November 28, 2026, 12:57 pm
----------- Advertisement -----------
HomeNewsBreaking News4 ਸਾਲ ਦੀ ਉਮਰ ’ਚ ਪਿਤਾ ਦਾ ਸਾਇਆ ਉੱਠਿਆ, ਹੁਣ ਕੈਨੇਡਾ ਪੁਲਿਸ...

4 ਸਾਲ ਦੀ ਉਮਰ ’ਚ ਪਿਤਾ ਦਾ ਸਾਇਆ ਉੱਠਿਆ, ਹੁਣ ਕੈਨੇਡਾ ਪੁਲਿਸ ’ਚ ਅਫ਼ਸਰ ਬਣ ਕੇ ਰਚਿਆ ਇਤਿਹਾਸ!

Published on

----------- Advertisement -----------

ਪੰਜਾਬ ਦੇ ਸਰਹੱਦੀ ਜ਼ਿਲ੍ਹੇ ਫਾਜ਼ਿਲਕਾ ਦੇ ਪਿੰਡ ਮੰਡੀ ਅਰਨੀਵਾਲਾ ਦੇ ਰਹਿਣ ਵਾਲੇ ਨੀਰਜ ਸਿੰਘ ਨੇ ਵਿਦੇਸ਼ ਦੀ ਧਰਤੀ ‘ਤੇ ਵੱਡੀ ਪ੍ਰਾਪਤੀ ਹਾਸਲ ਕਰਦਿਆਂ ਕੈਨੇਡਾ ਦੀ ਸਭ ਤੋਂ ਪੁਰਾਣੀ ਅਤੇ ਵੱਕਾਰੀ ‘ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ’ ਵਿੱਚ ਬਤੌਰ ਅਫ਼ਸਰ ਭਰਤੀ ਹੋ ਕੇ ਆਪਣੇ ਇਲਾਕੇ ਅਤੇ ਸੂਬੇ ਦਾ ਨਾਮ ਰੌਸ਼ਨ ਕੀਤਾ ਹੈ। ਨੀਰਜ ਦੀ ਇਸ ਸ਼ਾਨਦਾਰ ਕਾਮਯਾਬੀ ਤੋਂ ਬਾਅਦ ਪੂਰੇ ਅਰਨੀਵਾਲਾ ਪਿੰਡ ਵਿੱਚ ਖ਼ੁਸ਼ੀ ਦੀ ਲਹਿਰ ਦੌੜ ਗਈ ਹੈ ਅਤੇ ਉਨ੍ਹਾਂ ਦੇ ਘਰ ਵਧਾਈਆਂ ਦੇਣ ਵਾਲਿਆਂ ਦੀ ਭੀੜ ਲੱਗੀ ਹੋਈ ਹੈ।

ਬਚਪਨ ਦੇ ਸੰਘਰਸ਼ ਅਤੇ ਸਿੰਗਲ ਮਦਰ ਦੀ ਪਰਵਰਿਸ਼ ਦਾ ਨਤੀਜਾ

ਨੀਰਜ ਸਿੰਘ ਦੀ ਕਾਮਯਾਬੀ ਦਾ ਇਹ ਸਫ਼ਰ ਬੇਹੱਦ ਸੰਘਰਸ਼ਮਈ ਅਤੇ ਪ੍ਰੇਰਣਾਦਾਇਕ ਰਿਹਾ ਹੈ। ਜਦੋਂ ਨੀਰਜ ਮਹਿਜ਼ ਚਾਰ ਸਾਲ ਦੇ ਸਨ, ਤਾਂ ਉਨ੍ਹਾਂ ਦੇ ਸਿਰ ਤੋਂ ਪਿਤਾ ਦਾ ਸਾਇਆ ਉੱਠ ਗਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਦੀ ਮਾਤਾ ਸਰਬਜੀਤ ਕੌਰ ਨੇ ਇੱਕ ਸਿੰਗਲ ਮਦਰ ਵਜੋਂ ਇਕੱਲ੍ਹਿਆਂ ਹੀ ਉਨ੍ਹਾਂ ਦਾ ਪਾਲਣ-ਪੋਸ਼ਣ ਕੀਤਾ ਅਤੇ ਉੱਚ ਸਿੱਖਿਆ ਦਿਵਾਈ।

ਪੜ੍ਹਾਈ ਅਤੇ ਨੌਕਰੀ

ਆਪਣੀ ਪੜ੍ਹਾਈ ਨੂੰ ਅੱਗੇ ਵਧਾਉਂਦਿਆਂ ਨੀਰਜ ਪਹਿਲਾਂ ਮਾਸਟਰ ਡਿਗਰੀ ਹਾਸਲ ਕਰਨ ਲਈ ਯੂ.ਕੇ. ਗਏ ਅਤੇ ਇਸ ਤੋਂ ਬਾਅਦ ਉਹ ਬਿਹਤਰ ਭਵਿੱਖ ਦੀ ਤਲਾਸ਼ ਵਿੱਚ ਕੈਨੇਡਾ ਚਲੇ ਗਏ, ਜਿੱਥੇ ਉਨ੍ਹਾਂ ਨੇ ਨੌਕਰੀ ਸ਼ੁਰੂ ਕੀਤੀ।

ਨੌਕਰੀ ਛੁੱਟਣ ਮਗਰੋਂ ਨਹੀਂ ਹਾਰੀ ਹਿੰਮਤ

ਸਾਲ 2023 ਵਿੱਚ ਨੀਰਜ ਸਿੰਘ ਨੂੰ ਉਸ ਵੇਲੇ ਵੱਡੇ ਝਟਕੇ ਦਾ ਸਾਹਮਣਾ ਕਰਨਾ ਪਿਆ ਜਦੋਂ ਉਨ੍ਹਾਂ ਦੀ ਨੌਕਰੀ ਛੁੱਟ ਗਈ, ਪਰ ਉਨ੍ਹਾਂ ਨੇ ਹਾਲਾਤ ਅੱਗੇ ਹਾਰ ਮੰਨਣ ਦੀ ਬਜਾਏ ਕੈਨੇਡਾ ਪੁਲਿਸ ਵਿੱਚ ਅਫ਼ਸਰ ਬਣਨ ਦਾ ਟੀਚਾ ਮਿੱਥ ਲਿਆ। ਅਰਜ਼ੀ ਦੇਣ ਤੋਂ ਬਾਅਦ ਕਰੀਬ ਇੱਕ ਸਾਲ ਤੱਕ ਉਨ੍ਹਾਂ ਦੀਆਂ ਵੱਖ-ਵੱਖ ਇੰਟਰਵਿਊ ਅਤੇ ਸਖ਼ਤ ਪ੍ਰੀਖਿਆਵਾਂ ਚੱਲਦੀਆਂ ਰਹੀਆਂ, ਜਿਸ ਉਪਰੰਤ ਉਨ੍ਹਾਂ ਦੀ ਚੋਣ ਅੱਠ ਮਹੀਨਿਆਂ ਦੀ ਸਖ਼ਤ ਟ੍ਰੇਨਿੰਗ ਲਈ ਹੋਈ। ਨੀਰਜ ਨੇ ਇਹ ਕਠਿਨ ਸਿਖਲਾਈ ਸਫਲਤਾਪੂਰਵਕ ਪੂਰੀ ਕਰਦਿਆਂ ਪਿਛਲੇ ਮਹੀਨੇ ਹੀ ਬਤੌਰ ਪੁਲਿਸ ਅਫ਼ਸਰ ਆਪਣੀ ਡਿਊਟੀ ਜੁਆਇਨ ਕੀਤੀ ਹੈ।

ਇਮਾਨਦਾਰੀ ਅਤੇ ਦ੍ਰਿੜ੍ਹ ਇਰਾਦੇ ਨੂੰ ਮਿਲਿਆ ਫਲ਼

ਮੰਡੀ ਅਰਨੀਵਾਲਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨੀਰਜ ਸਿੰਘ ਦੀ ਮਾਤਾ ਸਰਬਜੀਤ ਕੌਰ ਨੇ ਪਰਮਾਤਮਾ ਦਾ ਸ਼ੁਕਰਾਨਾ ਅਦਾ ਕੀਤਾ ਅਤੇ ਆਪਣੇ ਪੁੱਤਰ ਦੀ ਮਿਹਨਤ ਤੇ ਸਾਫ਼ ਨੀਅਤ ਨੂੰ ਇਸ ਕਾਮਯਾਬੀ ਦਾ ਸਿਹਰਾ ਦਿੱਤਾ। ਆਪਣੀ ਖ਼ੁਸ਼ੀ ਸਾਂਝੀ ਕਰਦਿਆਂ ਮਾਤਾ ਸਰਬਜੀਤ ਕੌਰ ਨੇ ਕਿਹਾ ਕਿ, “ਪਿਛਲੇ ਮਹੀਨੇ ਹੀ ਨੀਰਜ ਨੇ ਆਪਣੀ ਨੌਕਰੀ ਜੁਆਇਨ ਕੀਤੀ ਹੈ ਅਤੇ ਉਸ ਤੋਂ ਪਹਿਲਾਂ ਉਸ ਦੀ ਅੱਠ ਮਹੀਨਿਆਂ ਦੀ ਸਖ਼ਤ ਟ੍ਰੇਨਿੰਗ ਹੋਈ ਸੀ। ਪਰਮੇਸ਼ਰ ਨੇ ਸਾਡੀ ਬਹੁਤ ਵੱਡੀ ਸਹਾਇਤਾ ਕੀਤੀ ਕਿ ਉਸ ਨੂੰ ਕੈਨੇਡਾ ਦੀ ਸਭ ਤੋਂ ਪੁਰਾਣੀ ਪੁਲਿਸ ਫੋਰਸ ਵਿੱਚ ਇਹ ਔਖੀ ਨੌਕਰੀ ਅਤੇ ਟ੍ਰੇਨਿੰਗ ਮਿਲੀ। ਅਰਜ਼ੀ ਦੇਣ ਤੋਂ ਬਾਅਦ ਕਰੀਬ ਇੱਕ ਸਾਲ ਤੱਕ ਉਸ ਦੀਆਂ ਇੰਟਰਵਿਊ ਚੱਲਦੀਆਂ ਰਹੀਆਂ। ਮੇਰਾ ਬੱਚਾ ਬਿਲਕੁਲ ਸਾਫ਼ ਨੀਅਤ ਵਾਲਾ ਹੈ ਅਤੇ ਕਦੇ ਝੂਠ ਨਹੀਂ ਬੋਲਦਾ। ਉਸ ਵਿੱਚ ਇਹ ਖ਼ਾਸ ਗੁਣ ਹੈ ਕਿ ਉਹ ਜੋ ਇਰਾਦਾ ਬਣਾ ਲੈਂਦਾ ਹੈ, ਉਸ ‘ਤੇ ਪੂਰਾ ਉੱਤਰਦਾ ਹੈ। ਉਸ ਨੇ ਠਾਣ ਲਿਆ ਸੀ ਕਿ ਮੈਂ ਇਹ ਕਰਨਾ ਹੀ ਕਰਨਾ ਹੈ ਅਤੇ ਕਾਮਯਾਬ ਹੋ ਕੇ ਰਹਿਣਾ ਹੈ, ਜਿਸ ਵਿੱਚ ਪਰਮੇਸ਼ਰ ਨੇ ਸਾਡੀ ਬਹੁਤ ਮਦਦ ਕੀਤੀ।”

----------- Advertisement -----------

ਸਬੰਧਿਤ ਹੋਰ ਖ਼ਬਰਾਂ

ਬੰਬ ਧਮਕੀ ਦੇਣ ਵਾਲਿਆਂ ਨੂੰ ਦਿਲਜੀਤ ਦੋਸਾਂਝ ਦਾ ਕਰਾਰਾ ਜਵਾਬ, ਬੋਲੇ- ਬੰਬ ਸੁੱਟੋ ਜਾਂ ਧਮਕੀਆਂ ਦਿਓ, ਦਿਲ ’ਚ ਪਿਆਰ ਹੀ ਰਹੇਗਾ!

ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਸ਼ੁੱਕਰਵਾਰ ਨੂੰ ਮੁੰਬਈ ਵਿੱਚ ਆਪਣੀ ਲਾਈਵ ਪੇਸ਼ਕਾਰੀ...

ਵਿਆਹ ਸਮਾਗਮ ’ਚ 9 ਸਾਲਾ ਬੱਚੀ ਨਾਲ ਛੇੜਛਾੜ, ਕਾਰੀਗਰ ਨੂੰ POCSO ਕੋਰਟ ਨੇ ਸੁਣਾਈ 3 ਸਾਲ ਦੀ ਸਜ਼ਾ

 ਪੋਕਸੋ (POCSO) ਦੀ ਵਿਸ਼ੇਸ਼ ਅਦਾਲਤ ਨੇ ਬੱਚੀ ਨਾਲ ਅਸ਼ਲੀਲ ਹਰਕਤ ਕਰਨ ਦੇ ਮਾਮਲੇ ਵਿੱਚ...

ਫ਼ਿਲਮੀ ਅੰਦਾਜ਼ ’ਚ ਲੁੱਟ! ਕਾਰ ’ਤੇ 30 ਤੋਂ ਵੱਧ ਗੋਲੀਆਂ ਚਲਾ ਕੇ ਸੋਨੇ ਦੇ ਗਹਿਣੇ ਲੁੱਟੇ

ਪੇਰੂ ਦੇ ਕੈਲਾਓ ਵਿੱਚ ਕੋਸਟਾ ਵਰਦੇ ਨੇੜੇ ਲੁੱਟ-ਖੋਹ ਦੀ ਇੱਕ ਸਨਸਨੀਖੇਜ਼ ਘਟਨਾ ਸਾਹਮਣੇ ਆਈ...

ਬਠਿੰਡਾ ਕੈਂਟ ਦੇ ਫ਼ੌਜੀ ਟਿਕਾਣਿਆਂ ਦੀ ਜਾਸੂਸੀ ਕਰਨ ਵਾਲਾ ਵਿਅਕਤੀ ਗ੍ਰਿਫਤਾਰ, ਪਾਕਿਸਤਾਨ ਨੂੰ ਭੇਜਦਾ ਸੀ ਲੋਕੇਸ਼ਨ

ਬਠਿੰਡਾ ਕੈਂਟ ਦੇ ਫੌਜੀ ਟਿਕਾਣਿਆਂ ਦੀ ਰੇਕੀ ਕਰਨ ਦੇ ਦੋਸ਼ ਵਿਚ ਇਕ ISI ਏਜੰਟ...

ਮੁਅੱਤਲ DIG ਭੁੱਲਰ ਮਾਮਲੇ ‘ਚ ED ਨੇ ਵਧਾਇਆ ਜਾਂਚ ਦਾ ਘੇਰਾ, ਪੰਜਾਬ ਦੇ 4 ਹੋਰ ਸੀਨੀਅਰ ਅਫ਼ਸਰਾਂ ਨੂੰ ਭੇਜਿਆ ਸੰਮਨ

ਪੰਜਾਬ ਪੁਲਿਸ ਦੇ ਮੁਅੱਤਲ ਡੀਆਈਜੀ ਹਰਚਰਨ ਸਿੰਘ ਭੁੱਲਰ ਖਿਲਾਫ ਦਰਜ ਮਨੀ ਲਾਂਡਰਿੰਗ ਕੇਸ ਵਿਚ...

ਲੋਕ ਸਭਾ ‘ਚ ਵਧਣਗੀਆਂ 50% ਤੱਕ ਸੀਟਾਂ, ਮੋਦੀ ਕੈਬਨਿਟ ਨੇ ਪ੍ਰਸਤਾਵ ਨੂੰ ਦਿੱਤੀ ਮਨਜ਼ੂਰੀ, 2051 ਤਕ ਲਾਗੂ ਰਹੇਗੀ ਵਿਵਸਥਾ

ਮੋਦੀ ਕੈਬਨਿਟ ਨੇ ਲੋਕ ਸਭਾ ਵਿਚ 50% ਤੱਕ ਸੀਟਾਂ ਵਧਾਉਣ ਦੇ ਪ੍ਰਸਤਾਵ ਨੂੰ ਮਨਜ਼ੂਰੀ...

ਚੰਡੀਗੜ੍ਹ ਨਗਰ ਨਿਗਮ ਚੋਣਾਂ ਲਈ BJP ਨੇ 23 ਉਮੀਦਵਾਰਾਂ ਦਾ ਕੀਤਾ ਐਲਾਨ, 8 ਔਰਤਾਂ ਨੂੰ ਵੀ ਮੈਦਾਨ ‘ਚ ਉਤਾਰਿਆ

ਚੰਡੀਗੜ੍ਹ ਨਗਰ ਨਿਗਮ ਚੋਣਾਂ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਨੇ ਅੱਜ ਆਪਣੇ ਉਮੀਦਵਾਰਾਂ...

ਲੁਧਿਆਣਾ ਦੇ ਆਜ਼ਾਦ ਨਗਰ ‘ਚ ਜ਼ਬਰਦਸਤ ਹੰਗਾਮਾ, 27 ਸਾਲਾ ਕੁੜੀ ਨੇ ਗੁਰੂਘਰ ਦੀ ਛੱਤ ਤੋਂ ਮਾਰੀ ਛਾਲ

ਲੁਧਿਆਣਾ ਦੇ ਧੂਰੀ ਲਾਈਨ ਸਥਿਤ ਆਜ਼ਾਦ ਨਗਰ ਇਲਾਕੇ ਵਿੱਚ ਉਸ ਵੇਲੇ ਜ਼ਬਰਦਸਤ ਹੰਗਾਮਾ ਹੋ...

ਮਾਨ ਸਰਕਾਰ ਵੱਲੋਂ ਗਊਸ਼ਾਲਾਵਾਂ ਲਈ 100 ਕਰੋੜ ਰੁਪਏ ਮਨਜ਼ੂਰ, ਸੂਬੇ ਦੀਆਂ 520 ਗਊਸ਼ਾਲਾਵਾਂ ਨੂੰ ਮਿਲੇਗੀ ਰਾਹਤ

ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਗਊਸ਼ਾਲਾਵਾਂ ਲਈ 100 ਕਰੋੜ ਰੁਪਏ ਦੇ...