November 28, 2026, 12:57 pm
----------- Advertisement -----------
HomeNewsBreaking Newsਫ਼ਿਲਮੀ ਅੰਦਾਜ਼ ’ਚ ਲੁੱਟ! ਕਾਰ ’ਤੇ 30 ਤੋਂ ਵੱਧ ਗੋਲੀਆਂ ਚਲਾ ਕੇ...

ਫ਼ਿਲਮੀ ਅੰਦਾਜ਼ ’ਚ ਲੁੱਟ! ਕਾਰ ’ਤੇ 30 ਤੋਂ ਵੱਧ ਗੋਲੀਆਂ ਚਲਾ ਕੇ ਸੋਨੇ ਦੇ ਗਹਿਣੇ ਲੁੱਟੇ

Published on

----------- Advertisement -----------

ਪੇਰੂ ਦੇ ਕੈਲਾਓ ਵਿੱਚ ਕੋਸਟਾ ਵਰਦੇ ਨੇੜੇ ਲੁੱਟ-ਖੋਹ ਦੀ ਇੱਕ ਸਨਸਨੀਖੇਜ਼ ਘਟਨਾ ਸਾਹਮਣੇ ਆਈ ਹੈ। ਇੱਥੇ ਨਕਾਬਪੋਸ਼ ਹਥਿਆਰਬੰਦ ਲੁਟੇਰਿਆਂ ਨੇ ਇੱਕ ਕਾਰ ‘ਤੇ 30 ਤੋਂ ਵੱਧ ਗੋਲੀਆਂ ਚਲਾਈਆਂ। ਇਸ ਹਮਲੇ ਵਿੱਚ ਇੱਕ ਭਾਰਤੀ ਨਾਗਰਿਕ ਅਤੇ ਪੇਰੂ ਦੀ ਇੱਕ ਮਹਿਲਾ ਜ਼ਖ਼ਮੀ ਹੋ ਗਏ। ਹਮਲਾਵਰ ਸੋਨੇ ਦੇ ਗਹਿਣਿਆਂ ਨਾਲ ਭਰੇ ਬੈਗ ਅਤੇ ਸੂਟਕੇਸ ਲੁੱਟ ਕੇ ਫਰਾਰ ਹੋ ਗਏ।

ਹਵਾਈ ਅੱਡੇ ਜਾਂਦੇ ਸਮੇਂ ਕਾਰ ਨੂੰ ਘੇਰ ਕੇ ਕੀਤੀ ਅੰਨ੍ਹੇਵਾਹ ਫਾਇਰਿੰਗ

ਇਹ ਹਮਲਾ ਸਥਾਨਕ ਸਮੇਂ ਅਨੁਸਾਰ ਸ਼ੁੱਕਰਵਾਰ ਸਵੇਰੇ ਕਰੀਬ 6:30 ਵਜੇ ਲਾ ਪਰਲਾ ਜ਼ਿਲ੍ਹੇ ਵਿੱਚ ਸਾਂਤਾ ਰੋਜ਼ਾ ਪਹਾੜੀ ਨੇੜੇ ਹੋਇਆ। ਉਸ ਸਮੇਂ ਪੀੜਤ ਜਾਰਜ ਸ਼ਾਵੇਜ਼ ਅੰਤਰਰਾਸ਼ਟਰੀ ਹਵਾਈ ਅੱਡੇ ਵੱਲ ਜਾ ਰਹੇ ਸਨ।

ਪੇਰੂ ਦੇ ਮੀਡੀਆ ਦੀਆਂ ਰਿਪੋਰਟਾਂ ਮੁਤਾਬਕ, ਹਥਿਆਰਬੰਦ ਲੁਟੇਰਿਆਂ ਦੇ ਇੱਕ ਗਿਰੋਹ ਨੇ ਕਈ ਗੱਡੀਆਂ ਦੀ ਮਦਦ ਨਾਲ ਪੀੜਤਾਂ ਦੀ ਕਾਲੀ SUV ਦਾ ਰਸਤਾ ਰੋਕ ਲਿਆ ਤਾਂ ਜੋ ਉਹ ਉੱਥੋਂ ਭੱਜ ਨਾ ਸਕਣ।

ਪੇਰੂ ਦੇ ਅਖ਼ਬਾਰ ‘ਐਲ ਕਮਰਸਿਓ’ ਮੁਤਾਬਕ, ਸਾਹਮਣੇ ਆਈ ਵੀਡੀਓ ਫੁਟੇਜ ਵਿੱਚ ਹੁੱਡ ਪਹਿਨੇ ਹਥਿਆਰਬੰਦ ਲੁਟੇਰੇ ਕਾਰ ਨੂੰ ਘੇਰ ਕੇ ਉਸ ਦੀ ਬਾਡੀ ਅਤੇ ਖਿੜਕੀਆਂ ‘ਤੇ ਲਗਾਤਾਰ ਗੋਲੀਆਂ ਚਲਾਉਂਦੇ ਦਿਖਾਈ ਦੇ ਰਹੇ ਹਨ।

ਹਮਲਾਵਰਾਂ ਨੇ ਆਪਣੀਆਂ ਗੱਡੀਆਂ ਨਾਲ ਪੀੜਤਾਂ ਦੀ ਕਾਰ ਨੂੰ ਟੱਕਰ ਵੀ ਮਾਰੀ ਅਤੇ ਜ਼ਬਰਦਸਤੀ ਦਰਵਾਜ਼ੇ ਖੋਲ੍ਹ ਕੇ ਅੰਦਰ ਰੱਖੇ ਬੈਗ, ਸੂਟਕੇਸ ਅਤੇ ਇੱਕ ਬ੍ਰੀਫਕੇਸ ਲੁੱਟ ਲਿਆ। ਕੈਲਾਓ ਪੁਲਿਸ ਖੇਤਰ ਦੇ ਮੁਖੀ ਜਨਰਲ ਓਲਗਰ ਬੇਨਾਵੀਦੇਸ ਨੇ ਦੱਸਿਆ ਕਿ ਜਾਂਚ ਦਾ ਮੁੱਖ ਪਹਿਲੂ ਲੁੱਟ-ਖੋਹ ਅਤੇ ਹਮਲਾ ਹੈ। ਉਨ੍ਹਾਂ ਨੇ ਪੁਸ਼ਟੀ ਕੀਤੀ ਕਿ ਇਸ ਘਟਨਾ ਵਿੱਚ ਇੱਕ ਭਾਰਤੀ ਨਾਗਰਿਕ ਅਤੇ ਪੇਰੂ ਦੀ ਇੱਕ ਮਹਿਲਾ ਜ਼ਖ਼ਮੀ ਹੋਏ ਹਨ।

ਦੋਵਾਂ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਜ਼ਖ਼ਮੀ ਡਰਾਈਵਰ ਦਾ ਇੱਕ ਸਥਾਨਕ ਕਲੀਨਿਕ ਵਿੱਚ ਇਲਾਜ ਚੱਲ ਰਿਹਾ ਹੈ।

ਪੁਲਿਸ ਨੂੰ ਸ਼ੱਕ ਹੈ ਕਿ ਹਮਲੇ ਤੋਂ ਪਹਿਲਾਂ ਮੁਲਜ਼ਮਾਂ ਨੇ ਪੀੜਤਾਂ ਦੀ ਰੇਕੀ ਕੀਤੀ ਸੀ ਅਤੇ ਉਨ੍ਹਾਂ ਦਾ ਪਿੱਛਾ ਵੀ ਕੀਤਾ ਸੀ। ਬੇਨਾਵੀਦੇਸ ਨੇ ਕਿਹਾ ਕਿ ਇਹ ਲੁੱਟ ਪੂਰੀ ਯੋਜਨਾਬੰਦੀ ਨਾਲ ਕੀਤੀ ਗਈ ਸੀ ਅਤੇ ਹਮਲਾਵਰਾਂ ਨੇ ਪੀੜਤਾਂ ਨੂੰ ਘੇਰਨ ਲਈ ਕਈ ਗੱਡੀਆਂ ਦੀ ਵਰਤੋਂ ਕੀਤੀ ਸੀ।

‘ਐਲ ਕਮਰਸਿਓ’ ਮੁਤਾਬਕ, ਪੁਲਿਸ ਅਧਿਕਾਰੀ ਨੇ ਕਿਹਾ ਕਿ ਪੀੜਤਾਂ ‘ਤੇ ਪਹਿਲਾਂ ਤੋਂ ਨਜ਼ਰ ਰੱਖੀ ਜਾ ਰਹੀ ਸੀ ਅਤੇ ਉਨ੍ਹਾਂ ਦਾ ਪਿੱਛਾ ਕੀਤਾ ਗਿਆ ਸੀ। ਘਟਨਾ ਤੋਂ ਸਾਫ਼ ਜ਼ਾਹਰ ਹੁੰਦਾ ਹੈ ਕਿ ਇਸ ਦੀ ਪੂਰੀ ਯੋਜਨਾ ਪਹਿਲਾਂ ਹੀ ਤਿਆਰ ਕੀਤੀ ਗਈ ਸੀ।

ਸਬੂਤ ਮਿਟਾਉਣ ਲਈ ਮੋਬਾਈਲ ਫੋਨ ਸੁੱਟ ਕੇ ਫਰਾਰ ਹੋਏ ਲੁਟੇਰੇ

ਲੁੱਟੇ ਗਏ ਸਾਮਾਨ ਵਿੱਚ ਗਹਿਣੇ ਅਤੇ ਸੋਨੇ ਦੀਆਂ ਇੱਟਾਂ ਵੀ ਸ਼ਾਮਲ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ। ਹਾਲਾਂਕਿ, ਪੁਲਿਸ ਨੇ ਅਜੇ ਤੱਕ ਲੁੱਟੇ ਗਏ ਸਾਮਾਨ ਦੀ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਬੰਬ ਧਮਕੀ ਦੇਣ ਵਾਲਿਆਂ ਨੂੰ ਦਿਲਜੀਤ ਦੋਸਾਂਝ ਦਾ ਕਰਾਰਾ ਜਵਾਬ, ਬੋਲੇ- ਬੰਬ ਸੁੱਟੋ ਜਾਂ ਧਮਕੀਆਂ ਦਿਓ, ਦਿਲ ’ਚ ਪਿਆਰ ਹੀ ਰਹੇਗਾ!

ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਸ਼ੁੱਕਰਵਾਰ ਨੂੰ ਮੁੰਬਈ ਵਿੱਚ ਆਪਣੀ ਲਾਈਵ ਪੇਸ਼ਕਾਰੀ...

4 ਸਾਲ ਦੀ ਉਮਰ ’ਚ ਪਿਤਾ ਦਾ ਸਾਇਆ ਉੱਠਿਆ, ਹੁਣ ਕੈਨੇਡਾ ਪੁਲਿਸ ’ਚ ਅਫ਼ਸਰ ਬਣ ਕੇ ਰਚਿਆ ਇਤਿਹਾਸ!

ਪੰਜਾਬ ਦੇ ਸਰਹੱਦੀ ਜ਼ਿਲ੍ਹੇ ਫਾਜ਼ਿਲਕਾ ਦੇ ਪਿੰਡ ਮੰਡੀ ਅਰਨੀਵਾਲਾ ਦੇ ਰਹਿਣ ਵਾਲੇ ਨੀਰਜ ਸਿੰਘ...

ਵਿਆਹ ਸਮਾਗਮ ’ਚ 9 ਸਾਲਾ ਬੱਚੀ ਨਾਲ ਛੇੜਛਾੜ, ਕਾਰੀਗਰ ਨੂੰ POCSO ਕੋਰਟ ਨੇ ਸੁਣਾਈ 3 ਸਾਲ ਦੀ ਸਜ਼ਾ

 ਪੋਕਸੋ (POCSO) ਦੀ ਵਿਸ਼ੇਸ਼ ਅਦਾਲਤ ਨੇ ਬੱਚੀ ਨਾਲ ਅਸ਼ਲੀਲ ਹਰਕਤ ਕਰਨ ਦੇ ਮਾਮਲੇ ਵਿੱਚ...

ਬਠਿੰਡਾ ਕੈਂਟ ਦੇ ਫ਼ੌਜੀ ਟਿਕਾਣਿਆਂ ਦੀ ਜਾਸੂਸੀ ਕਰਨ ਵਾਲਾ ਵਿਅਕਤੀ ਗ੍ਰਿਫਤਾਰ, ਪਾਕਿਸਤਾਨ ਨੂੰ ਭੇਜਦਾ ਸੀ ਲੋਕੇਸ਼ਨ

ਬਠਿੰਡਾ ਕੈਂਟ ਦੇ ਫੌਜੀ ਟਿਕਾਣਿਆਂ ਦੀ ਰੇਕੀ ਕਰਨ ਦੇ ਦੋਸ਼ ਵਿਚ ਇਕ ISI ਏਜੰਟ...

ਮੁਅੱਤਲ DIG ਭੁੱਲਰ ਮਾਮਲੇ ‘ਚ ED ਨੇ ਵਧਾਇਆ ਜਾਂਚ ਦਾ ਘੇਰਾ, ਪੰਜਾਬ ਦੇ 4 ਹੋਰ ਸੀਨੀਅਰ ਅਫ਼ਸਰਾਂ ਨੂੰ ਭੇਜਿਆ ਸੰਮਨ

ਪੰਜਾਬ ਪੁਲਿਸ ਦੇ ਮੁਅੱਤਲ ਡੀਆਈਜੀ ਹਰਚਰਨ ਸਿੰਘ ਭੁੱਲਰ ਖਿਲਾਫ ਦਰਜ ਮਨੀ ਲਾਂਡਰਿੰਗ ਕੇਸ ਵਿਚ...

ਲੋਕ ਸਭਾ ‘ਚ ਵਧਣਗੀਆਂ 50% ਤੱਕ ਸੀਟਾਂ, ਮੋਦੀ ਕੈਬਨਿਟ ਨੇ ਪ੍ਰਸਤਾਵ ਨੂੰ ਦਿੱਤੀ ਮਨਜ਼ੂਰੀ, 2051 ਤਕ ਲਾਗੂ ਰਹੇਗੀ ਵਿਵਸਥਾ

ਮੋਦੀ ਕੈਬਨਿਟ ਨੇ ਲੋਕ ਸਭਾ ਵਿਚ 50% ਤੱਕ ਸੀਟਾਂ ਵਧਾਉਣ ਦੇ ਪ੍ਰਸਤਾਵ ਨੂੰ ਮਨਜ਼ੂਰੀ...

ਚੰਡੀਗੜ੍ਹ ਨਗਰ ਨਿਗਮ ਚੋਣਾਂ ਲਈ BJP ਨੇ 23 ਉਮੀਦਵਾਰਾਂ ਦਾ ਕੀਤਾ ਐਲਾਨ, 8 ਔਰਤਾਂ ਨੂੰ ਵੀ ਮੈਦਾਨ ‘ਚ ਉਤਾਰਿਆ

ਚੰਡੀਗੜ੍ਹ ਨਗਰ ਨਿਗਮ ਚੋਣਾਂ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਨੇ ਅੱਜ ਆਪਣੇ ਉਮੀਦਵਾਰਾਂ...

ਲੁਧਿਆਣਾ ਦੇ ਆਜ਼ਾਦ ਨਗਰ ‘ਚ ਜ਼ਬਰਦਸਤ ਹੰਗਾਮਾ, 27 ਸਾਲਾ ਕੁੜੀ ਨੇ ਗੁਰੂਘਰ ਦੀ ਛੱਤ ਤੋਂ ਮਾਰੀ ਛਾਲ

ਲੁਧਿਆਣਾ ਦੇ ਧੂਰੀ ਲਾਈਨ ਸਥਿਤ ਆਜ਼ਾਦ ਨਗਰ ਇਲਾਕੇ ਵਿੱਚ ਉਸ ਵੇਲੇ ਜ਼ਬਰਦਸਤ ਹੰਗਾਮਾ ਹੋ...

ਮਾਨ ਸਰਕਾਰ ਵੱਲੋਂ ਗਊਸ਼ਾਲਾਵਾਂ ਲਈ 100 ਕਰੋੜ ਰੁਪਏ ਮਨਜ਼ੂਰ, ਸੂਬੇ ਦੀਆਂ 520 ਗਊਸ਼ਾਲਾਵਾਂ ਨੂੰ ਮਿਲੇਗੀ ਰਾਹਤ

ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਗਊਸ਼ਾਲਾਵਾਂ ਲਈ 100 ਕਰੋੜ ਰੁਪਏ ਦੇ...