ਝਾਰਖੰਡ ਦੇ ਸਰਾਏਕੇਲਾ-ਖਰਸਾਵਾਂ ‘ਚ ਮੰਗਲਵਾਰ ਸਵੇਰੇ 11 ਵਜੇ ਅਲਕੇਮਿਸਟ ਐਵੀਏਸ਼ਨ ਕੰਪਨੀ ਦਾ ਦੋ ਸੀਟਾਂ ਵਾਲਾ ਜਹਾਜ਼ ਲਾਪਤਾ ਹੋ ਗਿਆ। ਦੇਰ ਰਾਤ ਤੱਕ ਤਲਾਸ਼ੀ ਮੁਹਿੰਮ ਚਲਾਈ ਗਈ ਪਰ ਜਹਾਜ਼ ਦਾ ਕੋਈ ਸੁਰਾਗ ਨਹੀਂ ਮਿਲਿਆ। ਇਸ ਦੀ ਭਾਲ ਲਈ NDRF ਦੀ ਟੀਮ ਨੂੰ ਬੁਲਾਇਆ ਗਿਆ ਹੈ।
ਸਰਾਏਕੇਲਾ-ਖਰਸਾਵਾਂ ਦੇ ਐਸਪੀ ਮੁਕੇਸ਼ ਕੁਮਾਰ ਲੁਨਾਯਤ ਨੇ ਦੱਸਿਆ ਕਿ ਸਥਾਨਕ ਲੋਕਾਂ ਨੇ ਚੰਦਿਲ ਡੈਮ ਵਿੱਚ ਜਹਾਜ਼ ਦਾ ਮਲਬਾ ਦੇਖਣ ਦਾ ਦਾਅਵਾ ਕੀਤਾ ਹੈ। ਇੱਥੇ ਵੱਡੇ ਪੱਧਰ ‘ਤੇ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ।
ਪੂਰਬੀ ਸਿੰਘਭੂਮ ਜ਼ਿਲ੍ਹੇ ਦੀ ਡਿਪਟੀ ਕਮਿਸ਼ਨਰ ਅਨੰਨਿਆ ਮਿੱਤਲ ਨੇ ਦੱਸਿਆ ਕਿ ਸੋਨਾਰੀ ਏਅਰੋਡ੍ਰੌਮ ਦੇ ਏਅਰ ਟ੍ਰੈਫਿਕ ਕੰਟਰੋਲ ਨੇ ਨਿਮਡੀਹ ਨੇੜੇ ਜਹਾਜ਼ ਦੀ ਆਖਰੀ ਲੋਕੇਸ਼ਨ ਲਗਾਈ ਸੀ। ਪੱਛਮੀ ਬੰਗਾਲ ਦੇ ਪੁਰੂਲੀਆ ਜ਼ਿਲੇ ਦੇ ਨਾਲ ਲੱਗਦੇ ਇਲਾਕਿਆਂ ‘ਚ ਵੀ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ।
----------- Advertisement -----------
ਝਾਰਖੰਡ ‘ਚ ਸਿਖਲਾਈ ਜਹਾਜ਼ ਲਾਪਤਾ; ਪਾਇਲਟ ਅਤੇ ਸਿਖਿਆਰਥੀ ਦੀ ਭਾਲ ਜਾਰੀ
Published on
----------- Advertisement -----------
----------- Advertisement -----------












