ਪੰਜਾਬ ਦੇ ਜਲੰਧਰ ਜਿਮਨੀ ਚੋਣ ਨੂੰ ਲੈ ਕੇ ਸਿਆਸਤ ਤੇਜ਼ ਹੋ ਗਈ ਹੈ। ਬੀਤੇ ਕੱਲ੍ਹ ਅਕਾਲੀ ਦਲ ਦੀ ਉਮੀਦਵਾਰ ਸੁਰਜੀਤ ਕੌਰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਕੇ ਮੁੜ ਅਕਾਲੀ ਦਲ ਵਿੱਚ ਸ਼ਾਮਲ ਹੋ ਗਈ ਹੈ। ਅੱਜ ਸਾਬਕਾ ਕਾਂਗਰਸੀ ਕੌਂਸਲਰ ਤਰਸੇਮ ਲਖੋਤਰਾ ਅਤੇ ਸਾਬਕਾ ਕੌਂਸਲਰ ਦਾ ਪੁੱਤਰ ਅਨਮੋਲ ਗਰੋਵਰ ਆਪਣੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ।
ਦੋਵਾਂ ਦੇ ‘ਆਪ’ ‘ਚ ਸ਼ਾਮਲ ਹੋਣ ਨਾਲ ਕਾਂਗਰਸ ਅਤੇ ਭਾਜਪਾ ਨੂੰ ਵੱਡਾ ਝਟਕਾ ਲੱਗਾ ਹੈ। ਤਰਸੇਮ ਲਖੋਤਰਾ ਲੰਮੇ ਸਮੇਂ ਤੋਂ ਕਾਂਗਰਸ ਦੇ ਨਾਲ ਸਨ ਅਤੇ ਉਨ੍ਹਾਂ ਦੀ ਇਲਾਕੇ ਵਿੱਚ ਚੰਗੀ ਪਕੜ ਸੀ। ਅਜਿਹੇ ‘ਚ ਉਨ੍ਹਾਂ ਦੇ ਪਾਰਟੀ ਛੱਡਣ ਨਾਲ ਪੱਛਮੀ ਹਲਕੇ ‘ਚ ਕਾਂਗਰਸ ਨੂੰ ਵੱਡਾ ਝਟਕਾ ਲੱਗਾ ਹੈ। ਇਸੇ ਤਰ੍ਹਾਂ ਸਾਬਕਾ ਕੌਂਸਲਰ ਦਾ ਪੁੱਤਰ ਅਨਮੋਲ ਗਰੋਵਰ ਵੀ ਪਹਿਲਾਂ ਕਾਂਗਰਸ ਵਿੱਚ ਸੀ। ਦੱਸ ਦਈਏ ਕਿ ਸੀਨੀਅਰ ਕਾਂਗਰਸੀ ਆਗੂ ਕਮਲ ਲੋਚ ਵੀ ਆਮ ਆਦਮੀ ਪਾਰਟੀ ਚ ਸ਼ਾਮਿਲ ਹੋ ਗਏ ਸੀਐਮ ਮਾਨ ਨੇ ਜਲੰਧਰ ਸਥਿਤ ਮੁੱਖ ਮੰਤਰੀ ਨਿਵਾਸ ‘ਤੇ ਇਨ੍ਹਾਂ ਦੀ ਪਾਰਟੀ ਚ ਜੁਆਈਨਿੰਗ ਕਰਵਾਈ।
----------- Advertisement -----------
ਜਲੰਧਰ: ਕਾਂਗਰਸੀ ਕੌਂਸਲਰ ਤਰਸੇਮ ਲਖੋਤਰਾ ਅਤੇ ਅਨਮੋਲ ਗਰੋਵਰ, ਕਮਲ ਲੋਚ ‘ਆਪ’ ‘ਚ ਸ਼ਾਮਿਲ
Published on
----------- Advertisement -----------
----------- Advertisement -----------











