September 15, 2026, 1:31 pm
----------- Advertisement -----------
HomeNewsBreaking News13, 14, 15 ਅਤੇ 16 ਨੂੰ ਬੰਦ ਰਹਿਣਗੇ ਬੈਂਕ-ਸਕੂਲ ਅਤੇ ਸਰਕਾਰੀ ਦਫਤਰ

13, 14, 15 ਅਤੇ 16 ਨੂੰ ਬੰਦ ਰਹਿਣਗੇ ਬੈਂਕ-ਸਕੂਲ ਅਤੇ ਸਰਕਾਰੀ ਦਫਤਰ

Published on

----------- Advertisement -----------

ਮਾਰਚ ਮਹੀਨਾ ਸ਼ੁਰੂ ਹੁੰਦੇ ਹੀ ਤਿਉਹਾਰਾਂ ਦਾ ਸਿਲਸਿਲਾ ਸ਼ੁਰੂ ਹੋ ਜਾਂਦਾ ਹੈ। ਇਸੇ ਮਹੀਨੇ ਛੁੱਟੀਆਂ ਦੀ ਭਰਮਾਰ ਰਹਿੰਦੀ ਹੈ। ਮਾਰਚ ਵਿਚ ਹੋਲੀ ਦੀਆਂ ਛੁੱਟੀਆਂ ਨੂੰ ਲੈ ਕੇ ਲੋਕ ਖਾਸ ਤੌਰ ਉਤੇ ਉਤਸ਼ਾਹਿਤ ਹਨ। ਜੇਕਰ ਤੁਸੀਂ ਵੀ ਹਾਰ ਛੁੱਟੀਆਂ ਮਨਾਉਣ ਦੀ ਯੋਜਨਾ ਬਣਾ ਰਹੇ ਹੋ ਤਾਂ ਇਹ ਖਬਰ ਤੁਹਾਡੇ ਲਈ ਹੈ।

ਮਾਰਚ ਮਹੀਨੇ ਵਿਚ ਹੋਣ ਵਾਲੀਆਂ ਛੁੱਟੀਆਂ ਦੀ ਸੂਚੀ ਆ ਗਈ ਹੈ। 14 ਮਾਰਚ ਦਿਨ ਸ਼ੁੱਕਰਵਾਰ ਨੂੰ ਹੋਲੀ ਦਾ ਤਿਉਹਾਰ ਆ ਰਿਹਾ ਹੈ, ਜਿਸ ਕਾਰਨ ਸਰਕਾਰੀ ਛੁੱਟੀ ਰਹੇਗੀ। ਇਸ ਮੌਕੇ ਸਾਰੇ ਸਕੂਲ-ਕਾਲਜ ਤੇ ਵਿੱਦਿਅਕ ਅਦਾਰੇ ਬੰਦ ਰਹਿਣਗੇ। ਉੱਤਰ ਪ੍ਰਦੇਸ਼ ਸਣੇ ਕਈ ਸੂਬਿਆਂ ਵਿੱਚ ਹੋਲੀ ਅਤੇ ਹੋਲਿਕਾ ਦਹਨ ਕਾਰਨ ਲਗਾਤਾਰ ਚਾਰ ਦਿਨਾਂ ਦੀ ਛੁੱਟੀ ਐਲਾਨੀ ਗਈ ਹੈ। ਇਸ ਦੌਰਾਨ ਸੂਬੇ ਦੇ ਸਾਰੇ ਸਕੂਲ, ਕਾਲਜ, ਬੈਂਕ ਅਤੇ ਸਰਕਾਰੀ ਦਫ਼ਤਰ ਬੰਦ ਰਹਿਣਗੇ। ਯਾਨੀ ਜੇਕਰ ਤੁਹਾਡੇ ਕੋਲ ਬੈਂਕ ਜਾਂ ਸਰਕਾਰੀ ਦਫ਼ਤਰ ਨਾਲ ਸਬੰਧਤ ਕੋਈ ਜ਼ਰੂਰੀ ਕੰਮ ਹੈ ਤਾਂ ਉੱਤਰ ਪ੍ਰਦੇਸ਼ ਸਰਕਾਰ ਦੇ ਅਧਿਕਾਰਤ ਕੈਲੰਡਰ ਅਨੁਸਾਰ ਇਨ੍ਹਾਂ ਛੁੱਟੀਆਂ ਦਾ ਐਲਾਨ ਕੀਤਾ ਗਿਆ ਹੈ, ਤਾਂ ਜੋ ਲੋਕ ਤਿਉਹਾਰ ਦਾ ਪੂਰਾ ਆਨੰਦ ਲੈ ਸਕਣ।

ਇਸ ਸਾਲ ਹੋਲੀ ਦੇ ਮੌਕੇ ਉਤੇ ਉੱਤਰ ਪ੍ਰਦੇਸ਼ ‘ਚ ਲਗਾਤਾਰ ਚਾਰ ਦਿਨ ਛੁੱਟੀਆਂ ਹੋਣਗੀਆਂ। 13 ਮਾਰਚ ਨੂੰ ਹੋਲੀਕਾ ਦਹਨ ਅਤੇ 14 ਮਾਰਚ ਨੂੰ ਹੋਲੀ ਦੇ ਕਾਰਨ ਸਰਕਾਰੀ ਛੁੱਟੀ ਹੋਵੇਗੀ। ਇਸ ਦੌਰਾਨ ਸਾਰੇ ਸਰਕਾਰੀ ਦਫ਼ਤਰ, ਸਕੂਲ ਅਤੇ ਮਾਨਤਾ ਪ੍ਰਾਪਤ ਬੇਸਿਕ ਸਕੂਲ ਬੰਦ ਰਹਿਣਗੇ। 15 ਮਾਰਚ ਨੂੰ ਦੂਜਾ ਸ਼ਨੀਵਾਰ ਹੋਣ ਕਾਰਨ ਸਾਰੇ ਬੈਂਕ ਬੰਦ ਰਹਿਣਗੇ ਅਤੇ 16 ਮਾਰਚ ਨੂੰ ਹਫਤਾਵਾਰੀ ਛੁੱਟੀ ਹੋਵੇਗੀ। ਜੇਕਰ ਤੁਸੀਂ ਛੁੱਟੀਆਂ ਦੌਰਾਨ ਕਿਤੇ ਬਾਹਰ ਜਾਣ ਬਾਰੇ ਸੋਚ ਰਹੇ ਹੋ, ਤਾਂ ਇਹ ਮਹੀਨਾ ਤੁਹਾਡੇ ਲਈ ਸਹੀ ਹੈ।31 ਦਿਨਾਂ ਦੇ ਮਾਰਚ ਮਹੀਨੇ ਵਿਚ ਇਸ ਵਾਰ ਜਿੱਥੇ 5 ਐਤਵਾਰ ਹਨ, ਉੱਥੇ ਹੀ 4 ਸਰਕਾਰੀ ਛੁੱਟੀਆਂ (school closed) ਵੀ ਆ ਰਹੀਆਂ ਹਨ, ਜਿਨ੍ਹਾਂ ਵਿਚ ਦੋ ਰਾਖਵੀਆਂ ਛੁੱਟੀਆਂ ਹਨ ਜਦਕਿ ਇਕ ਸਰਕਾਰੀ ਛੁੱਟੀ ਐਤਵਾਰ ਵਾਲੇ ਦਿਨ ਆ ਰਹੀ ਹੈ। 14 ਮਾਰਚ ਦਿਨ ਸ਼ੁੱਕਰਵਾਰ ਨੂੰ ਹੋਲੀ ਦਾ ਤਿਉਹਾਰ ਆ ਰਿਹਾ ਹੈ, ਜਿਸ ਕਾਰਨ ਸਰਕਾਰੀ ਛੁੱਟੀ ਰਹੇਗੀ। ਇਸ ਮੌਕੇ ਸਾਰੇ ਸਕੂਲ-ਕਾਲਜ ਤੇ ਵਿੱਦਿਅਕ ਅਦਾਰੇ ਬੰਦ ਰਹਿਣਗੇ। ਇਸ ਤੋਂ ਇਲਾਵਾ 23 ਮਾਰਚ ਨੂੰ ਸ਼ਹੀਦ-ਏ-ਆਜ਼ਮ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਦਾ ਸ਼ਹੀਦੀ ਦਿਵਸ ਮਨਾਇਆ ਜਾਵੇਗਾ। 31 ਮਾਰਚ ਦਿਨ ਸੋਮਵਾਰ ਨੂੰ ਈਦ-ਉੱਲ-ਫਿਤਰ ਦਾ ਤਿਉਹਾਰ ਆ ਰਿਹਾ ਹੈ, ਜਿਸ ਕਰਕੇ ਸਰਕਾਰੀ ਛੁੱਟੀ ਐਲਾਨੀ ਗਈ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਅਮਰੀਕਾ ਦੇ ਇਮੀਗ੍ਰੇਸ਼ਨ ਐਂਡ ਕਸਟਮਜ਼ ਐਨਫੋਰਸਮੈਂਟ ਵਿਭਾਗ ਦੀ ਵੱਡੀ ਕਾਰਵਾਈ, ਪੰਜਾਬੀ ਮੂਲ ਦੇ ਭਾਰਤੀ ਟਰੱਕ ਡ੍ਰਾਈਵਰ ਨੂੰ ਕੀਤਾ ਗ੍ਰਿਫ਼ਤਾਰ

ਅਮਰੀਕਾ ਦੇ ਇਮੀਗ੍ਰੇਸ਼ਨ ਐਂਡ ਕਸਟਮਜ਼ ਐਨਫੋਰਸਮੈਂਟ (ICE) ਵਿਭਾਗ ਨੇ ਬੋਸਟਨ ਵਿੱਚ ਇੱਕ ਨੈਸ਼ਨਲ ਹਾਈਵੇਅ...

ਕੈਨੇਡਾ ’ਚ ਜਬਰੀ ਵਸੂਲੀ ਦੇ ਮਾਮਲਿਆਂ ’ਤੇ ਵੱਡੀ ਕਾਰਵਾਈ, CBSA ਨੇ 4 ਪੰਜਾਬੀਆਂ ਨੂੰ ਕੀਤਾ ਡਿਪੋਰਟ

ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ (CBSA) ਵੱਲੋਂ ਜਬਰੀ ਵਸੂਲੀ ਦੇ ਮਾਮਲਿਆਂ ਵਿੱਚ ਵੱਡੀ ਕਾਰਵਾਈ ਕੀਤੀ...

ਪੰਜਾਬ ਨੇ ਬਿਨਾਂ ਕਿਸੇ ਬਿਜਲੀ ਕੱਟ ਦੇ 17,423 ਮੈਗਾਵਾਟ ਦੀ ਹੁਣ ਤੱਕ ਦੀ ਸਭ ਤੋਂ ਵੱਧ ਬਿਜਲੀ ਮੰਗ ਕੀਤੀ ਪੂਰੀ ਗਈ: ਤਰੁਨਪ੍ਰੀਤ ਸਿੰਘ ਸੌਂਦ

ਚੰਡੀਗੜ੍ਹ/ਲੁਧਿਆਣਾ; 14 ਸਤੰਬਰ 2026:ਪੰਜਾਬ ਨੇ ਬਗੈਰ ਕੋਈ ਕੱਟ ਲਗਾਏ 17,423 ਮੈਗਾਵਾਟ ਦੀ ਆਪਣੀ ਹੁਣ...

ਬਿਲਡਿੰਗ ਤੋਂ ਛਾਲ ਮਾਰ 24 ਸਾਲਾ ਕੁੜੀ ਨੇ ਦਿੱਤੀ ਜਾਨ,ਦਹਿਸ਼ਤ ਦਾ ਮਾਹੌਲ

ਜਲੰਧਰ ਦੇ ਰਿਹਾਇਸ਼ੀ ਇਲਾਕੇ ਵਜੋਂ ਜਾਣੀ ਜਾਂਦੀ ‘ਜਲੰਧਰ ਹਾਈਟਸ-2’ ਸੁਸਾਇਟੀ ਵਿੱਚ ਉਸ ਵੇਲੇ ਭਾਰੀ...

ਅਮਰੀਕਾ ਵਿੱਚ, ਭਾਰਤੀ ਮੂਲ ਦੀ ਲੜਕੀ ਦਾ ਕਤਲ, ਵਿਆਹ ਤੋਂ ਮਨ੍ਹਾ ਕਰਨ ‘ਤੇ 16 ਸਾਲ ਛੋਟੇ ਲੜਕੇ ਨੇ ਮਾਰੀਆਂ ਗੋਲੀਆਂ

ਅਮਰੀਕਾ ਦੇ ਕੈਲੀਫੋਰਨੀਆ ਵਿੱਚ ਭਾਰਤੀ ਮੂਲ ਦੀ ਇੱਕ ਔਰਤ ਸ਼ਾਲਿਨੀ ਠਾਕੁਰ ਦਾ ਕਤਲ ਕਰ...

ਕੇਦਰਨਾਥ ਯਾਤਰਾ ਦੇ ਰਸਤੇ ‘ਤੇ ਫਸੇ 1,000 ਸ਼ਰਧਾਲੂ, ਕੁਝ ਹੋਏ ਬਿਮਾਰ

ਲਗਾਤਾਰ ਹੋਣ ਵਾਲੇ ਜ਼ਮੀਨ ਖਿਸਕਣ (landslides) ਕਾਰਨ ਕੇਦਾਰਨਾਥ ਯਾਤਰਾ ਮਾਰਗ 'ਤੇ ਹਾਲਾਤ ਵਿਗੜ ਗਏ...

CM ਮਾਨ ਨੇ ਏਸ਼ੀਅਨ ਹਾਕੀ ਚੈਂਪੀਅਨਜ਼ ਟਰਾਫ਼ੀ ਦਾ ਸ਼ਡਿਊਲ ਕੀਤਾ ਜਾਰੀ, 26 ਅਕਤੂਬਰ ਤੋਂ 4 ਨਵੰਬਰ ਤੱਕ ਹੋਵੇਗਾ ਟੂਰਨਾਮੈਂਟ

ਏਸ਼ੀਅਨਸ ਚੈਂਪੀਅਨਸ ਟਰਾਫੀ ਪੰਜਾਬ 2026 ਦੀ ਸ਼ੁਰੂਆਤ 27 ਅਕਤੂਬਰ ਨੂੰ ਜਲੰਧੜ ਤੋਂ ਹੋਵੇਗੀ। ਫਾਈਨਲ...

 ਪੰਜਾਬ ‘ਚ ਬਿਜਲੀ ਸੰਕਟ ਹੋਇਆ ਦੂਰ! ਪ੍ਰਾਈਵੇਟ ਥਰਮਲ ਪਲਾਂਟ ਚਾਲੂ, ਪੂਰੀ ਸਮਰੱਥਾ ਨਾਲ ਨਾਲ ਕੰਮ ਕਰ ਰਹੇ ਸਰਕਾਰੀ ਪਲਾਂਟ

ਪੰਜਾਬ ‘ਚ ਚੱਲ ਰਹੇ ਬਿਜਲੀ ਸੰਕਟ ਵਿਚਾਲੇ ਸੂਬੇ ਦੇ ਪਾਵਰ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ...