

ਭਾਰਤ ਵਿੱਚ ਸਤੰਬਰ ਦੌਰਾਨ ਖਾਣ-ਪੀਣ ਦੀਆਂ ਕੀਮਤਾਂ ਵਿੱਚ ਤੇਜ਼ੀ ਨਾਲ ਵਾਧਾ ਹੋਇਆ। ਪਿਆਜ਼, ਖੰਡ,...

ਦਿਲਜੀਤ ਦੋਸਾਂਝ ਦੇ ਕੰਸਰਟ ਲਈ ਦਿੱਲੀ ਮੈਟਰੋ ਦੀਆਂ ਸੇਵਾਵਾਂ ਅੱਧੀ ਰਾਤ ਤੱਕ ਰਹਿਣਗੀਆਂ ਜਾਰੀ

ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦੇ ‘ਔਰਾ ਇੰਡੀਆ ਟੂਰ 2026’ ਤਹਿਤ 30 ਅਕਤੂਬਰ ਨੂੰ ਜਵਾਹਰਲਾਲ...

ਪਰਿਵਾਰ ਮ੍ਰਿਤਕ ਦਲਜੀਤ ਦੇ ਅੰਤਿਮ ਸੰਸਕਾਰ ਦੇ ਲਈ ਤਿਆਰ ਹੋਇਆ

ਪਰਿਵਾਰ ਮ੍ਰਿਤਕ ਦਲਜੀਤ ਦੇ ਅੰਤਿਮ ਸੰਸਕਾਰ ਦੇ ਲਈ ਤਿਆਰ ਹੋ ਗਿਆ ਹੈ। ਪਰਿਵਾਰ ਨੇ...

ਗੁਰਦਾਸਪੁਰ ‘ਚ ਕਿਸਾਨ ਦੀ ਕਹੀ ਮਾਰ ਕੇ ਬੇਰਹਿਮੀ ਨਾਲ ਕਤਲ, ਹਮਲਾਵਰ ਦੀ ਪਤਨੀ ਨੇ ਫੜਾਈ ਕਹੀ

ਗੁਰਦਾਸਪੁਰ ਦੇ ਪਿੰਡ ਸੰਗਤੂਵਾਲ ਵਿਖੇ ਜ਼ਮੀਨੀ ਵਿਵਾਦ ਕਾਰਨ ਖੇਤਾਂ ਵਿੱਚ ਹੋਈ ਤਕਰਾਰ ਦੌਰਾਨ 55...

ਬੁਢਲਾਡਾ ‘ਚ ASI ‘ਤੇ ਨਸ਼ਾ ਕਰਨ ਦੇ ਇਲਜ਼ਾਮ, ਲੋਕਾਂ ਨੇ ਸੜਕ ਵਿਚਾਲੇ ਕੀਤਾ ਜ਼ੋਰਦਾਰ ਹੰਗਾਮਾ

ਮਾਨਸਾ ਜ਼ਿਲ੍ਹੇ ਦੇ ਬੁਢਲਾਡਾ ਵਿੱਚ ਉਸ ਸਮੇਂ ਹਾਲਾਤ ਤਣਾਅਪੂਰਨ ਹੋ ਗਏ, ਜਦੋਂ ਇੱਕ ਸਹਾਇਕ...

ਮੁਲਾਜ਼ਮਾਂ ਦੇ ਪੈਂਡਿੰਗ DA ਸਬੰਧੀ ਪੰਜਾਬ ਸਰਕਾਰ ਦਾ ਵੱਡਾ ਫੈਸਲਾ, ਵਿੱਤ ਵਿਭਾਗ ਨੇ ਪੱਤਰ ਲਿਖ ਕੇ ਵਿਭਾਗਾਂ ਤੋਂ ਮੰਗੇ ਵੇਰਵੇ

ਮੁਲਾਜ਼ਮਾਂ ਦੇ ਡੀਏ ਬਕਾਏ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ। ਪੰਜਾਬ ਸਰਕਾਰ...

ਕੇਂਦਰ ਨੇ ਝੋਟੇ ਤੇ ਗੁਲਜ਼ਾਰ ਦੇ ਪਰਿਵਾਰ ਦੀ ਵਧਾਈ ਸੁਰੱਖਿਆ, X ਕੈਟੇਗਰੀ ਦੀ ਦਿੱਤੀ ਜਾਵੇਗੀ ਸਕਿਓਰਿਟੀ

ਸੂਤਰਾਂ ਤੇ ਹਵਾਲੇ ਤੋਂ ਵੱਡੀ ਖਬਰ ਸਾਹਮਣੇ ਆਈ ਹੈ ਕਿ ਕੇਂਦਰ ਸਰਕਾਰ ਨੇ ਪਰਵਿੰਦਰ...