ਸ਼ਹਿਨਾਜ਼ ਗਿੱਲ ਪੰਜਾਬੀ ਇੰਡਸਟਰੀ ਦਾ ਉਹ ਨਾਂਅ ਹੈ, ਜਿਸ ਨੂੰ ਹੁਣ ਹਰ ਕੋਈ ਜਾਣਦਾ ਹੈ। ਬਿੱਗ ਬੌਸ ‘ਚ ‘ਪੰਜਾਬ ਦੀ ਕੈਟਰੀਨਾ’ ਦੇ ਨਾਂਅ ਨਾਲ ਮਸ਼ਹੂਰ ਹੋਈ ਸ਼ਹਿਨਾਜ਼ ਅੱਜ ਟੀ.ਵੀ. ਦਾ ਵੱਡਾ ਨਾਂਅ ਹੈ। ਸ਼ਹਿਨਾਜ਼ ਜਨਤਕ ਤੌਰ ‘ਤੇ ਵੀ ਘੱਟ ਹੀ ਦਿਖਾਈ ਦਿੰਦੀ ਸੀ ਪਰ ਹੁਣ ਅਜਿਹਾ ਲੱਗ ਰਿਹਾ ਹੈ ਕਿ ਸ਼ਹਿਨਾਜ਼ ਹੌਲੀ-ਹੌਲੀ ਆਮ ਜ਼ਿੰਦਗੀ ਵਿੱਚ ਵਾਪਸ ਆ ਰਹੀ ਹੈ। ਇਸ ਨੂੰ ਦੇਖ ਕੇ ਉਨ੍ਹਾਂ ਦੇ ਪ੍ਰਸ਼ੰਸਕ ਕਾਫੀ ਖੁਸ਼ ਹਨ।

ਹੁਣ ਸ਼ਹਿਨਾਜ਼ ਨੇ ਇਕ ਵੀਡੀਓ ਸ਼ੇਅਰ ਕੀਤੀ ਹੈ ਜਿਸ ‘ਚ ਉਹ ਸਮੁੰਦਰ ਕੰਢੇ ਮਸਤੀ ਕਰਦੀ ਨਜ਼ਰ ਆ ਰਹੀ ਹੈ। ਸ਼ਹਿਨਾਜ਼ ਨੇ ਆਪਣੇ ਇੰਸਟਾਗ੍ਰਾਮ ‘ਤੇ 36 ਸੈਕਿੰਡ ਦੀ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ ‘ਚ ਉਹ ਸਮੁੰਦਰ ਦੇ ਕੰਢੇ ‘ਤੇ ਨਜ਼ਰ ਆ ਰਹੀ ਹੈ ਅਤੇ ਉੱਥੇ ਰੇਤ ‘ਤੇ ਬੈਠੇ ਪੰਛੀਆਂ ਦੇ ਪਿੱਛੇ ਭੱਜਦੀ ਹੈ। ਸ਼ਹਿਨਾਜ਼ ਕਾਫੀ ਖੁਸ਼ ਨਜ਼ਰ ਆ ਰਹੀ ਹੈ।
ਉਸ ਦੇ ਚਿਹਰੇ ‘ਤੇ ਇਸ ਮੁਸਕਰਾਹਟ ਨੂੰ ਦੇਖਣ ਲਈ ਪ੍ਰਸ਼ੰਸਕ ਲੰਬੇ ਸਮੇਂ ਤੋਂ ਉਡੀਕ ਕਰ ਰਹੇ ਸਨ। ਵੀਡੀਓ ਦੇ ਅੰਤ ਵਿੱਚ, ਸ਼ਹਿਨਾਜ਼ ‘ਥੱਕ ਗਈ’ ਕਹਿੰਦੀ ਹੈ ਅਤੇ ਉਹ ਕੈਮਰੇ ਦੇ ਸਾਹਮਣੇ ਆਉਂਦੀ ਹੈ ਅਤੇ ਜਿੱਤ ਦਾ ਚਿੰਨ੍ਹ ਦਿਖਾਉਂਦੀ ਹੈ। ਸ਼ਹਿਨਾਜ਼ ਦੇ ਲੁੱਕ ਦੀ ਗੱਲ ਕਰੀਏ ਤਾਂ ਉਸ ਨੇ ਬਲੈਕ ਟਾਪ ਅਤੇ ਜੀਨਸ ਪਾਈ ਹੋਈ ਹੈ। ਉਸਨੇ ਆਪਣੇ ਵਾਲ ਖੁੱਲੇ ਰੱਖੇ ਹੋਏ ਹਨ ਅਤੇ ਐਨਕਾਂ ਲਗਾਈਆਂ ਹੋਈਆਂ ਹਨ। ਵੀਡੀਓ ਸ਼ੇਅਰ ਕਰਦੇ ਹੋਏ ਸ਼ਹਿਨਾਜ਼ ਨੇ ਲਿਖਿਆ, ‘ਕਾਸ਼ ਮੈਂ ਵੀ ਉੱਡ ਸਕਦੀ।’












