ਬਠਿੰਡਾ ਕੈਂਟ ਦੇ ਫੌਜੀ ਟਿਕਾਣਿਆਂ ਦੀ ਰੇਕੀ ਕਰਨ ਦੇ ਦੋਸ਼ ਵਿਚ ਇਕ ISI ਏਜੰਟ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਦੂਜੇ ਪਾਸੇ ਉਸ ਦਾ ਸਾਥੀ ਫਰਾਰ ਹੋ ਗਿਆ। ਕਾਊਂਟਰ ਇੰਟੈਲੀਜੈਂਸ ਬਠਿੰਡਾ ਤੇ ਮਿਲਟਰੀ ਇੰਟੈਲੀਜੈਂਸ ਯੂਨਿਟ ਨੇ ਇਹ ਸਾਂਝੀ ਕਾਰਵਾਈ ਕੀਤੀ ਹੈ।
ਫੜੇ ਗਏ ਮੁਲਜ਼ਮ ਦੀ ਪਛਾਣ ਸਤਨਾਮ ਸਿੰਘ ਉਰਫ ਸੱਤੂ ਵਜੋਂ ਹੋਈ ਹੈ ਤੇ ਮੁਲਜ਼ਮ ਇੱਕ ਸਾਥੀ ਨਾਲ ਮਿਲ ਕੇ ਪਾਕਿਸਤਾਨੀ ਏਜੰਸੀ ISI ਕਾਰਕੁਨਾਂ ਨੂੰ ਫ਼ੌਜੀ ਟਿਕਾਣਿਆਂ ਬਾਰੇ ਸੰਵੇਦਨਸ਼ੀਲ ਜਾਣਕਾਰੀਆਂ ਭੇਜਦਾ ਸੀ। 3 ਪੁਰਾਣੇ ਅਪਰਾਧਿਕ ਮਾਮਲਿਆਂ ‘ਚ ਵੀ ਮੁਲਜ਼ਮ ਲੋੜੀਂਦਾ ਸੀ।
ਹੁਣ ਜਾਂਚ ਏਜੰਸੀਆਂ ਇਹ ਪਤਾ ਲਗਾਉਣ ਵਿਚ ਲੱਗੀਆਂ ਹਨ ਕਿ ਮੁਲਜ਼ਮ ਨੇ ਕਿਹੜੇ-ਕਿਹੜੇ ਫੌਜੀ ਟਿਕਾਣਿਆਂ ਦੀ ਜਾਣਕਾਰੀ ਇਕੱਠੀ ਕੀਤੀ ਹੈ ਤੇ ਪਾਕਿਸਤਾਨ ਪਹੁੰਚਾਈ ਗਈ ਹੈ। ਮੁਲਜ਼ਮ ਸਤਨਾਮ ਸਿੰਘ ਪਾਕਿਸਤਾਨ ਵਿਚ ਬੈਠੇ ISI ਆਪ੍ਰੇਟਰਸ ਦੇ ਸੰਪਰਕ ਵਿਚ ਸੀ। ਉਨ੍ਹਾਂ ਦੇ ਨਿਰਦੇਸ਼ ‘ਤੇ ਉਹ ਬਠਿੰਡਾ ਕੈਂਟ ਦੇ ਸੰਵੇਦਨਸ਼ੀਲ ਫੌਜੀ ਟਿਕਾਣਿਆਂ ਦੀ ਰੇਕੀ ਤੇ ਲੋਕੇਸ਼ਨ ਤੇ ਹੋਰ ਅਹਿਮ ਜਾਣਕਾਰੀਆਂ ਇਕੱਠਾ ਕਰਦਾ ਸੀ ਤੇ ਪਾਕਿਸਤਾਨ ਭੇਜਦਾ ਸੀ।ਬਠਿੰਡਾ ਕੈਂਟ ਦੇ ਫ਼ੌਜੀ ਟਿਕਾਣਿਆਂ ਦੀ ਜਾਸੂਸੀ ਕਰਨ ਵਾਲਾ ਵਿਅਕਤੀ ਗ੍ਰਿਫਤਾਰ, ਪਾਕਿਸਤਾਨ ਨੂੰ ਭੇਜਦਾ ਸੀ ਲੋਕੇਸ਼ਨ
ਬਠਿੰਡਾ ਕੈਂਟ ਦੇ ਫੌਜੀ ਟਿਕਾਣਿਆਂ ਦੀ ਰੇਕੀ ਕਰਨ ਦੇ ਦੋਸ਼ ਵਿਚ ਇਕ ISI ਏਜੰਟ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਦੂਜੇ ਪਾਸੇ ਉਸ ਦਾ ਸਾਥੀ ਫਰਾਰ ਹੋ ਗਿਆ। ਕਾਊਂਟਰ ਇੰਟੈਲੀਜੈਂਸ ਬਠਿੰਡਾ ਤੇ ਮਿਲਟਰੀ ਇੰਟੈਲੀਜੈਂਸ ਯੂਨਿਟ ਨੇ ਇਹ ਸਾਂਝੀ ਕਾਰਵਾਈ ਕੀਤੀ ਹੈ।
ਫੜੇ ਗਏ ਮੁਲਜ਼ਮ ਦੀ ਪਛਾਣ ਸਤਨਾਮ ਸਿੰਘ ਉਰਫ ਸੱਤੂ ਵਜੋਂ ਹੋਈ ਹੈ ਤੇ ਮੁਲਜ਼ਮ ਇੱਕ ਸਾਥੀ ਨਾਲ ਮਿਲ ਕੇ ਪਾਕਿਸਤਾਨੀ ਏਜੰਸੀ ISI ਕਾਰਕੁਨਾਂ ਨੂੰ ਫ਼ੌਜੀ ਟਿਕਾਣਿਆਂ ਬਾਰੇ ਸੰਵੇਦਨਸ਼ੀਲ ਜਾਣਕਾਰੀਆਂ ਭੇਜਦਾ ਸੀ। 3 ਪੁਰਾਣੇ ਅਪਰਾਧਿਕ ਮਾਮਲਿਆਂ ‘ਚ ਵੀ ਮੁਲਜ਼ਮ ਲੋੜੀਂਦਾ ਸੀ।
ਹੁਣ ਜਾਂਚ ਏਜੰਸੀਆਂ ਇਹ ਪਤਾ ਲਗਾਉਣ ਵਿਚ ਲੱਗੀਆਂ ਹਨ ਕਿ ਮੁਲਜ਼ਮ ਨੇ ਕਿਹੜੇ-ਕਿਹੜੇ ਫੌਜੀ ਟਿਕਾਣਿਆਂ ਦੀ ਜਾਣਕਾਰੀ ਇਕੱਠੀ ਕੀਤੀ ਹੈ ਤੇ ਪਾਕਿਸਤਾਨ ਪਹੁੰਚਾਈ ਗਈ ਹੈ। ਮੁਲਜ਼ਮ ਸਤਨਾਮ ਸਿੰਘ ਪਾਕਿਸਤਾਨ ਵਿਚ ਬੈਠੇ ISI ਆਪ੍ਰੇਟਰਸ ਦੇ ਸੰਪਰਕ ਵਿਚ ਸੀ। ਉਨ੍ਹਾਂ ਦੇ ਨਿਰਦੇਸ਼ ‘ਤੇ ਉਹ ਬਠਿੰਡਾ ਕੈਂਟ ਦੇ ਸੰਵੇਦਨਸ਼ੀਲ ਫੌਜੀ ਟਿਕਾਣਿਆਂ ਦੀ ਰੇਕੀ ਤੇ ਲੋਕੇਸ਼ਨ ਤੇ ਹੋਰ ਅਹਿਮ ਜਾਣਕਾਰੀਆਂ ਇਕੱਠਾ ਕਰਦਾ ਸੀ ਤੇ ਪਾਕਿਸਤਾਨ ਭੇਜਦਾ ਸੀ।
ਮੁਲਜ਼ਮ ਖਿਲਾਫ ਫਿਰੋਜ਼ਪੁਰ ਜ਼ਿਲ੍ਹੇ ਵਿਚ 3 ਪੁਰਾਣੇ ਮਾਮਲੇ ਦਰਜ ਹਨ। ਇਨ੍ਹਾਂ ਵਿਚ 2022 ਦਾ ਥਾਣਾ ਸਦਰ ਫਿਰੋਜ਼ਪੁਰ ਦਾ ਮਾਮਲਾ, 2026 ਦਾ ਆਰਮਸ ਐਕਟ ਕੇਸ ਤੇ ਥਾਣਾ ਆਰਿਫ ਵਿਚ 6.25 ਕਿਲੋ ਹੈਰੋਇਨ ਬਰਾਮਦਗੀ ਨਾਲ ਜੁੜਿਆ NDPS ਕੇਸ ਸ਼ਾਮਲ ਹੈ। ਪੁਲਿਸ ਮੁਤਾਬਕ ਮੁਲਜ਼ਮ ਕੋਲੋਂ ਕੋਈ ਸ਼ੱਕੀ ਚੀਜ਼ ਬਰਾਮਦ ਨਹੀਂ ਹੋਈ ਹੈ। ਉਸ ਕੋਲੋਂ ਇਕ ਫੋਨ ਮਿਲਿਆ ਹੈ। ਮੋਬਾਈਲ ਦੀ ਜਾਂਚ ਵਿਚ ਕੁਝ ਚੈਟ, ਬਠਿੰਡਾ ਫੌਜੀ ਛਾਉਣੀ ਦੀ ਲੋਕੇਸ਼ਨ ਤੇ ਉਥੋਂ ਦੀ ਫੋਟੋ ਮਿਲੀ ਹੈ।












