ਝਾਰਖੰਡ ਦੇ ਪਲਾਮੂ ਜ਼ਿਲੇ ‘ਚ ਮੰਗਲਵਾਰ ਸਵੇਰੇ ਬਿਜਲੀ ਦਾ ਕਰੰਟ ਲੱਗਣ ਨਾਲ ਪਿਤਾ ਨਾਗੇਂਦਰ ਚੰਦਰਵੰਸ਼ੀ (55) ਅਤੇ ਬੇਟੇ ਪਿੰਟੂ ਚੰਦਰਵੰਸ਼ੀ (30) ਦੀ ਮੌਤ ਹੋ ਗਈ। ਜ਼ਿਲੇ ਦੇ ਪਾਕੀ ਥਾਣਾ ਖੇਤਰ ਦੇ ਹਰਲਾਂਗ ‘ਚ ਬਿਜਲੀ ਦਾ ਕਰੰਟ ਲੱਗਣ ਨਾਲ ਪਿਤਾ-ਪੁੱਤਰ ਦੀ ਮੌਤ ਹੋਈ ਹੈ। ਦੋਵੇਂ ਖੇਤ ‘ਚ ਕੰਮ ਕਰ ਰਹੇ ਸਨ, ਜਦੋਂ ਇਹ ਹਾਦਸਾ ਵਾਪਰ ਗਿਆ। ਘਟਨਾ ਕਾਰਨ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ।
ਦੱਸ ਦਈਏ ਕਿ ਪਲਾਮੂ ਦੇ ਪਾਕੀ ਥਾਣਾ ਖੇਤਰ ਦੇ ਹਰਲਾਂਗ ਦੇ ਰਹਿਣ ਵਾਲੇ ਨਗੇਂਦਰ ਚੰਦਰਵੰਸ਼ੀ ਅਤੇ ਉਸ ਦਾ ਬੇਟਾ ਪਿੰਟੂ ਚੰਦਰਵੰਸ਼ੀ ਫਸਲ ਦੀ ਬਿਜਾਈ ਲਈ ਖੇਤ ਤਿਆਰ ਕਰਨ ਗਏ ਸਨ। ਖੇਤ ਵਿੱਚ ਪਹਿਲਾਂ ਹੀ ਬਿਜਲੀ ਦੀ ਤਾਰ ਡਿੱਗੀ ਪਈ ਸੀ। ਨਗੇਂਦਰ ਚੰਦਰਵੰਸ਼ੀ ਅਤੇ ਪਿੰਟੂ ਚੰਦਰਵੰਸ਼ੀ ਨੂੰ ਇਸ ਦੀ ਜਾਣਕਾਰੀ ਨਹੀਂ ਸੀ। ਜਿਵੇਂ ਹੀ ਨਗੇਂਦਰ ਚੰਦਰਵੰਸ਼ੀ ਖੇਤ ‘ਚ ਦਾਖਲ ਹੋਏ ਤਾਂ ਉਨ੍ਹਾਂ ਨੂੰ ਕਰੰਟ ਲੱਗ ਗਿਆ। ਨਗੇਂਦਰ ਚੰਦਰਵੰਸ਼ੀ ਨੂੰ ਬਚਾਉਣ ਲਈ ਉਸ ਦਾ ਬੇਟਾ ਪਿੰਟੂ ਚੰਦਰਵੰਸ਼ੀ ਵੀ ਖੇਤ ਵਿੱਚ ਆ ਗਿਆ ਅਤੇ ਉਸਨੂੰ ਵੀ ਕਰੰਟ ਲੱਗ ਗਿਆ।
ਬਾਅਦ ਵਿੱਚ ਸਥਾਨਕ ਪਿੰਡ ਵਾਸੀਆਂ ਨੇ ਬਿਜਲੀ ਦਾ ਕੁਨੈਕਸ਼ਨ ਕੱਟ ਦਿੱਤਾ ਅਤੇ ਦੋਵਾਂ ਨੂੰ ਇਲਾਜ ਲਈ ਪਿੰਡ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ। ਇਥੋਂ ਦੋਵਾਂ ਨੂੰ ਇਲਾਜ ਲਈ ਮੇਦਿਨਰਾਈ ਮੈਡੀਕਲ ਕਾਲਜ ਅਤੇ ਹਸਪਤਾਲ ਲਈ ਰੈਫਰ ਕਰ ਦਿੱਤਾ।ਜਿਥੇ ਕਿ ਦੋਵਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਪਿੰਟੂ ਚੰਦਰਵੰਸ਼ੀ ਇੱਕ ਰੁਜ਼ਗਾਰ ਸੇਵਕ ਸੀ ਅਤੇ ਪਲਾਮੂ ਦੇ ਛਤਰਪੁਰ ਇਲਾਕੇ ਵਿੱਚ ਤਾਇਨਾਤ ਸੀ। ਘਟਨਾ ਦੀ ਸੂਚਨਾ ਮਿਲਦੇ ਹੀ ਵੱਡੀ ਗਿਣਤੀ ‘ਚ ਪਰਿਵਾਰਕ ਮੈਂਬਰ ਮੌਕੇ ‘ਤੇ ਪਹੁੰਚ ਗਏ ਹਨ ਅਤੇ ਰੋ ਰਹੇ ਹਨ। ਥਾਣਾ ਮੇਦੀਨਗਰ ਟਾਊਨ ਦੀ ਪੁਲਸ ਦੋਵੇਂ ਲਾਸ਼ਾਂ ਦਾ ਇਕੱਠੇ ਪੋਸਟਮਾਰਟਮ ਕਰਵਾ ਰਹੀ ਹੈ।
----------- Advertisement -----------
ਝਾਰਖੰਡ ‘ਚ ਬਿਜਲੀ ਦਾ ਕਰੰਟ ਲੱਗਣ ਨਾਲ ਪਿਓ-ਪੁੱਤ ਦੀ ਮੌਤ; ਖੇਤ ‘ਚ ਕੰਮ ਕਰਦੇ ਸਮੇਂ ਵਾਪਰਿਆ ਹਾਦਸਾ
Published on
----------- Advertisement -----------
----------- Advertisement -----------












