September 24, 2026, 4:17 pm
----------- Advertisement -----------
HomeNewsBreaking Newsਸਿੰਗਰ ਅੰਗਦ ਤਲਵਾਰ ਨੇ ਮੰਗੀ ਮੁਆਫ਼ੀ, ਕਿਹਾ- ਭਵਿੱਖ ‘ਚ ਪੂਰੀ ਮਰਿਆਦਾ ਦਾ...

ਸਿੰਗਰ ਅੰਗਦ ਤਲਵਾਰ ਨੇ ਮੰਗੀ ਮੁਆਫ਼ੀ, ਕਿਹਾ- ਭਵਿੱਖ ‘ਚ ਪੂਰੀ ਮਰਿਆਦਾ ਦਾ ਰੱਖਾਂਗਾ ਧਿਆਨ

Published on

----------- Advertisement -----------

ਜਿਮਖਾਨਾ ਕਲੱਬ ‘ਚ ਹੋਈ ਰਾਧੇ ਸ਼ਿਆਮ ਭਜਨ ਸੰਧਿਆ ਦੌਰਾਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀਆਂ ਤੁਕਾਂ ਦੇ ਗਾਇਨ ਤੇ ਇਸ ਦੌਰਾਨ ਲੋਕਾਂ ਦੇ ਨੱਚਣ ਨੂੰ ਲੈ ਕੇ ਉੱਠੇ ਵਿਵਾਦ ਤੋਂ ਬਾਅਦ ਸਿੰਗਰ ਅੰਗਦ ਤਲਵਾਰ ਨੇ ਮੁਆਫ਼ੀ ਮੰਗ ਲਈ ਹੈ। ਅੰਗਦ ਤਲਵਾਰ ਗੁਰੂ ਘਰ ਵਿਖੇ ਨਤਮਸਤਕ ਹੋਏ ਤੇ ਸਿੱਖ ਭਾਈਚਾਰੇ ਤੋਂ ਮੁਆਫ਼ੀ ਮੰਗੀ। ਅੰਗਦ ਤਲਵਾਰ ਨੇ ਕਿਹਾ ਕਿ ਜੇਕਰ ਉਨ੍ਹਾਂ ਦੇ ਗਾਉਣ ਕਾਰਨ ਕਿਸੇ ਸਿੱਖ ਦੀਆਂ ਭਾਵਨਾਵਾਂ ਆਹਤ ਹੋਈਆਂ ਹਨ ਤਾਂ ਉਹ ਹੱਥ ਜੋੜ ਕੇ ਮੁਆਫ਼ੀ ਮੰਗਦੇ ਹਨ। ਉਨ੍ਹਾਂ ਕਿਹਾ ਕਿ ਉਹ ਅੱਗੇ ਤੋਂ ਅਜਿਹੇ ਮਾਮਲਿਆਂ ‘ਚ ਪੂਰੀ ਮਰਿਆਦਾ ਦਾ ਧਿਆਨ ਰੱਖਣਗੇ। ਦਰਅਸਲ, 20 ਸਤੰਬਰ ਨੂੰ ਜਿਮਖਾਨਾ ਕਲੱਬ ਵਿਖੇ ਰਾਧੇ ਸ਼ਿਆਮ ਭਜਨ ਸੰਧਿਆ ਕਰਵਾਈ ਗਈ ਸੀ। ਇਸ ਪ੍ਰੋਗਰਾਮ ਦੀ ਇੱਕ ਵੀਡੀਓ ਸਾਹਮਣੇ ਆਈ, ਜਿਸ ‘ਚ ਅੰਗਦ ਤਲਵਾਰ ਨੇ ਬਾਣੀ ਦੀਆਂ ਤੁਕਾਂ ਦੇ ਗਾਇਨ ਕੀਤਾ, ਇਸ ਦੌਰਾਨ ਲੋਕ ਗੁਰਬਾਣੀ ਗਾਇਨ ‘ਤੇ ਨੱਚਦੇ ਹੋਏ ਨਜ਼ਰ ਆਏ ਸਨ। ਇਸ ਤੋਂ ਬਾਅਦ ਸਿੱਖ ਜਥੇਬੰਦੀਆਂ ਵੱਲੋਂ ਇਸ ‘ਤੇ ਇਤਰਾਜ਼ ਜਤਾਇਆ ਗਿਆ। ਮਾਮਲੇ ਨੂੰ ਲੈ ਕੇ ਸਿੱਖ ਤਾਲਮੇਲ ਕਮੇਟੀ ਦੇ ਚੇਅਰਮੈਨ ਹਰਪਾਲ ਸਿੰਘ ਚੱਢਾ ਵੱਲੋਂ ਪੁਲਿਸ ਕਮਿਸ਼ਨਰ ਨੂੰ ਮੰਗ ਪੱਤਰ ਸੌਂਪਿਆ ਗਿਆ ਸੀ। ਉਨ੍ਹਾਂ ਨੇ ਗਾਇਕ ਅੰਗਦ ਤਲਵਾਰ ਅਤੇ ਜਿਮਖਾਨਾ ਕਲੱਬ ਦੀ ਮੈਨੇਜਮੈਂਟ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਸੀ। ਹੁਣ ਗਾਇਕ ਅੰਗਦ ਤਲਵਾਰ ਵੱਲੋਂ ਗੁਰੂ ਘਰ ਪਹੁੰਚ ਕੇ ਮੁਆਫ਼ੀ ਮੰਗਣ ਲਈ ਗਈ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਸੰਜੀਵ ਅਰੋੜਾ ਜੇਲ੍ਹ ‘ਚੋਂ ਲੜ ਸਕਦੇ ਚੋਣ! ਲੁਧਿਆਣਾ ਵੈਸਟ ਤੋਂ AAP ਨੇ ਨਹੀਂ ਲਾਇਆ ਨਵਾਂ ਹਲਕਾ ਇੰਚਾਰਜ

2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਕਈ...

ਬਰਖਾਸਤ AIG ਪਟਿਆਲਾ ਪੁਲਿਸ ਨੇ ਕੀਤਾ ਗ੍ਰਿਫ਼ਤਾਰ, 6 ਸਾਲਾਂ ਤੋਂ ਭਗੌੜੇ ਰਾਜਜੀਤ ਸਿੰਘ ਨੇ ਕੀਤਾ ਸਰੰਡਰ

ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਬਰਖਾਸਤ AIG ਰਾਜਜੀਤ ਸਿੰਘ...

ਕਰਜ਼ੇ ਤੋਂ ਪ੍ਰੇਸ਼ਾਨ ਸ਼ਖਸ ਨੇ ਨਹਿਰ ’ਚ ਮਾਰੀ ਛਾਲ, ਗੋਤਾਖੋਰਾਂ ਵੱਲੋਂ ਕੀਤੀ ਜਾ ਰਹੀ ਭਾਲ

ਬਰਨਾਲਾ ਦੇ ਧਨੋਲਾ ਤੋਂ ਇੱਕ ਦੁਖਦਾਈ ਘਟਨਾ ਸਾਹਮਣੇ ਆਈ ਹੈ। ਇੱਥੇ ਇੱਕ ਗਰੀਬ ਪਰਿਵਾਰ...

*ਈਡੀ ਦੀ ਕਾਰਵਾਈ ਏਜੰਸੀ ਦੀ ਰੇਡ ਨਹੀਂ, ਸਗੋਂ ਦਿੱਲੀ ਦਾ ਪੰਜਾਬ ‘ਤੇ ਹਮਲਾ

ਚੰਡੀਗੜ੍ਹ 24 ਸਤੰਬਰ:ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਧਾਇਕ ਕੁਲਦੀਪ ਸਿੰਘ...

ਪੰਜਾਬ ਨੇ ਮੋਦੀ ਨੂੰ ਨਕਾਰਿਆ, ਹੁਣ ਉਹ ਪੰਜਾਬੀਆਂ ਨੂੰ ਪ੍ਰੇਸ਼ਾਨ ਕਰਕੇ ਬਦਲਾ ਲੈ ਰਹੇ ਹਨ: ਆਪ

ਚੰਡੀਗੜ੍ਹ 24 ਸਤੰਬਰ:ਆਮ ਆਦਮੀ ਪਾਰਟੀ (ਆਪ) ਨੇ ਵੀਰਵਾਰ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ...

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਮੀਟਿੰਗ ਤੋਂ ਬਾਅਦ ਪਟਵਾਰ ਯੂਨੀਅਨ ਨੇ ਆਪਣੀ ਹੜਤਾਲ ਵਾਪਸ ਲਈ

ਚੰਡੀਗੜ੍ਹ; 23 ਸਤੰਬਰ 2026:ਆਮ ਲੋਕਾਂ ਨੂੰ ਵੱਡੀ ਰਾਹਤ ਦੇਣ ਦੇ ਉਦੇਸ਼ ਨਾਲ ਮੁੱਖ ਮੰਤਰੀ...

ਐਸ.ਆਈ.ਟੀ. ਜਾਂਚ ਦੀ ਮੰਗ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਵਫ਼ਦ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਕੀਤੀ ਮੁਲਾਕਾਤ

ਚੰਡੀਗੜ੍ਹ, 23 ਸਤੰਬਰ:ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਵਫ਼ਦ ਨੇ ਅੱਜ ਪੰਜਾਬ ਦੇ ਮੁੱਖ...

ਦਿੱਲੀ-ਬਿਹਾਰ ਸਮੇਤ ਪਿਛਲੇ ਕੁਝ ਸਾਲਾਂ ਵਿੱਚ ਹੋਈਆਂ ਸਾਰੀਆਂ ਚੋਣਾਂ ਰੱਦ ਕਰਕੇ ਦੁਬਾਰਾ ਕਰਵਾਈਆਂ ਜਾਣ – ਕੇਜਰੀਵਾਲ

ਨਵੀਂ ਦਿੱਲੀ 23 ਸਤੰਬਰ:ਆਮ ਆਦਮੀ ਪਾਰਟੀ ਵੱਲੋਂ ਮੋਦੀ ਸਰਕਾਰ ਅਤੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼...

ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਮੀਡੀਆ ਦਾ ਸਾਹਮਣਾ ਕਰਨ ਅਤੇ ਸਿੱਖ ਸੰਗਤ ਵੱਲੋਂ ਉਠਾਏ ਸਵਾਲਾਂ ਦੇ ਜਵਾਬ ਦੇਣ: ਬਲਤੇਜ ਪੰਨੂ

 ਚੰਡੀਗੜ੍ਹ 23 ਸਤੰਬਰ:ਆਮ ਆਦਮੀ ਪਾਰਟੀ ਪੰਜਾਬ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਬੁੱਧਵਾਰ ਨੂੰ...