May 1, 2026, 8:56 pm
----------- Advertisement -----------
HomeNewsBreaking Newsਸੋਨੇ-ਚਾਂਦੀ ਦੀਆਂ ਕੀਮਤਾਂ ‘ਚ ਰਿਕਾਰਡ ਤੇਜ਼ੀ, ਇੱਕ ਝਟਕੇ ‘ਚ 1300 ਰੁ. ਮਹਿੰਗਾ...

ਸੋਨੇ-ਚਾਂਦੀ ਦੀਆਂ ਕੀਮਤਾਂ ‘ਚ ਰਿਕਾਰਡ ਤੇਜ਼ੀ, ਇੱਕ ਝਟਕੇ ‘ਚ 1300 ਰੁ. ਮਹਿੰਗਾ ਹੋਇਆ ਗੋਲਡ

Published on

----------- Advertisement -----------

ਵਿਆਹ ਦਾ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਸੋਨੇ-ਚਾਂਦੀ ਦੇ ਰੇਟ ਵਿਚ ਕਮਾਲ ਦੀ ਤੇਜ਼ੀ ਵੇਖੀ ਜਾ ਰਹੀ ਹੈ। ਸੋਮਵਾਰ ਨੂੰ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ‘ਚ ਰਿਕਾਰਡ ਵਾਧਾ ਦਰਜ ਕੀਤਾ ਗਿਆ। ਦਿੱਲੀ ਸਰਾਫਾ ਬਾਜ਼ਾਰ ‘ਚ ਸੋਨਾ 1,300 ਰੁਪਏ ਮਹਿੰਗਾ ਹੋ ਕੇ 90,750 ਰੁਪਏ ਪ੍ਰਤੀ 10 ਗ੍ਰਾਮ ‘ਤੇ ਬੰਦ ਹੋਇਆ। ਸੋਨੇ ‘ਚ ਤੇਜ਼ੀ ਦਾ ਸਿਲਸਿਲਾ ਚੌਥੇ ਸੈਸ਼ਨ ‘ਚ ਵੀ ਜਾਰੀ ਰਿਹਾ। ਪਿਛਲੀ ਬੰਦ ਕੀਮਤ 89,450 ਰੁਪਏ ਪ੍ਰਤੀ 10 ਗ੍ਰਾਮ ਸੀ। ਇਸ ਦੇ ਨਾਲ ਹੀ 99.5 ਫੀਸਦੀ ਸ਼ੁੱਧਤਾ ਵਾਲੀ ਪੀਲੀ ਧਾਤੂ ਦੀ ਕੀਮਤ 1,300 ਰੁਪਏ ਪ੍ਰਤੀ 10 ਗ੍ਰਾਮ ਵਧ ਕੇ 90,350 ਰੁਪਏ ਪ੍ਰਤੀ 10 ਗ੍ਰਾਮ ਹੋ ਗਈ, ਜੋ ਵੀਰਵਾਰ ਨੂੰ 89,050 ਰੁਪਏ ਪ੍ਰਤੀ 10 ਗ੍ਰਾਮ ‘ਤੇ ਬੰਦ ਹੋਈ ਸੀ।

ਚਾਂਦੀ ਵੀ 1,300 ਰੁਪਏ ਮਹਿੰਗੀ ਹੋ ਕੇ 1,02,500 ਰੁਪਏ ਪ੍ਰਤੀ ਕਿਲੋਗ੍ਰਾਮ ‘ਤੇ ਬੰਦ ਹੋਈ। ਜਦੋਂਕਿ ਪਿਛਲੀ ਬੰਦ ਕੀਮਤ ‘ਤੇ ਇਹ 1,01,200 ਰੁਪਏ ਪ੍ਰਤੀ ਕਿਲੋਗ੍ਰਾਮ ਸੀ। ਦੱਸਿਆ ਜਾ ਰਿਹਾ ਹੈ ਕਿ ਅਮਰੀਕੀ ਟੈਰਿਫ ਨੂੰ ਲੈ ਕੇ ਅਨਿਸ਼ਚਿਤਤਾ, ਵਪਾਰਕ ਤਣਾਅ ਅਤੇ ਫੈਡਰਲ ਰਿਜ਼ਰਵ ਵੱਲੋਂ ਮੁਦਰਾ ਨੀਤੀ ‘ਚ ਨਰਮੀ ਦੀ ਵਧਦੀ ਉਮੀਦ ਦੇ ਵਿਚਕਾਰ ਗਲੋਬਲ ਬਾਜ਼ਾਰਾਂ ‘ਚ ਮਜ਼ਬੂਤ ​​ਰੁਖ ਕਾਰਨ ਸੋਨਾ ਅਤੇ ਚਾਂਦੀ ‘ਚ ਤੇਜ਼ੀ ਆਈ। ਇੰਡੀਅਨ ਇੰਟਰਨੈਸ਼ਨਲ ਬੁਲੀਅਨ ਐਸੋਸੀਏਸ਼ਨ ਮੁਤਾਬਕ 99.9 ਫੀਸਦੀ ਸ਼ੁੱਧਤਾ ਵਾਲਾ ਸੋਨਾ ਲਗਾਤਾਰ ਚੌਥੇ ਦਿਨ ਮਜ਼ਬੂਤ ​​ਹੋਇਆ। ਅੱਜ ਇਸ ਦੀ ਕੀਮਤ 1,300 ਰੁਪਏ ਦਾ ਉਛਾਲ ਮਾਰ ਕੇ 90,750 ਰੁਪਏ ਪ੍ਰਤੀ 10 ਗ੍ਰਾਮ ਦੇ ਨਵੇਂ ਉੱਚੇ ਪੱਧਰ ‘ਤੇ ਪਹੁੰਚ ਗਈ। ਵੀਰਵਾਰ ਨੂੰ ਇਹ 89,450 ਰੁਪਏ ਪ੍ਰਤੀ 10 ਗ੍ਰਾਮ ‘ਤੇ ਬੰਦ ਹੋਇਆ ਸੀ। 99.5 ਫੀਸਦੀ ਸ਼ੁੱਧਤਾ ਵਾਲਾ ਸੋਨਾ 1,300 ਰੁਪਏ ਦਾ ਉਛਾਲ ਮਾਰ ਕੇ 90,350 ਰੁਪਏ ਪ੍ਰਤੀ 10 ਗ੍ਰਾਮ ‘ਤੇ ਪਹੁੰਚ ਗਿਆ। ਵੀਰਵਾਰ ਨੂੰ ਇਹ 89,050 ਰੁਪਏ ਪ੍ਰਤੀ 10 ਗ੍ਰਾਮ ‘ਤੇ ਬੰਦ ਹੋਇਆ ਸੀ। ਤੁਹਾਨੂੰ ਦੱਸ ਦੇਈਏ ਕਿ ਇਸ ਸਾਲ ਹੁਣ ਤੱਕ ਸੋਨੇ ਦੀ ਕੀਮਤ 1 ਜਨਵਰੀ ਨੂੰ 79,390 ਰੁਪਏ ਪ੍ਰਤੀ 10 ਗ੍ਰਾਮ ਤੋਂ 11,360 ਰੁਪਏ ਜਾਂ 14.31 ਫੀਸਦੀ ਵਧ ਕੇ 90,750 ਰੁਪਏ ਹੋ ਗਈ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਮਾਨ ਸਰਕਾਰ ਨੇ ਫਲੋਰ ਟੈਸਟ ਕੀਤਾ ਪਾਸ, ਪੰਜਾਬ AAP ਦੇ ਹੱਕ ‘ਚ 88 ਵਿਧਾਇਕਾਂ ਦਾ ਸਮਰਥਨ

ਪੰਜਾਬ ਆਮ ਆਦਮੀ ਪਾਰਟੀ (AAP) ਸਰਕਾਰ ਨੇ ਸ਼ੁੱਕਰਵਾਰ ਨੂੰ ਪੰਜਾਬ ਵਿਧਾਨ ਸਭਾ ਵਿੱਚ ਫਲੋਰ...

ਮਾਨ ਸਰਕਾਰ ਵੱਲੋਂ ਮਜ਼ਦੂਰਾਂ ਨੂੰ ਵੱਡਾ ਤੋਹਫਾ, ਘੱਟੋ-ਘੱਟ ਮਜ਼ਦੂਰੀ ਵਿੱਚ 15% ਵਾਧਾ

 ਜ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦੌਰਾਨ ਸਦਨ ਦੀ ਕਾਰਵਾਈ ਦੌਰਾਨ ਮੁੱਖ ਮੰਤਰੀ...

ਗੋਪੀ ਨਿੱਝਰ ਨੂੰ ਕਾਰ ਅੰਦਰ ਮਾਰੀ ਗੋਲੀਆਂ,ਸੁੱਖਾ ਕਾਹਲਵਾਂ ਕਤਲ ਕੇਸ ਦਾ ਸੀ ਮੁੱਖ ਗਵਾਹ

ਕਪੂਰਥਲਾ ਦੇ ਢਿਲਵਾਂ ਇਲਾਕੇ ਵਿੱਚ ਬੀਤੀ ਦੇਰ ਰਾਤ ਵਾਪਰੀ ਖੂਨੀ ਵਾਰਦਾਤ ਤੋਂ ਬਾਅਦ ਪੂਰੇ...

ਅਕਾਲੀ ਦਲ ਦਾ ਦੋਹਰਾ ਚਿਹਰਾ ਉਜਾਗਰ, ਕਾਨੂੰਨ-ਵਿਵਸਥਾ ‘ਤੇ ਸਵਾਲ ਚੁੱਕਣ ਵਾਲੇ ਖ਼ੁਦ ਅਪਰਾਧੀਆਂ ਦੇ ਮਦਦਗਾਰ: ਬਲਤੇਜ ਪੰਨੂ

*ਚੰਡੀਗੜ੍ਹ, 30 ਅਪ੍ਰੈਲ 2026*ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸਟੇਟ ਮੀਡੀਆ ਇੰਚਾਰਜ ਬਲਤੇਜ ਪੰਨੂ...

ਸਰਹੱਦੀ ਇਲਾਕਿਆਂ ਦੇ 585 ਸਥਾਨਾਂ ‘ਤੇ 2291 ਤੋਂ ਵੱਧ ਸੀਸੀਟੀਵੀ ਕੈਮਰੇ ਲਗਾਏ ਗਏ

*ਚੰਡੀਗੜ੍ਹ, 30 ਅਪ੍ਰੈਲ 2026:*ਪੰਜਾਬ ਦੀ ਗੈਂਗਸਟਰਾਂ ਵਿਰੁੱਧ ਲੜਾਈ ਹੁਣ ਸਿਰਫ਼ ਮੁਕਾਬਲਿਆਂ ਅਤੇ ਗ੍ਰਿਫ਼ਤਾਰੀਆਂ ਤੱਕ...

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅਤਿ-ਆਧੁਨਿਕ ਕਮਿਊਨਿਟੀ ਹੈਲਥ ਸੈਂਟਰ ਲੋਕਾਂ ਨੂੰ ਕੀਤਾ ਸਮਰਪਿਤ, ਸੰਗਰੂਰ ਦੇ 85 ਪਿੰਡ ਨੂੰ ਮਿਲੇਗਾ ਲਾਭ

ਸੰਗਰੂਰ; 30 ਅਪ੍ਰੈਲ:ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਸੰਗਰੂਰ ਵਿੱਚ ਇੱਕ...

ਮਈ ਦੇ ਪਹਿਲੇ ਦਿਨ ਮਹਿੰਗਾਈ ਦਾ ਵੱਡਾ ਝਟਕਾ: ਕਮਰਸ਼ੀਅਲ LPG ਸਿਲੰਡਰ 993 ਰੁਪਏ ਮਹਿੰਗਾ, ਘਰੇਲੂ ਸਿਲੰਡਰ ਦੇ ਰੇਟ ਜਿਉਂ ਦੇ ਤਿਉਂ

ਨਵੀਂ ਦਿੱਲੀ: ਮਈ ਮਹੀਨੇ ਦੀ ਸ਼ੁਰੂਆਤ ਨਾਲ ਹੀ ਕਮਰਸ਼ੀਅਲ LPG ਵਰਤੋਂਕਾਰਾਂ ਨੂੰ ਵੱਡਾ ਝਟਕਾ...