June 28, 2026, 2:21 pm
----------- Advertisement -----------
HomeNewsLatest Newsਰੌਇਲ ਐਸਟੇਟ ਗਰੁੱਪ ਅਤੇ ਮੋਹਾਲੀ ਇੰਡਸਟ੍ਰੀਜ਼ ਐਸੋਸੀਏਸ਼ਨ ਦਾ ਵੱਡਾ ਸਮਝੌਤਾ, 50 ਹਜ਼ਾਰ...

ਰੌਇਲ ਐਸਟੇਟ ਗਰੁੱਪ ਅਤੇ ਮੋਹਾਲੀ ਇੰਡਸਟ੍ਰੀਜ਼ ਐਸੋਸੀਏਸ਼ਨ ਦਾ ਵੱਡਾ ਸਮਝੌਤਾ, 50 ਹਜ਼ਾਰ ਨੌਕਰੀਆਂ ਦਾ ਵਾਅਦਾ, ਉਦਯੋਗਾਂ ਨੂੰ ਮਿਲੇਗਾ ਵੱਡਾ ਫਾਇਦਾ

Published on

----------- Advertisement -----------

(ਬਲਜੀਤ ਮਰਵਾਹਾ): ਰੌਇਲ ਐਸਟੇਟ ਗਰੁੱਪ ਅਤੇ ਮੋਹਾਲੀ ਇੰਡਸਟ੍ਰੀਜ਼ ਐਸੋਸੀਏਸ਼ਨ (ਐਮ.ਆਈ.ਏ) ਨੇ ਇੱਕ ਵੱਡੇ ਸਮਝੌਤੇ ‘ਤੇ ਹਸਤਾਖਰ ਕੀਤੇ ਹਨ, ਜੋ ਮੋਹਾਲੀ ਵਿੱਚ ਉਦਯੋਗਾਂ ਦੇ ਵਿਕਾਸ ਨੂੰ ਇੱਕ ਨਵੀਂ ਦਿਸ਼ਾ ਦੇਵੇਗਾ। ਇਸ ਸਾਂਝੀਦਾਰੀ ਦਾ ਮਕਸਦ ਮੋਹਾਲੀ ਇੰਡਸਟ੍ਰੀਅਲ ਇਕਨਾਮਿਕ ਜ਼ੋਨ (ਐਮ.ਆਈ.ਈ.ਜ਼ੈੱਡ) ਨੂੰ ਉੱਤਰੀ ਭਾਰਤ ਦਾ ਸਭ ਤੋਂ ਪ੍ਰਤਿਸ਼ਠਿਤ ਉਦਯੋਗਿਕ ਟਾਊਨਸ਼ਿਪ ਬਣਾਉਣਾ ਹੈ, ਜੋ ਆਉਣ ਵਾਲੇ ਸਮੇਂ ਵਿੱਚ ਉਦਯੋਗਾਂ ਲਈ ਇੱਕ ਆਦਰਸ਼ ਕੇਂਦਰ ਸਾਬਤ ਹੋਵੇਗਾ।

ਇਸ ਮੌਕੇ ‘ਤੇ ਰੌਇਲ ਐਸਟੇਟ ਗਰੁੱਪ ਨੇ ਐਮ.ਆਈ.ਏ ਦੇ ਮੈਂਬਰਾਂ ਲਈ ਵਿਸ਼ੇਸ਼ ਤੌਰ ‘ਤੇ ਐਮ.ਆਈ.ਈ.ਜ਼ੈੱਡ ਵਿੱਚ ਉਦਯੋਗਿਕ ਪਲਾਟਾਂ ‘ਤੇ ਆਕਰਸ਼ਕ ਆਫਰ ਦਾ ਐਲਾਨ ਕੀਤਾ। ਇਹ ਪ੍ਰੋਗਰਾਮ ‘ਦ ਮੋਹਾਲੀ ਕਲੱਬ’ ਵਿੱਚ 21 ਅਗਸਤ ਨੂੰ ਆਯੋਜਿਤ ਹੋਇਆ, ਜਿਸ ਵਿੱਚ 300 ਤੋਂ ਵੱਧ ਉਦਯੋਗਪਤੀਆਂ ਅਤੇ ਪ੍ਰਮੁੱਖ ਹਸਤੀਅਾਂ ਨੇ ਭਾਗ ਲਿਆ। ਇਸ ਆਫਰ ਦੇ ਤਹਿਤ ਉਦਯੋਗਪਤੀਆਂ ਨੂੰ ਪਲਾਟ ਖਰੀਦਣ ਤੋਂ ਲੈ ਕੇ ਨਿਰਮਾਣ ਕੰਮ ਤੱਕ ਹਰ ਸੰਭਵ ਸਹਾਇਤਾ ਪ੍ਰਦਾਨ ਕੀਤੀ ਜਾਏਗੀ, ਜਿਸ ਵਿੱਚ ਸਰਕਾਰੀ ਸਬਸਿਡੀ ਲਈ ਮਾਰਗਦਰਸ਼ਨ ਵੀ ਸ਼ਾਮਲ ਹੈ। ਇਸ ਕਦਮ ਰਾਹੀਂ ਰੌਇਲ ਐਸਟੇਟ ਗਰੁੱਪ ਨੇ ਖੇਤਰ ਵਿੱਚ ਉਦਯੋਗਿਕ ਵਿਕਾਸ ਨੂੰ ਵਧਾਊਣ ਦੀ ਆਪਣੀ ਪ੍ਰਤਿਬੱਧਤਾ ਨੂੰ ਹੋਰ ਮਜ਼ਬੂਤ ਕੀਤਾ ਹੈ।

ਐਮ.ਆਈ.ਈ.ਜ਼ੈੱਡ, ਰੌਇਲ ਐਸਟੇਟ ਗਰੁੱਪ ਦੀ ਇੱਕ ਵਿਲੱਖਣ ਪਹਲ ਹੈ, ਜੋ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ ਦੇ ਉਦਯੋਗਾਂ ਲਈ ਇੱਕ ਪ੍ਰਮੁੱਖ ਕੇਂਦਰ ਬਣਨ ਦੀ ਦਿਸ਼ਾ ਵਿੱਚ ਅੱਗੇ ਵੱਧ ਰਹੀ ਹੈ। ਇਹ ਜ਼ੋਨ ਫ਼ਿਲਹਾਲ 150 ਏਕੜ ਵਿੱਚ ਫੈਲਿਆ ਹੋਇਆ ਹੈ, ਜਿਸ ਨੂੰ ਅਗਲੇ 3 ਸਾਲਾਂ ਵਿੱਚ 500 ਏਕੜ ਤੱਕ ਵਧਾਉਣ ਦਾ ਲਕਸ਼ਣ ਰੱਖਿਆ ਗਿਆ ਹੈ। ਸ਼ਾਨਦਾਰ ਕਨੈਕਟਿਵਟੀ ਅਤੇ ਸਹੂਲਤਾਂ ਦੇ ਚਲਤੇ, ਐਮ.ਆਈ.ਈ.ਜ਼ੈੱਡ ਨੂੰ ਖੇਤਰ ਦਾ ਸਭ ਤੋਂ ਆਧੁਨਿਕ ਅਤੇ ਵਿਕਸਿਤ ਉਦਯੋਗਿਕ ਟਾਊਨਸ਼ਿਪ ਬਣਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ।

ਰੌਇਲ ਐਸਟੇਟ ਗਰੁੱਪ ਦੇ ਮੈਨੇਜਿੰਗ ਡਾਇਰੈਕਟਰ, ਨੀਰਜ ਕੰਸਲ ਨੇ ਇਸ ਮੌਕੇ ‘ਤੇ ਕਿਹਾ ਕਿ ਅਸੀਂ ਐਮ.ਆਈ.ਏ ਦੇ ਮੈਂਬਰਾਂ ਲਈ ਇਸ ਵਿਸ਼ੇਸ਼ ਆਫਰ ਨੂੰ ਲਾਂਚ ਕਰਨ ਲਈ ਬਹੁਤ ਉਤਸ਼ਾਹਿਤ ਹਾਂ। ਸਾਡਾ ਮਕਸਦ ਐਮ.ਆਈ.ਈ.ਜ਼ੈੱਡ ਵਿੱਚ ਇੱਕ ਐਸਾ ਉਦਯੋਗਿਕ ਮਾਹੌਲ ਬਣਾਉਣਾ ਹੈ, ਜਿੱਥੇ ਉਦਯੋਗਾਂ ਦਾ ਵਿਕਾਸ ਤੇਜ਼ੀ ਨਾਲ ਹੋ ਸਕੇ। ਗੁਣਵੱਤਾ ਅਤੇ ਸੇਵਾ ਪ੍ਰਤੀ ਸਾਡੀ ਅਟੱਲ ਪ੍ਰਤਿਬੱਧਤਾ ਦੇ ਨਾਲ, ਅਸੀਂ ਮੋਹਾਲੀ ਵਿੱਚ ਉਦਯੋਗਿਕ ਵਿਕਾਸ ਨੂੰ ਨਵੇਂ ਅਯਾਮ ਦੇਣ ਲਈ ਇੱਕ ਮਹੱਤਵਪੂਰਨ ਕਦਮ ਚੁੱਕ ਰਹੇ ਹਾਂ। ਇਹ ਆਫਰ ਮੈਂਬਰਾਂ ਨੂੰ ਮੁਖ਼ ਯੋਗ ਉਦਯੋਗਿਕ ਪਲਾਟਾਂ ਵਿੱਚ ਨਿਵੇਸ਼ ਕਰਨ ਦਾ ਸ਼ਾਨਦਾਰ ਮੌਕਾ ਪ੍ਰਦਾਨ ਕਰਦਾ ਹੈ, ਜਿਸ ਨਾਲ ਇਹ ਖੇਤਰ ਇੱਕ ਮਜ਼ਬੂਤ ਉਦਯੋਗਿਕ ਹੱਬ ਵਿੱਚ ਤਬਦੀਲ ਹੋ ਸਕੇ।

ਐਮ.ਆਈ.ਈ.ਜ਼ੈੱਡ ਦੇ ਡਾਇਰੈਕਟਰ, ਆਸ਼ੀਸ਼ ਮਿੱਟਲ ਨੇ ਕਿਹਾ ਕਿ ਐਮ.ਆਈ.ਈ.ਜ਼ੈੱਡ ਵਿੱਚ 60 ਤੋਂ ਵੱਧ ਉਦਯੋਗ ਪਹਿਲਾਂ ਹੀ ਸਥਾਪਤ ਹੋ ਚੁੱਕੇ ਹਨ। ਇਨ੍ਹਾਂ ਵਿੱਚ ਫਾਰਮਾਸਿਊਟਿਕਲਜ਼, ਪੈਕੇਜਿੰਗ, ਫੂਡ ਪ੍ਰੋਸੈਸਿੰਗ, ਖੇਤੀ ਪ੍ਰੋਡਕਟ, ਇੰਜੀਨੀਅਰਿੰਗ, ਆਟੋ ਪਾਰਟਸ, ਮੈਟਲ ਅਤੇ ਬਾਥ ਫਿੱਟਿੰਗਜ਼, ਮਸ਼ੀਨਰੀ, ਫਰਨੀਚਰ, ਮਾਰਬਲ ਅਤੇ ਗ੍ਰੈਨਾਈਟ ਜ਼ੇ ਉਦਯੋਗ ਸ਼ਾਮਲ ਹਨ। ਇਨ੍ਹਾਂ ਵਿੱਚ ਕਾਮੈਂਟਸ ਇੰਡਸਟਰੀ, ਜ਼ੈਨਸ ਮੈਟਲ ਮੈਨਿਊਫੈਕਚਰਰਜ਼, ਗੋਪਾਲ ਸਵੀਟਸ, ਵੀ.ਕੇ. ਇੰਜੀਨੀਅਰਿੰਗ ਵਰਕਸ, ਮੇਕਿੰਗ ਵੇਜ਼ ਆਟੋ ਇੰਡਸਟਰੀਜ਼, ਬੋਪਰਾਏ ਆਟੋ ਇੰਡਸਟਰੀ, ਵੁੱਡਕ੍ਰਾਫਟ, ਏਥਨਿਕ ਬਾਇਓਟੈਕ, ਫੌਰਗੋ ਫਾਰਮਾਸਿਊਟਿਕਲ ਪ੍ਰਾਈਵੇਟ ਲਿਮਿਟਡ, ਸਵਸਤਿਕ ਲਾਈਫਸਾਇੰਸ ਫਾਰਮਾਸਿਊਟਿਕਲਜ਼, ਰਾਜ ਸਟੀਲ ਫਰਨੀਚਰ ਅਤੇ ਵੁੱਡਕ੍ਰਾਫਟ ਜ਼ੇ ਵੱਡੇ ਨਾਮ ਸ਼ਾਮਲ ਹਨ।

ਰੌਇਲ ਐਸਟੇਟ ਗਰੁੱਪ ਦੇ ਪ੍ਰਧਾਨ, ਕਰਨਲ ਇੰਦਰਜੀਤ ਸੂਰੀ ਨੇ ਐਮ.ਆਈ.ਈ.ਜ਼ੈੱਡ ਦੀ ਮਹੱਤਵਾਕਾਂਸ਼ੀ ਯੋਜਨਾ ‘ਤੇ ਪ੍ਰਕਾਸ਼ ਪਾਉਂਦੇ ਹੋਏ ਕਿਹਾ ਕਿ ਸਾਡਾ ਮਕਸਦ ਐਮ.ਆਈ.ਈ.ਜ਼ੈੱਡ ਵਿੱਚ 50,000 ਤੋਂ ਵੱਧ ਲੋਕਾਂ ਨੂੰ ਰੋਜ਼ਗਾਰ ਪ੍ਰਦਾਨ ਕਰਨਾ ਅਤੇ ਪੰਜਾਬ ਦੀ ਆਰਥਿਕਤਾ ਨੂੰ ਨਵੀਆਂ ਉਚਾਈਆਂ ਤੱਕ ਪਹੁੰਚਾਉਣਾ ਹੈ।

ਇਸ ਇਵੈਂਟ ਵਿੱਚ ਉਦਯੋਗ ਵਿਸ਼ੇਸ਼ਗਿਆਨਾਂ ਨਾਲ ਮੁਲਾਕਾਤ ਅਤੇ ਐਮ.ਆਈ.ਈ.ਜ਼ੈੱਡ ਦੇ ਵਿਕਾਸ ‘ਤੇ ਵਿਸਤ੍ਰਿਤ ਚਰਚਾ ਦਾ ਵੀ ਮੌਕਾ ਮਿਲਿਆ, ਜਿਸ ਨਾਲ ਨਿਵੇਸ਼ਕਾਂ ਨੂੰ ਭਵਿੱਖ ਦੀਆਂ ਯੋਜਨਾਵਾਂ ਨੂੰ ਸਮਝਣ ਅਤੇ ਭਾਗੀਦਾਰ ਬਣਨ ਦਾ ਮੌਕਾ ਮਿਲਿਆ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਅੰਤਰਰਾਸ਼ਟਰੀ ਨਸ਼ਾ ਰੋਕਥਾਮ ਦਿਵਸ ਮੌਕੇ ਯੂਐਨਓਡੀਸੀ ਅਤੇ ਪੰਜਾਬ ਜੇਲ੍ਹ ਵਿਭਾਗ ਨੇ ਨਸ਼ਾ, ਐਚਆਈਵੀ ਅਤੇ ਜੇਲ੍ਹਾਂ ‘ਚ ਕੈਦੀਆਂ ਦੀ ਸਿਹਤ ‘ਤੇ ਵਿਚਾਰ-ਵਟਾਂਦਰਾ ਕੀਤਾ

ਚੰਡੀਗੜ੍ਹ/ਲੁਧਿਆਣਾ, 27 ਜੂਨ: ਜੇਲ੍ਹਾਂ ਵਿੱਚ ਬੰਦ ਕੈਦੀਆਂ ਨੂੰ ਬਿਹਤਰ ਸਿਹਤ ਸਹੂਲਤਾਂ ਅਤੇ ਮੁੜ ਵਸੇਬਾ ਸੇਵਾਵਾਂ...

ਕੇਤਨ ਕਤਲ ਕੇਸ ਦੇ ਕ੍ਰਿਕਟ ਨਾਲ ਜੁੜੇ ਤਾਰ, ਸਿਆ ਦੇ ਭਰਾ ਸਾਹਿਲ ਦਾ ਕਰੀਬੀ ਹੈ ਚੇਤਨ; ਇੱਕੋ ਟੀਮ ਲਈ ਖੇਡਦੇ ਸਨ ਦੋਵੇਂ

ਮਹਾਰਾਸ਼ਟਰ ਦੇ ਪੁਣੇ ਦੇ ਕਿਲ੍ਹੇ ਵਿੱਚ ਹੋਏ ਸਨਸਨੀਖੇਜ਼ ਕਤਲ ਕੇਸ ਦੀ ਜਾਂਚ ਵਿੱਚ ਹੁਣ...

ਜਾਰਜੀਆ ਦੀ ਸੰਸਦ ‘ਚ PM ਦੇ ਭਾਸ਼ਣ ਦੌਰਾਨ ਆਪਸ ‘ਚ ਭਿੜੇ ਸੰਸਦ ਮੈਂਬਰ, ਜੰਮ ਕੇ ਚੱਲੇ ਲੱਤਾਂ-ਮੁੱਕੇ

ਜਾਰਜੀਆ ਦੇ ਪ੍ਰਧਾਨ ਮੰਤਰੀ ਇਰਾਕਲੀ ਕੋਬਾਖਿਦਜ਼ੇ ਸ਼ੁੱਕਰਵਾਰ ਨੂੰ ਸੰਸਦ ਵਿੱਚ ਆਪਣਾ ਸਾਲਾਨਾ ਸੰਬੋਧਨ ਦੇ...

ਧਾਰਮਿਕ ਸਤਿਕਾਰ ਬਣਾਈ ਰੱਖਣ ਲਈ PBI ਦਾ ਵੱਡਾ ਫੈਸਲਾ!

ਪੰਜਾਬ ਬਿਊਰੋ ਆਫ ਇੰਵੈਸਟੀਗੇਸ਼ਨ (ਪੀਬੀਆਈ) ਨੇ ਬੇਅਦਬੀ ਨਾਲ ਜੁੜੇ ਮਾਮਲਿਆਂ ਦੀ ਜਾਂਚ ਲਈ 22...

Uttarakhand ‘ਚ ਸਿੱਖਾਂ ਨੂੰ ਮਿਲੀ ਧਮਕੀ ‘ਤੇ ਅਕਾਲ ਤਖ਼ਤ ਸਖ਼ਤ: SGPC ਨੂੰ ਆਸ਼ੀਸ਼ ਨੇਗੀ ਖ਼ਿਲਾਫ਼ ਕਾਨੂੰਨੀ ਕਾਰਵਾਈ ਦੇ ਦਿੱਤੇ ਨਿਰਦੇਸ਼

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਉਤਰਾਖੰਡ...

ਧੜੇਬੰਦੀ ਖ਼ਤਮ ਕਰੋ, ਪਿੰਡਾਂ ਨੂੰ ਨਸ਼ਾ ਮੁਕਤ, ਸਾਫ਼-ਸੁਥਰਾ, ਹਰਿਆ-ਭਰਿਆ ਅਤੇ ਖੁਸ਼ਹਾਲ ਬਣਾਓ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

*ਪਟਿਆਲਾ; 26 ਜੂਨ 2026:*ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਸਰਪੰਚਾਂ ਨੂੰ...