September 4, 2026, 8:51 pm
----------- Advertisement -----------
HomeNewsBreaking Newsਭਰਾ ਦੇ ਵਿਆਹ ਦੇ ਸਮਾਗਮ 'ਚ ਸ਼ਾਮਿਲ ਹੋਈ ਪ੍ਰਿਅੰਕਾ ਚੋਪੜਾ, ਜੋੜੇ ਨੂੰ...

ਭਰਾ ਦੇ ਵਿਆਹ ਦੇ ਸਮਾਗਮ ‘ਚ ਸ਼ਾਮਿਲ ਹੋਈ ਪ੍ਰਿਅੰਕਾ ਚੋਪੜਾ, ਜੋੜੇ ਨੂੰ ਆਸ਼ੀਰਵਾਦ ਵੀ ਦਿੱਤਾ

Published on

----------- Advertisement -----------

ਮੁੰਬਈ, 25 ਅਗਸਤ 2024 – ਪ੍ਰਿਯੰਕਾ ਚੋਪੜਾ ਸ਼ੁੱਕਰਵਾਰ ਸ਼ਾਮ ਨੂੰ ਆਪਣੇ ਭਰਾ ਸਿਧਾਰਥ ਚੋਪੜਾ ਅਤੇ ਭਾਬੀ ਨੀਲਮ ਉਪਾਧਿਆਏ ਦੇ ਵਿਆਹ ਸਮਾਗਮ ਵਿੱਚ ਸ਼ਾਮਲ ਹੋਈ। ਫੰਕਸ਼ਨ ‘ਚ ਪ੍ਰਿਅੰਕਾ ਦੇਸੀ ਲੁੱਕ ‘ਚ ਨਜ਼ਰ ਆਈ। ਹਾਲਾਂਕਿ ਪਤੀ ਨਿਕ ਜੋਨਸ ਅਤੇ ਬੇਟੀ ਮਾਲਤੀ ਨਜ਼ਰ ਨਹੀਂ ਆਏ।

ਮੀਡੀਆ ਰਿਪੋਰਟਾਂ ਮੁਤਾਬਕ ਇਸ ਗੱਲ ਦੀ ਪੁਸ਼ਟੀ ਨਹੀਂ ਹੋਈ ਹੈ ਕਿ ਸਿਧਾਰਥ ਅਤੇ ਨੀਲਮ ਦਾ ਵਿਆਹ ਹੋਇਆ ਹੈ ਜਾਂ ਨਹੀਂ। ਹਾਲਾਂਕਿ ਇਹ ਫੰਕਸ਼ਨ ਸਿਰਫ ਵਿਆਹ ਦੇ ਹੀ ਹੁੰਦੇ ਹਨ।

ਤੁਹਾਨੂੰ ਦੱਸ ਦੇਈਏ ਕਿ ਕੁਝ ਸਮਾਂ ਪਹਿਲਾਂ ਸਿਧਾਰਥ ਚੋਪੜਾ ਨੇ ਸਾਊਥ ਅਦਾਕਾਰਾ ਨੀਲਮ ਉਪਾਧਿਆਏ ਨਾਲ ਮੰਗਣੀ ਕੀਤੀ ਸੀ। ਇਸ ਜੋੜੇ ਨੇ ਮੰਗਣੀ ਸਮਾਰੋਹ ਦੀਆਂ ਕੁਝ ਤਸਵੀਰਾਂ ਸ਼ੇਅਰ ਕਰਕੇ ਇਸ ਦਾ ਐਲਾਨ ਕੀਤਾ ਸੀ। ਪ੍ਰਿਯੰਕਾ ਨੇ ਪਤੀ ਨਿਕ ਜੋਨਸ ਅਤੇ ਬੇਟੀ ਮਾਲਤੀ ਨਾਲ ਮੰਗਣੀ ਸਮਾਰੋਹ ‘ਚ ਸ਼ਿਰਕਤ ਕੀਤੀ ਸੀ।

ਨੀਲਮ ਅਤੇ ਸਿਧਾਰਥ ਲੰਬੇ ਸਮੇਂ ਤੋਂ ਇੱਕ ਦੂਜੇ ਨੂੰ ਡੇਟ ਕਰ ਰਹੇ ਹਨ। ਇਸ ਤੋਂ ਪਹਿਲਾਂ ਨੀਲਮ ਨੂੰ ਚੋਪੜਾ ਪਰਿਵਾਰ ਨਾਲ ਕਈ ਫੰਕਸ਼ਨ ‘ਚ ਦੇਖਿਆ ਜਾ ਚੁੱਕਾ ਹੈ। ਪਿਛਲੇ ਸਾਲ ਵੀ ਨੀਲਮ ਦੇ ਜਨਮਦਿਨ ‘ਤੇ ਸਿਧਾਰਥ ਅਤੇ ਉਨ੍ਹਾਂ ਦੀ ਮਾਂ ਮਧੂ ਚੋਪੜਾ ਨੂੰ ਅਦਾਕਾਰਾ ਨਾਲ ਦੇਖਿਆ ਗਿਆ ਸੀ।

ਨੀਲਮ ਪਿਛਲੇ 9 ਸਾਲਾਂ ਤੋਂ ਸਾਊਥ ਇੰਡਸਟਰੀ ‘ਚ ਸਰਗਰਮ ਹੈ। ਉਨ੍ਹਾਂ ਦੀ ਪਹਿਲੀ ਫਿਲਮ 2010 ‘ਚ ਰਿਲੀਜ਼ ਹੋਣੀ ਸੀ ਪਰ ਇਸ ਨੂੰ ਟਾਲ ਦਿੱਤਾ ਗਿਆ। ਇਸ ਤੋਂ ਬਾਅਦ ਨੀਲਮ ਨੇ 2012 ‘ਚ ਤੇਲਗੂ ਫਿਲਮ ‘ਮਿਸਟਰ 7’ ਨਾਲ ਡੈਬਿਊ ਕੀਤਾ। ਉਸੇ ਸਾਲ, ਉਸਨੇ ਫਿਲਮ ‘ਉਨਨੋਡੂ ਓਰੂ ਨਾਲ’ ਨਾਲ ਆਪਣਾ ਤਾਮਿਲ ਕਰੀਅਰ ਵੀ ਸ਼ੁਰੂ ਕੀਤਾ। ਉਹ ਆਖਰੀ ਵਾਰ 2018 ‘ਚ ਰਿਲੀਜ਼ ਹੋਈ ਤੇਲਗੂ ਫਿਲਮ ‘ਤਮਾਸ਼ਾ’ ‘ਚ ਨਜ਼ਰ ਆਈ ਸੀ।

ਸਿਧਾਰਥ ਦੀ ਇਸ ਤੋਂ ਪਹਿਲਾਂ 2019 ‘ਚ ਇਸ਼ਿਤਾ ਕੁਮਾਰ ਨਾਲ ਮੰਗਣੀ ਹੋਈ ਸੀ। ਇਸ ਫੰਕਸ਼ਨ ‘ਚ ਪ੍ਰਿਯੰਕਾ ਅਤੇ ਨਿਕ ਦੋਵਾਂ ਨੇ ਸ਼ਿਰਕਤ ਕੀਤੀ। ਸਿਧਾਰਥ ਅਤੇ ਇਸ਼ਿਤਾ ਦਾ ਵਿਆਹ ਅਪ੍ਰੈਲ 2019 ‘ਚ ਹੋਣਾ ਸੀ ਪਰ ਦੋਵੇਂ ਵੱਖ ਹੋ ਗਏ। 2021 ਵਿੱਚ ਇਸ਼ਿਤਾ ਨੇ ਕਿਸੇ ਹੋਰ ਨਾਲ ਵਿਆਹ ਕਰ ਲਿਆ ਸੀ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਭਾਰਤੀ ਮੂਲ ਦਾ ਅਮਰੀਕੀ FBI ਦੀ ਮੋਸਟ ਵਾਂਟੇਡ ਸੂਚੀ ’ਚ!,ਮੰਜੀਤ ਸਿੰਘ ਬੇਦੀ ’ਤੇ 6...

ਗਾਇਕ ਬਲਜੀਤ ਸਿੰਘ ਦੀ ਘਰ ਵਿੱਚੋਂ ਲਾਸ਼ ਮਿਲੀ

ਥਾਣਾ ਸੁਧਾਰ ਅਧੀਨ ਪੱਤੀ ਧਾਲੀਵਾਲ ਵਿੱਚ ਅੱਜ ਸਵੇਰੇ ਗਾਇਕ ਤੇ ਗੀਤਕਾਰ ਬਲਜੀਤ ਸਿੰਘ ਦੀ...

ਪੰਜਾਬੀ ਮੂਲ ਦਾ ਪੁਲੀਸ ਅਧਿਕਾਰੀ ਅਤੇ ਚੈਰਿਟੀ ਮੁਖੀ Kal Dosanjh ਧੋਖਾਧੜੀ ਦੇ ਦੋਸ਼ ਹੇਠ ਗ੍ਰਿਫ਼ਤਾਰ

 ਵੈਨਕੂਵਰ ਪੁਲੀਸ ਨੇ ਪੰਜਾਬੀ ਮੂਲ ਦੇ ਆਪਣੇ ਹੀ ਇੱਕ ਪੁਲੀਸ ਅਧਿਕਾਰੀ ਅਤੇ ਨੌਜਵਾਨਾਂ ਦੀ...

ਪੁਣੇ ‘ਚ ਡਿਊਟੀ ਦੌਰਾਨ ਪੰਜਾਬ ਦਾ ਫ਼ੌਜੀ ਹੋਇਆ ਸ਼ਹੀਦ, ਜੱਦੀ ਪਿੰਡ ਦਿਆਲਪੁਰਾ ‘ਚ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ ਸਸਕਾਰ

ਭਾਰਤੀ ਫੌਜ ਦੇ ਜਵਾਨ ਜਗਤਾਰ ਸਿੰਘ (41) ਦੀ ਮਹਾਰਾਸ਼ਟਰ (ਪੁਣੇ) ਵਿੱਚ ਡਿਊਟੀ ਦੌਰਾਨ ਇੱਕ...

CM ਮਾਨ ਦੀ ਪਤਨੀ ਦਾ ਵੱਡਾ ਐਕਸ਼ਨ, ਖਹਿਰਾ ਤੇ ਮਜੀਠੀਆ ਨੂੰ ਭੇਜਿਆ ਲੀਗਲ ਨੋਟਿਸ; ਕਿਹਾ- 24 ਘੰਟਿਆਂ ‘ਚ ਮੰਗਣ ਮੁਆਫ਼ੀ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਧਰਮਪਤਨੀ ਡਾ. ਗੁਰਪ੍ਰੀਤ ਕੌਰ ਮਾਨ ਨੇ...

ਪੰਜਾਬ 2007-17 ਦਾ ਜੰਗਲ ਰਾਜ ਨਹੀਂ ਭੁੱਲਿਆ, ਅਕਾਲੀਆਂ ਕੋਲ ਲੋਕਾਂ ਨੂੰ ਭਾਸ਼ਣ ਦੇਣ ਦਾ ਕੋਈ ਨੈਤਿਕ ਅਧਿਕਾਰ ਨਹੀਂ: ਬਲਤੇਜ ਪੰਨੂ

ਚੰਡੀਗੜ੍ਹ 3 ਸਤੰਬਰ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਵੀਰਵਾਰ...

ਸੇਖੋਂ ਦੇ ‘ਆਪ’ ’ਚ ਸ਼ਾਮਲ ਹੋਣ ਦੀਆਂ ਚਰਚਾਵਾਂ; ਜ਼ੀਰਾ ਦੀਸਿਆਸਤ ਵਿੱਚ ਹੋ ਸਕਦਾ ਵੱਡਾ ਮੋੜ

ਸਰਹੱਦੀ ਜ਼ਿਲ੍ਹੇ ਦੇ ਜ਼ੀਰਾ ਉਪ-ਮੰਡਲ ਵਿੱਚ ਸਿਆਸੀ ਸਮੀਕਰਨਾਂ ਨੂੰ ਵੱਡੇ ਪੱਧਰ ’ਤੇ ਬਦਲ ਸਕਣ ਵਾਲੇ...

 ਵੋਟਰ ਸੂਚੀ ’ਚੋਂ ਰਾਘਵ ਚੱਢਾ ਦਾ ਨਾਮ ਗਾਇਬ, ਪੰਜਾਬ ਤੋਂ ਬਾਅਦ ਦਿੱਲੀ ’ਚ ਵੀ ਝਟਕਾ

   ਚੋਣ ਕਮਿਸ਼ਨ ਵੱਲੋਂ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ ਪ੍ਰਕਿਰਿਆ ਮਗਰੋਂ ਰਾਜ ਸਭਾ ਮੈਂਬਰ...

ਬਠਿੰਡਾ ਵਿਚ ਚ ਹੋ ਰਹੀ ਮਹਾਂਪੰਚਾਇਤ ਲਈ ਕਾਨਵੈਂਟ ਸਕੂਲ ਦੀਆਂ ਬੱਸਾਂ ਦੇ ਡਰਾਈਵਰ ਰਵਾਨਾ

ਪੰਜਾਬ ਵਿੱਚ ਅੱਜ ਪ੍ਰਾਈਵੇਟ ਸਕੂਲ ਬੱਸ ਐਸੋਸੀਏਸ਼ਨ ਵੱਲੋਂ ਮੰਗਾਂ ਨੂੰ ਲੈ ਕੇ ਸਮੂਹ ਬੱਸਾਂ...