ਅੰਮ੍ਰਿਤਸਰ: ਅੰਮ੍ਰਿਤਸਰ ਤੋਂ ਖੇਮਕਰਨ ਜਾ ਰਹੀ ਡੀਐੱਮਯੂ ਇਸਲਾਮਾਬਾਦ ਦੇ ਨਜ਼ਦੀਕ ਰੇਲਵੇ ਫਾਟਕ ਕੋਲ ਪਟੜੀ ਤੋਂ ਉੱਤਰ ਗਈ। ਟ੍ਰੇਨ ਜਦੋਂ ਪਟੜੀ ਤੋਂ ਉੱਤਰੀ ਤਾਂ ਉਹ ਕਰੀਬ 10 ਤੋਂ 12 ਮੀਟਰ ਤਕ ਚੱਲਦੀ ਰਹੀ ਜਿਸ ਦੇ ਨਾਲ ਟੇ੍ਰਨ ਵਿਚ ਲੱਗੇ ਸੀਮੈਂਟ ਦੇ ਸਲੈਬ ਤਕ ਟੁੱਟ ਗਏ, ਇਸ ਦੇ ਬਾਵਜੂਦ ਉਹ ਚੱਲਦੀ ਰਹੀ। ਬਾਅਦ ‘ਚ ਗੇਟਮੈਨ ਨੇ ਲਾਲ ਝੰਡੀ ਵਿਖਾ ਕੇ ਟ੍ਰੇਨ ਨੂੰ ਰੁਕਵਾਇਆ। ਗੇਟਮੈਨ ਦੀ ਸੂਝ ਨਾਲ ਵੱਡਾ ਹਾਦਸਾ ਹੁੰਦੇ-ਹੁੰਦੇ ਟਲ਼ ਗਿਆ।
ਦੀ ਜਾਣਕਾਰੀ ਮਿਲਦੇ ਹੀ ਐਕਸੀਡੈਂਟਲ ਰਿਲੀਫ ਟੇ੍ਰਨ ਮੌਕੇ ’ਤੇ ਪਹੁੰਚੀ ਅਤੇ ਉਨ੍ਹਾਂ ਨੇ ਟੇ੍ਰਨ ਨੂੰ ਪਟੜੀ ’ਤੇ ਚੜ੍ਹਾਉਣ ਦਾ ਕੰਮ ਕੀਤਾ, ਉਥੇ ਹੀ ਦੂਜੇ ਪਾਸੇ ਘਟਨਾ ਦਾ ਜਾਇਜ਼ਾ ਲੈਣ ਲਈ ਡੀਆਰਐੱਮ ਡਾ. ਸੀਮਾ ਸ਼ਰਮਾ ਵੀ ਮੌਕੇ ’ਤੇ ਪਹੁੰਚੀ। ਉਨ੍ਹਾਂ ਨੇ ਇਸ ਦੀ ਜਾਂਚ ਲਈ ਪੰਜ ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ।












