ਛੋਟੇ ਪਰਦੇ ਦੀ ਮਸ਼ਹੂਰ ਅਦਾਕਾਰਾ ਅਤੇ ‘ਬਿੱਗ ਬੌਸ ਓਟੀਟੀ’ ਫੇਮ ਉਰਫੀ ਜਾਵੇਦ ਆਪਣੇ ਅਨੋਖੇ ਫੈਸ਼ਨ ਸੈਂਸ ਲਈ ਸੁਰਖੀਆਂ ‘ਚ ਬਣੀ ਰਹਿੰਦੀ ਹੈ। ਉਹ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ। ਅਕਸਰ ਹੀ ਆਪਣੇ ਬੋਲਡ ਆਊਟਫਿਟਸ ਇੰਸਟਾਗ੍ਰਾਮ ‘ਤੇ ਸ਼ੇਅਰ ਕਰਦੀ ਰਹਿੰਦੀ ਹੈ। ਅੱਜ, ਉਰਫੀ ਜਾਵੇਦ ਨੇ ਇੱਕ ਵੀਡੀਓ ਸਾਂਝਾ ਕੀਤਾ ਜਿਸ ਵਿੱਚ ਉਹ ਬਲਾਊਜ਼ ਤੋਂ ਬਿਨਾਂ ਸਾੜ੍ਹੀ ਪਾਈ ਨਜ਼ਰ ਆ ਰਹੀ ਹੈ।
ਉਹ ਜਸਟਿਨ ਬੀਬਰ ਦੇ ਮਸ਼ਹੂਰ ਗੀਤ ‘ਸੌਰੀ’ ‘ਤੇ ਡਾਂਸ ਕਰਦੀ ਨਜ਼ਰ ਆਈ। ਸਾਹਮਣੇ ਆਈ ਇਸ ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਨੀਲੇ ਅਤੇ ਚਿੱਟੇ ਰੰਗ ਦੀ ਸਾੜ੍ਹੀ ਪਹਿਨ ਕੇ ਉਰਫੀ ਇਕ ਅੰਗਰੇਜ਼ੀ ਗੀਤ ‘ਤੇ ਡਾਂਸ ਕਰਦੇ ਹੋਏ ਕਿਲਰ ਪਰਫਾਰਮੈਂਸ ਦਿਖਾ ਰਹੀ ਹੈ। ਉਰਫੀ ਦੇ ਕੁਝ ਫਾਲੋਅਰਜ਼ ਨੇ ਜਿੱਥੇ ਉਸ ਦੀ ਤਾਰੀਫ ਕੀਤੀ ਹੈ, ਉੱਥੇ ਹੀ ਕਈ ਯੂਜ਼ਰਸ ਉਰਫੀ ਨੂੰ ਬਿਨਾਂ ਬਲਾਊਜ਼ ਦੇ ਸਾੜ੍ਹੀ ਪਹਿਨਣ ‘ਤੇ ਟ੍ਰੋਲ ਕਰ ਰਹੇ ਹਨ। ਇਕ ਯੂਜ਼ਰ ਨੇ ਲਿਖਿਆ- ਤੁਸੀਂ ਭਾਰਤੀ ਸੰਸਕ੍ਰਿਤੀ ਨੂੰ ਤਬਾਹ ਕਰ ਰਹੇ ਹੋ। ਤੁਹਾਡੇ ਪਿੱਛੇ ਚੱਲਣ ਵਾਲੇ ਲੋਕ ਇਸ ਤੋਂ ਕੀ ਸਿੱਖਣਗੇ?












