November 26, 2026, 3:09 pm
----------- Advertisement -----------
HomeNewsBreaking News ਕੈਨੇਡਾ ਦੇ ਹਵਾਈ ਅੱਡਿਆਂ ਤੋਂ ਅਪਰਾਧਿਕ ਰਿਕਾਰਡ ਵਾਲੇ 7 ਹਜ਼ਾਰ ਕਾਮਿਆਂ ਦੀ...

 ਕੈਨੇਡਾ ਦੇ ਹਵਾਈ ਅੱਡਿਆਂ ਤੋਂ ਅਪਰਾਧਿਕ ਰਿਕਾਰਡ ਵਾਲੇ 7 ਹਜ਼ਾਰ ਕਾਮਿਆਂ ਦੀ ਛਾਂਟੀ ਹੋਵੇਗੀ

Published on

----------- Advertisement -----------

ਕੈਨੇਡਾ ਦੇ ਕੁਝ ਕੌਮਾਂਤਰੀ ਹਵਾਈ ਅੱਡਿਆਂ ’ਤੇ ਯਾਤਰੀਆਂ ਦੇ ਸੂਟਕੇਸਾਂ ਦੇ ਟੈਗ ਬਦਲ ਕੇ ਨਸ਼ੇ ਅਤੇ ਹੋਰ ਗ਼ੈਰ-ਕਾਨੂੰਨੀ ਵਸਤਾਂ ਲੰਘਾਉਣ ਦੇ ਮਾਮਲੇ ਜਨਤਕ ਹੋਣ ਤੋਂ ਬਾਅਦ ਕੈਨੇਡਾ ਦਾ ਟਰਾਂਸਪੋਰਟ ਵਿਭਾਗ ਸਖ਼ਤੀ ਦੇ ਰੌਂਅ ਵਿੱਚ ਹੈ। ਮੰਤਰੀ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਦੇਸ਼ ਦੇ ਕੌਮਾਂਤਰੀ ਹਵਾਈ ਅੱਡਿਆਂ ’ਤੇ ਕੰਮ ਕਰਦੇ ਮੁਲਾਜ਼ਮਾਂ ਦਾ ਅਪਰਾਧਿਕ ਰਿਕਾਰਡ ਚੈੱਕ ਕਰਵਾਏ ਜਾਣ ’ਤੇ ਪਤਾ ਲੱਗਾ ਹੈ ਕਿ ਵੱਡੀ ਗਿਣਤੀ ਭਾਵ ਸੱਤ ਹਜ਼ਾਰ ਕਾਮਿਆਂ ਦਾ ਰਿਕਾਰਡ ਠੀਕ ਨਹੀਂ ਹੈ। ਮੰਤਰੀ ਨੇ ਇਹ ਵੀ ਸਪੱਸ਼ਟ ਕੀਤਾ ਕਿ ਅਪਰਾਧਿਕ ਰਿਕਾਰਡ ਵਿੱਚ ਛੋਟੇ-ਮੋਟੇ ਅਪਰਾਧ, ਜਿਵੇਂ ਵੱਡੀਆਂ ਟਰੈਫਿਕ ਉਲੰਘਣਾਵਾਂ ਵੀ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਹੁਣ ਇਨ੍ਹਾਂ ਮੁਲਾਜ਼ਮਾਂ ਦੇ ਪਿਛੋਕੜ ਅਤੇ ਮਾਨਸਿਕਤਾ ਦੀ ਪੜਤਾਲ ਹੋਵੇਗੀ ਕਿ ਉਨ੍ਹਾਂ ਵਿੱਚੋਂ ਕਿਸ-ਕਿਸ ਤੋਂ ਸਹਿਜ-ਸੁਭਾਅ ਗ਼ਲਤੀਆਂ ਹੋਈਆਂ ਹਨ ਅਤੇ ਕਿੰਨਾਂ ਦੀ ਨੀਅਤ ਹੀ ਗ਼ਲਤ ਹੈ। ਮੰਤਰੀ ਨੇ ਕਿਹਾ ਕਿ ਯਾਤਰੀਆਂ ਦੀ ਸੁਰੱਖਿਆ ਉਨ੍ਹਾਂ ਦੀ ਪਹਿਲ ਹੈ। ਜ਼ਿਕਰਯੋਗ ਹੈ ਕਿ ਲੰਘੇ ਸਾਲਾਂ ਦੌਰਾਨ ਕੈਨੇਡਾ ਦੇ ਹਵਾਈ ਅੱਡਿਆਂ ’ਤੇ ਅਜਿਹੀਆਂ ਘਟਨਾਵਾਂ ਵਾਪਰੀਆਂ ਹਨ, ਜਿਨ੍ਹਾਂ ਨੇ ਇੱਥੋਂ ਦੇ ਸੁਰੱਖਿਆ ਪ੍ਰਬੰਧਾਂ ’ਤੇ ਵੱਡੇ ਸਵਾਲ ਖੜ੍ਹੇ ਕੀਤੇ ਹਨ। ਤਿੰਨ ਸਾਲ ਪਹਿਲਾਂ ਟੋਰਾਂਟੋ ਪੀਅਰਸਨ ਕੌਮਾਂਤਰੀ ਹਵਾਈ ਅੱਡੇ ’ਤੇ ਵਿਦੇਸ਼ ਤੋਂ ਕਾਰਗੋ ਰਾਹੀਂ ਆਏ ਸੈਂਕੜੇ ਕਰੋੜ ਰੁਪਏ ਦੀ ਕੀਮਤ ਵਾਲੇ ਸੋਨੇ ਦੀ ਡਿਲਿਵਰੀ ਕਿਸੇ ਨੇ ਫ਼ਰਜ਼ੀ ਬਿਲਟੀ ਰਾਹੀਂ ਲੈ ਲਈ ਸੀ।

ਬੇਸ਼ੱਕ ਇਸ ਦਾ ਦੋਸ਼ ਏਅਰ ਕੈਨੇਡਾ ਵਿੱਚ ਮੈਨੇਜਰ ਵਜੋਂ ਕੰਮ ਕਰਦੇ ਭਾਰਤੀ ਮੂਲ ਦੇ ਵਿਅਕਤੀ ਉੱਤੇ ਲੱਗਾ ਹੈ, ਪਰ ਪੁਲੀਸ ਸੋਨੇ ਦੀ ਉਸ ਚੋਰੀ ਹੋਈ ਖੇਪ ਜਾਂ ਨਕਦੀ ਵਿੱਚੋਂ 2 ਫ਼ੀਸਦ ਵੀ ਬਰਾਮਦ ਨਹੀਂ ਕਰ ਸਕੀ। ਲੰਘੇ ਮਹੀਨੇ ਮੁਲਾਜ਼ਮਾਂ ਵੱਲੋਂ ਸਧਾਰਨ ਯਾਤਰੀਆਂ ਦੇ ਸੂਟਕੇਸਾਂ ਦੇ ਟੈਗ ਤਸਕਰਾਂ ਦੇ ਸੂਟਕੇਸਾਂ ਨਾਲ ਬਦਲ ਕੇ ਬਾਹਰ ਕਢਵਾਏ ਗਏ ਸਨ। ਇਸ ਦਾ ਖ਼ਮਿਆਜ਼ਾ ਹੁਣ ਤੱਕ ਉਹ ਸਧਾਰਨ ਯਾਤਰੀ ਭੁਗਤ ਰਹੇ ਹਨ, ਜਿਨ੍ਹਾਂ ਦੇ ਸੂਟਕੇਸਾਂ ’ਤੇ ਨਸ਼ਿਆਂ ਵਾਲੇ ਸੂਟਕੇਸਾਂ ਦੇ ਟੈਗ ਲਾਏ ਗਏ ਸਨ। ਇਸ ਮਾਮਲੇ ਦੀ ਗੂੰਜ ਔਟਵਾ ਸਥਿਤ ਪਾਰਲੀਮੈਂਟ ਵਿੱਚ ਵੀ ਪਈ ਸੀ।

----------- Advertisement -----------

ਸਬੰਧਿਤ ਹੋਰ ਖ਼ਬਰਾਂ

27 ਨਵੰਬਰ ਨੂੰ ਸੂਬੇ ਦੇ ਸਾਰੇ ਜ਼ਿਲ੍ਹਿਆਂ ’ਚ ਹੋਵੇਗਾ ਬਲੈਕਆਊਟ, ਵੱਜਣਗੇ ਸਾਇਰਨ

ਪੰਜਾਬ ਵਿੱਚ ਸਿਵਲ ਡਿਫੈਂਸ ਦੀਆਂ ਤਿਆਰੀਆਂ ਅਤੇ ਕਿਸੇ ਵੀ ਹੰਗਾਮੀ ਸਥਿਤੀ ਨਾਲ ਨਜਿੱਠਣ ਦੀ...

 ਲੱਗ ਗਿਆ ਪੈਟਰੋਲ ਡੀਜ਼ਲ ਦਾ ਲੰਗਰ, ਗੁਰਪੁਰਬ ਮੌਕੇ ਅਜਿਹੀ ਸ਼ਰਧਾ ਦੀ ਤਸਵੀਰ ਬਣੀ ਚਰਚਾ ਦਾ ਵਿਸ਼ਾ

ਸੋਸ਼ਲ ਮੀਡੀਆ 'ਤੇ ਗੁਰਪੁਰਬ ਵਾਲੇ ਦਿਨ ਲੁਧਿਆਣਾ ਵਿੱਚ ਸੀਐਮਸੀ ਚੌਂਕ ਸਥਿਤ ਗੁਰਦੁਆਰਾ ਛੇਵੀਂ ਪਾਤਸ਼ਾਹੀ...

ਕੱਛ ਗੁਰੂ ਘਰ ’ਚ ਮੱਥਾ ਟੇਕਣ ’ਤੇ ਸੰਸਦ ਮੈਂਬਰ ਨੇ ਕੀਤੀ ਦੋਸਾਂਝਾ ਵਾਲੇ ਦੀ ਸ਼ਲਾਘਾ

ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਨੇ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦੀ ਭਰਪੂਰ ਸ਼ਲਾਘਾ...

ਵੰਡੇ ਸਮਾਰਟ ਰਾਸ਼ਨ ਕਾਰਡ; ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਰਸਮੀ ਸ਼ੁਰੂਆਤ

ਮੋਗਾ ਜ਼ਿਲ੍ਹੇ ਦੇ ਪਿੰਡ ਨੱਥੂਵਾਲਾ ਜਦੀਦ ਵਿਖੇ ਅੱਜ ਹੋ ਰਹੇ ਸਮਾਰਟ ਰਾਸ਼ਨ ਕਾਰਡਾਂ ਦੀ...

ਪਰਲਜ਼ ਗਰੁੱਪ ਦੇ ਪਲਾਟ ਨਗਦ ਖ਼ਰੀਦਣ ਵਾਲਿਆਂ ਦੀ ਨੀਂਦ ਉੱਡੀ

ਸੁਪਰੀਮ ਕੋਰਟ ਦੇ ਪਰਲਜ਼ ਗਰੁੱਪ ਵੱਲੋਂ ਸਥਾਪਤ ਸੈਕਟਰ 100 ਅਤੇ 104 ਸਬੰਧੀ ਤਾਜ਼ਾ ਫ਼ੈਸਲੇ...

‘ਆਪ’ ਦੀ ‘ਖੁਸ਼ਹਾਲ ਪੰਜਾਬ ਰੈਲੀ’ ਦੌਰਾਨ ਫਟੀ ਕੌਫ਼ੀ ਮਸ਼ੀਨ; ਇੱਕ ਦੀ ਮੌਤ

ਮੋਗਾ-ਲੁਧਿਆਣਾ ਕੌਮੀ ਮਾਰਗ ਉੱਤੇ ਪਿੰਡ ਨੱਥੂਵਾਲਾ ਜਦੀਦ ਵਿਖੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ...

ਮਖਦੂਮਪੁਰਾ ਕਤਲ ਕਾਂਡ: ਪੁੱਤਰ ਦੀ ਸੰਗਤ ਦਾ ਵਿਵਾਦ ਬਣਿਆ ਕਾਰੋਬਾਰੀ ਦੇ ਕਤਲ ਦਾ ਕਾਰਨ! 6 ਮੁਲਜ਼ਮ ਕਾਬੂ

ਜਲੰਧਰ ਦੇ ਮਖਦੂਮਪੁਰਾ ਇਲਾਕੇ ‘ਚ ਹੋਏ ਲੱਕੀ ਠਾਕੁਰ ਕਤਲ ਮਾਮਲੇ ‘ਚ ਪੁਲਿਸ ਨੇ ਤੇਜ਼ੀ...

ਚੋਣਾਂ ਤੋਂ ਪਹਿਲਾਂ ਮੋਗਾ ‘ਚ AAP ਦੀ ‘ਖੁਸ਼ਹਾਲ ਪੰਜਾਬ’ ਮਹਾ ਰੈਲੀ ਅੱਜ, CM ਮਾਨ-ਕੇਜਰੀਵਾਲ ਸਣੇ ਸਮੁੱਚੀ ਲੀਡਰਸ਼ਿਪ ਰਹੇਗੀ ਮੌਜੂਦ

2027 ਵਿਧਾਨ ਸਭਾ ਚੋਣਾਂ ਲਈ ਸਾਰੀਆਂ ਸਿਆਸੀ ਪਾਰਟੀਆਂ ਐਕਸ਼ਨ ਮੋਡ ਵਿਚ ਹਨ। ਇਸੇ ਦੇ...

Flipkart ‘ਚ ਵੱਡਾ ਬਦਲਾਅ, ਸੀਈਓ ਕਲਿਆਣ ਕ੍ਰਿਸ਼ਨਾਮੂਰਤੀ ਨੇ 11 ਸਾਲਾਂ ਬਾਅਦ ਦਿੱਤਾ ਅਸਤੀਫਾ

ਭਾਰਤੀ ਈ-ਕਾਮਰਸ ਬਾਜ਼ਾਰ ਵਿੱਚ ਆਪਣੇ ਸਭ ਤੋਂ ਵੱਡੇ ਅਤੇ ਸਭ ਤੋਂ ਮਹੱਤਵਪੂਰਨ ਵਾਲਮਾਰਟ ਦੀ...