September 15, 2026, 8:05 pm
----------- Advertisement -----------
HomeNewsBreaking Newsਅਫਗਾਨਿਸਤਾਨ 'ਚ ਸ਼ਾਸਨ ਦੇ 3 ਸਾਲ ਪੂਰੇ ਹੋਣ 'ਤੇ ਮਨਾਇਆ ਜਸ਼ਨ, ਲਹਿਰਾਇਆ...

ਅਫਗਾਨਿਸਤਾਨ ‘ਚ ਸ਼ਾਸਨ ਦੇ 3 ਸਾਲ ਪੂਰੇ ਹੋਣ ‘ਤੇ ਮਨਾਇਆ ਜਸ਼ਨ, ਲਹਿਰਾਇਆ ਤਾਲਿਬਾਨ ਦਾ ਝੰਡਾ

Published on

----------- Advertisement -----------

ਤਾਲਿਬਾਨ ਨੇ ਬੀਤੇ ਬੁੱਧਵਾਰ ਨੂੰ ਅਫਗਾਨਿਸਤਾਨ ‘ਚ ਸ਼ਾਸਨ ਦੇ 3 ਸਾਲ ਪੂਰੇ ਹੋਣ ‘ਤੇ ਜਸ਼ਨ ਮਨਾਇਆ। ਇਸ ਦੌਰਾਨ ਉਨ੍ਹਾਂ ਨੇ ਹੁਣ ਤੱਕ ਦੀ ਸਭ ਤੋਂ ਵੱਡੀ ਮਿਲਟਰੀ ਪਰੇਡ ਕੱਢੀ। ਇਸ ਵਿੱਚ ਸੋਵੀਅਤ ਯੁੱਗ ਦੇ ਟੈਂਕ ਅਤੇ ਤੋਪਖਾਨੇ ਪ੍ਰਦਰਸ਼ਿਤ ਕੀਤੇ ਗਏ ਸਨ। ਪਰੇਡ ਦੀ ਸ਼ੁਰੂਆਤ ਅਫਗਾਨਿਸਤਾਨ ਦੇ ਬਗਰਾਮ ਸਥਿਤ ਅਮਰੀਕੀ ਬੇਸ ਤੋਂ ਹੋਈ। ਇਹ ਸਥਾਨ ਰਾਜਧਾਨੀ ਕਾਬੁਲ ਤੋਂ ਲਗਭਗ 40 ਕਿਲੋਮੀਟਰ ਦੂਰ ਹੈ।

ਦਰਅਸਲ, ਤਾਲਿਬਾਨ ਦੇ ਆਉਣ ਤੋਂ ਪਹਿਲਾਂ ਬਗਰਾਮ ਅਮਰੀਕਾ ਦਾ ਫੌਜੀ ਅੱਡਾ ਸੀ। ਅਮਰੀਕਾ ਨੇ ਇੱਥੇ ਕਈ ਤਾਲਿਬਾਨੀਆਂ ਨੂੰ ਗ੍ਰਿਫਤਾਰ ਵੀ ਕੀਤਾ ਸੀ। ਬੁੱਧਵਾਰ ਨੂੰ ਹੋਈ ਪਰੇਡ ‘ਚ ਚੀਨ ਅਤੇ ਈਰਾਨ ਦੇ ਡਿਪਲੋਮੈਟ ਮੌਜੂਦ ਸਨ। ਇਸ ਦੌਰਾਨ ਉਨ੍ਹਾਂ ਹਥਿਆਰਾਂ ਅਤੇ ਫੌਜੀ ਵਾਹਨਾਂ ਨੂੰ ਵੀ ਦਿਖਾਇਆ ਗਿਆ ਜੋ ਅਮਰੀਕਾ ਉੱਥੇ ਛੱਡ ਕੇ ਗਿਆ ਸੀ।

ਸਾਰੇ ਫੌਜੀ ਵਾਹਨਾਂ ਵਿੱਚ ਅਫਗਾਨਿਸਤਾਨ ਦੀ ਇਸਲਾਮਿਕ ਅਮੀਰਾਤ ਦਾ ਕਾਲਾ ਅਤੇ ਚਿੱਟਾ ਝੰਡਾ ਸੀ। ਇਹ ਦੇਸ਼ ਵਿੱਚ ਤਾਲਿਬਾਨੀ ਸ਼ਾਸਨ ਦਾ ਪ੍ਰਤੀਕ ਹੈ। ਇਸ ਤੋਂ ਇਲਾਵਾ ਫੌਜੀ ਹੈਲੀਕਾਪਟਰ ਅਤੇ ਲੜਾਕੂ ਜਹਾਜ਼ ਵੀ ਬਗਰਾਮ ਬੇਸ ਉੱਤੇ ਉੱਡਦੇ ਦੇਖੇ ਗਏ। ਫੌਜੀ ਵਰਦੀ ਪਹਿਨੇ ਤਾਲਿਬਾਨੀ ਲੜਾਕੇ ਹੱਥਾਂ ਵਿੱਚ ਮਸ਼ੀਨ ਗੰਨਾਂ ਲੈ ਕੇ ਮਾਰਚ ਪਾਸਟ ਕਰਦੇ ਦੇਖੇ ਗਏ।

ਇਸ ਦੇ ਨਾਲ ਹੀ ਤਾਲਿਬਾਨ ਲੜਾਕਿਆਂ ਨੇ ਮੋਟਰਸਾਈਕਲਾਂ ‘ਤੇ ਤਾਲਿਬਾਨ ਦੇ ਝੰਡੇ ਲੈ ਕੇ ਕਾਫਲਾ ਵੀ ਕੱਢਿਆ। ਅਫਗਾਨ ਪ੍ਰਧਾਨ ਮੰਤਰੀ ਮੁਹੰਮਦ ਹਸਨ ਅਖੁੰਦ ਨੇ ਪੱਛਮੀ ਕਬਜ਼ੇ ਨੂੰ ਹਰਾਉਣ ਵਿਚ ਤਾਲਿਬਾਨ ਦੀ ਜਿੱਤ ‘ਤੇ ਅਧਿਕਾਰੀਆਂ ਨੂੰ ਵਧਾਈ ਦਿੱਤੀ।

ਅਖੁੰਦ ਨੇ ਕਿਹਾ, “ਇਹ ਤਾਲਿਬਾਨ ਸਰਕਾਰ ਦਾ ਫਰਜ਼ ਹੈ ਕਿ ਉਹ ਇਸਲਾਮੀ ਸ਼ਾਸਨ ਕਾਇਮ ਰੱਖੇ, ਲੋਕਾਂ ਦੇ ਜਾਨ-ਮਾਲ ਦੀ ਰਾਖੀ ਕਰੇ ਅਤੇ ਦੇਸ਼ ਦੇ ਸਨਮਾਨ ਲਈ ਕੰਮ ਕਰਦਾ ਰਹੇ।” ਇਸ ਦੇ ਨਾਲ ਹੀ ਅਫਗਾਨ ਬੱਚੇ ਗ੍ਰੀਨ ਜ਼ੋਨ ‘ਚ ਤਾਲਿਬਾਨ ਦੇ ਝੰਡੇ ਲਹਿਰਾਉਂਦੇ ਦੇਖੇ ਗਏ, ਜੋ ਕਦੇ ਵਿਦੇਸ਼ੀ ਦੂਤਾਵਾਸਾਂ ਦਾ ਗੜ੍ਹ ਹੁੰਦਾ ਸੀ।

ਔਰਤਾਂ ਅਤੇ ਲੜਕੀਆਂ ‘ਤੇ ਕਈ ਪਾਬੰਦੀਆਂ ਲਗਾਈਆਂ ਗਈਆਂ ਹਨ। 2021 ਤੋਂ, ਲਗਭਗ 14 ਲੱਖ ਲੜਕੀਆਂ ਅਫਗਾਨਿਸਤਾਨ ਵਿੱਚ ਸੈਕੰਡਰੀ ਸਿੱਖਿਆ ਪ੍ਰਾਪਤ ਕਰਨ ਦੇ ਯੋਗ ਨਹੀਂ ਹਨ। ਯੂਨੈਸਕੋ ਦੇ ਅੰਕੜਿਆਂ ਅਨੁਸਾਰ ਪ੍ਰਾਇਮਰੀ ਸਿੱਖਿਆ ਲਈ ਵੀ ਲੜਕਿਆਂ ਦੇ ਮੁਕਾਬਲੇ ਲੜਕੀਆਂ ਦੀ ਗਿਣਤੀ 11 ਲੱਖ ਘੱਟ ਹੈ।

ਇਸ ਤੋਂ ਇਲਾਵਾ ਤਾਲਿਬਾਨ ਨੇ ਬਾਲਗ ਲੜਕੀਆਂ ਦੇ ਮਸਜਿਦ ਜਾਣ ‘ਤੇ ਵੀ ਪਾਬੰਦੀ ਲਗਾ ਦਿੱਤੀ ਹੈ। ਤਾਲਿਬਾਨ ਕਾਨੂੰਨ ਦੇ ਅਨੁਸਾਰ, ਕਿਸੇ ਵੀ ਔਰਤ ਨੂੰ ਵਿਭਚਾਰ (ਆਪਣੇ ਪਤੀ ਤੋਂ ਇਲਾਵਾ ਕਿਸੇ ਹੋਰ ਆਦਮੀ ਨਾਲ ਸੈਕਸ ਕਰਨਾ) ਦਾ ਦੋਸ਼ੀ ਪਾਇਆ ਜਾਂਦਾ ਹੈ, ਨੂੰ ਪੱਥਰ ਮਾਰ ਦਿੱਤਾ ਜਾਵੇਗਾ।

ਅਫਗਾਨਿਸਤਾਨ ਵਿੱਚ ਔਰਤਾਂ ਦੀਆਂ ਤਸਵੀਰਾਂ ਵਾਲੇ ਬੋਰਡ ਦੁਕਾਨਾਂ ਦੇ ਬਾਹਰ ਨਹੀਂ ਲਗਾਏ ਜਾ ਸਕਦੇ ਹਨ। ਔਰਤਾਂ ਨੂੰ ਇਕੱਲੇ ਸਫ਼ਰ ਕਰਨ ਅਤੇ ਡਰਾਈਵਿੰਗ ਲਾਇਸੈਂਸ ਦਿੱਤੇ ਜਾਣ ‘ਤੇ ਵੀ ਪਾਬੰਦੀਆਂ ਹਨ। ਔਰਤਾਂ ਲਈ ਹਿਜਾਬ ਪਹਿਨਣਾ ਲਾਜ਼ਮੀ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਆਮ ਆਦਮੀ ਪਾਰਟੀ ਵਲੋਂ 19 ਨਵੇਂ ਅਹੁਦੇਦਾਰ ਨਿਯੁਕਤ

ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਭਾਰੀ ਮਨੀਸ਼ ਸਿਸੋਦੀਆ ਅਤੇ ਪੰਜਾਬ ਪ੍ਰਧਾਨ ਅਮਨ ਅਰੋੜਾ ਦੀ...

ਗੋਲਡੀ ਬਰਾੜ ਦੇ ਨਾਂ ’ਤੇ ਸਭ ਤੋਂ ਵੱਡੀ ਫਿਰੌਤੀ: ਔਰਤ ਤੋਂ ਮੰਗੇ 200 ਕਰੋੜ

ਦਿੱਲੀ ਵਿੱਚ ਇੱਕ ਔਰਤ ਨੂੰ ਵਿਦੇਸ਼ੀ ਨੰਬਰ ਤੋਂ ਵਟਸਐਪ ਕਾਲ ਕਰਕੇ ਗੈਂਗਸਟਰ ਗੋਲਡੀ ਬਰਾੜ...

ਗੈਂਗਸਟਰ ਕਰਮਵੀਰ ਸਿੰਘ ਦਿਓ ਨੂੰ ਕੈਨੇਡਾ ਤੋਂ ਕੀਤਾ ਗਿਆ ਡਿਪੋਰਟ, AGTF ਪੰਜਾਬ ਨੇ ਦਿੱਲੀ ਏਅਰਪੋਰਟ ਤੋਂ ਕੀਤਾ ਗ੍ਰਿਫ਼ਤਾਰ

ਪੰਜਾਬ ਪੁਲਿਸ ਦੀ ਐਂਟੀ-ਗੈਂਗਸਟਰ ਟਾਸਕ ਫੋਰਸ ਨੇ ਅੱਜ ਦਿੱਲੀ ਦੇ ਆਈਜੀਆਈ ਹਵਾਈ ਅੱਡੇ ‘ਤੇ...

ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਝਟਕਾ, ਪ੍ਰਕਾਸ਼ ਸਿੰਘ ਬਾਦਲ ਦੇ ਚਚੇਰੇ ਭਰਾ BJP ਚ ਸ਼ਾਮਲ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਚਚੇਰੇ ਭਰਾ ਰਿਟਾਇਰਡ ਮੇਜਰ ਭੁਪਿੰਦਰ...

ਚੰਡੀਗੜ੍ਹ ‘ਚ ਪੰਜਾਬ ਕਾਂਗਰਸ ਦਾ ਪ੍ਰਦਰਸ਼ਨ, ਇੱਕੋ ਮੰਚ ‘ਤੇ ਚੰਨੀ-ਵੜਿੰਗ, ਸਚਿਨ ਪਾਇਲਟ ਦੀ ਅਗਵਾਈ ‘ਚ ਹੋ ਰਿਹਾ ਪ੍ਰਦਰਸ਼ਨ

ਚੰਡੀਗੜ੍ਹ ਵਿਖੇ ਪੰਜਾਬ ਕਾਂਗਰਸ ਵੱਲੋਂ ਝੰਡਾ ਵਿਖੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਹ ਪ੍ਰਦਰਸ਼ਨ...

ਲੁਧਿਆਣਾ ‘ਚ ਨਹੀਂ ਵਿਕੇਗਾ ਮੀਟ! ਦੁਕਾਨਾਂ, ਹੋਟਲ ਤੇ ਅਹਾਤੇ ਬੰਦ ਰੱਖਣ ਦੇ ਹੁਕਮ

ਲੁਧਿਆਣਾ ਵਿੱਚ ਜੈਨ ਭਾਈਚਾਰਾ ਅੱਜ ਧਾਰਮਿਕ ਤਿਉਹਾਰ ਮਨਾ ਰਿਹਾ ਹੈ। ਇਸ ਦਿਨ ਨੂੰ ਅਹਿੰਸਾ...

ਅਮਰੀਕਾ ਦੇ ਇਮੀਗ੍ਰੇਸ਼ਨ ਐਂਡ ਕਸਟਮਜ਼ ਐਨਫੋਰਸਮੈਂਟ ਵਿਭਾਗ ਦੀ ਵੱਡੀ ਕਾਰਵਾਈ, ਪੰਜਾਬੀ ਮੂਲ ਦੇ ਭਾਰਤੀ ਟਰੱਕ ਡ੍ਰਾਈਵਰ ਨੂੰ ਕੀਤਾ ਗ੍ਰਿਫ਼ਤਾਰ

ਅਮਰੀਕਾ ਦੇ ਇਮੀਗ੍ਰੇਸ਼ਨ ਐਂਡ ਕਸਟਮਜ਼ ਐਨਫੋਰਸਮੈਂਟ (ICE) ਵਿਭਾਗ ਨੇ ਬੋਸਟਨ ਵਿੱਚ ਇੱਕ ਨੈਸ਼ਨਲ ਹਾਈਵੇਅ...

ਕੈਨੇਡਾ ’ਚ ਜਬਰੀ ਵਸੂਲੀ ਦੇ ਮਾਮਲਿਆਂ ’ਤੇ ਵੱਡੀ ਕਾਰਵਾਈ, CBSA ਨੇ 4 ਪੰਜਾਬੀਆਂ ਨੂੰ ਕੀਤਾ ਡਿਪੋਰਟ

ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ (CBSA) ਵੱਲੋਂ ਜਬਰੀ ਵਸੂਲੀ ਦੇ ਮਾਮਲਿਆਂ ਵਿੱਚ ਵੱਡੀ ਕਾਰਵਾਈ ਕੀਤੀ...

ਪੰਜਾਬ ਨੇ ਬਿਨਾਂ ਕਿਸੇ ਬਿਜਲੀ ਕੱਟ ਦੇ 17,423 ਮੈਗਾਵਾਟ ਦੀ ਹੁਣ ਤੱਕ ਦੀ ਸਭ ਤੋਂ ਵੱਧ ਬਿਜਲੀ ਮੰਗ ਕੀਤੀ ਪੂਰੀ ਗਈ: ਤਰੁਨਪ੍ਰੀਤ ਸਿੰਘ ਸੌਂਦ

ਚੰਡੀਗੜ੍ਹ/ਲੁਧਿਆਣਾ; 14 ਸਤੰਬਰ 2026:ਪੰਜਾਬ ਨੇ ਬਗੈਰ ਕੋਈ ਕੱਟ ਲਗਾਏ 17,423 ਮੈਗਾਵਾਟ ਦੀ ਆਪਣੀ ਹੁਣ...