ਸੋਸ਼ਲ ਮੀਡੀਆ ‘ਤੇ ਗੁਰਪੁਰਬ ਵਾਲੇ ਦਿਨ ਲੁਧਿਆਣਾ ਵਿੱਚ ਸੀਐਮਸੀ ਚੌਂਕ ਸਥਿਤ ਗੁਰਦੁਆਰਾ ਛੇਵੀਂ ਪਾਤਸ਼ਾਹੀ ਦੇ ਨੇੜੇ ਸਿੱਖ ਸ਼ਰਧਾਲੂ ਵੱਲੋਂ ਪੈਟਰੋਲ ਦਾ ਲੰਗਰ ਲਾਉਣ ਦੀ ਵੀਡੀਓ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿੱਚ ਵੱਡੀ ਗਿਣਤੀ ‘ਚ ਸੰਗਤਾਂ ਪੈਟਰੋਲ ਮੁਫਤ ਪਵਾ ਰਹੀਆਂ ਹਨ। ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਦੱਸਿਆ ਜਾ ਰਿਹਾ ਹੈ ਪੈਟਰੋਲ ਦੀ ਸੇਵਾ ਸਿੱਖ ਸ਼ਰਧਾਲੂ ਵੱਲੋਂ ਕੀਤੀ ਗਈ ਹੈ। ਸੀਐਮਸੀ ਚੌਂਕ ਲੁਧਿਆਣਾ ਛੇਵੀਂ ਪਾਤਸ਼ਾਹੀ ਗੁਰਦੁਆਰੇ ਦੇ ਸਾਹਮਣੇ ਇਹ ਪੈਟਰੋਲ ਪੰਪ ਹੈ, ਜਿੱਥੋਂ ਦੀ ਇਹ ਵੀਡੀਓ ਦੱਸੀ ਜਾ ਰਹੀ ਹੈ। ਸ਼ਰਧਾ ਦੀ ਅਨੋਖੀ ਤਸਵੀਰ
ਦੂਜੇ ਪਾਸੇ, ਸੀਐਮਸੀ ਚੌਂਕ ਦੇ ਵਿੱਚ ਪੈਟਰੋਲ-ਡੀਜ਼ਲ ਦਾ ਲੰਗਰ ਲਾਉਣ ਵਾਲੇ ਸੇਵਾਦਾਰ ਨੇ ਦੱਸਿਆ ਕਿ, “ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਇਹ ਸੇਵਾ ਲਗਾਈ ਗਈ ਹੈ। ਉਹਨਾਂ ਕਿਹਾ ਕਿ, ਇਹ ਸੇਵਾ ਗੁਰੂ ਨਾਨਕ ਵੱਲੋਂ ਵੀ ਲਗਾਈ ਗਈ ਹੈ। ਸਾਨੂੰ ਬੜੀ ਖੁਸ਼ੀ ਹੈ ਇਸ ਕਰਕੇ ਇਹ ਲੰਗਰ ਲਗਾਇਆ ਗਿਆ ਹੈ। ਉਨ੍ਹਾਂ ਕਿਹਾ ਕਿ, “ਮੈਂ ਘਰ ਬੈਠਾ ਸੀ ਤੇ ਮੈਂ ਸੋਚਿਆ ਕਿ ਕਿਉਂ ਨਾ ਇਹ ਸੇਵਾ ਕੀਤੀ ਜਾਵੇ, ਜਦੋਂ ਤੱਕ ਗੁਰੂ ਨਾਨਕ ਦੇਵ ਜੀ ਚਾਹੁੰਣਗੇ, ਉਦੋਂ ਤੱਕ ਇਹ ਸਵਾਲ ਜਾਰੀ ਰਹੇਗੀ।”
ਉਨ੍ਹਾਂ ਦੱਸਿਆ ਕਿ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੇ ਪੈਟਰੋਲ ਪਵਾਇਆ। ਉਹਨਾਂ ਕਿਹਾ ਕਿ ਮਹਾਰਾਜ ਦੀ ਕਿਰਪਾ ਹੋਵੇ ਅਤੇ ਅਸੀਂ ਅਗਲੀ ਵਾਰ ਇਸ ਤੋਂ ਵੀ ਜਿਆਦਾ ਦੇਰ ਤੱਕ ਪੈਟਰੋਲ ਡੀਜ਼ਲ ਦਾ ਲੰਗਰ ਸੰਗਤਾਂ ਲਈ ਲਗਾਈਏ।












