ਕੋਰੋਨਾ ਨਾਲ ਸਭ ਤੋਂ ਵੱਧ ਪ੍ਰਭਾਵਿਤ ਸੂਬਿਆਂ ਵਿੱਚੋ ਇਕ ਮਹਾਰਾਸ਼ਟਰ ਲਈ ਇੱਕ ਹੋਰ ਚਿੰਤਾਜਨਕ ਖਬਰ ਸਾਹਮਣੇ ਆ ਰਹੀ ਹੈ। ਰਾਜ ਸਰਕਾਰ ਨੇ ਵੀਰਵਾਰ ਨੂੰ ਮਹਾਰਾਸ਼ਟਰ ਵਿੱਚ ਬਰਡ ਫਲੂ ਦੇ ਫੈਲਣ ਦੀ ਪੁਸ਼ਟੀ ਕੀਤੀ ਹੈ। ਠਾਣੇ ਜ਼ਿਲ੍ਹੇ ਦੀ ਸ਼ਾਹਪੁਰ ਤਹਿਸੀਲ ਦੇ ਵੇਹਲੋਲੀ ਪਿੰਡ ‘ਚ ਇਕ ਪੋਲਟਰੀ ਫਾਰਮ ਵਿਚ 100 ਦੇ ਕਰੀਬ ਮੁਰਗੀਆਂ ਦੀ ਅਚਾਨਕ ਮੌਤ ਹੋ ਗਈ।
ਰਾਜ ਸਰਕਾਰ ਦੇ ਅਨੁਸਾਰ, ਠਾਣੇ ਵਿੱਚ ਇੱਕ ਫਾਰਮ ਵਿੱਚ ਕਈ ਪੋਲਟਰੀ ਪੰਛੀਆਂ ਦੀ H5N1 ਏਵੀਅਨ ਇਨਫਲੂਐਂਜ਼ਾ ਵਾਇਰਸ ਨਾਲ ਸੰਕਰਮਿਤ ਹੋਣ ਤੋਂ ਬਾਅਦ ਮੌਤ ਹੋ ਗਈ ਹੈ। ਪੋਲਟਰੀ ਫਾਰਮ ਦੇ ਇੱਕ ਕਿਲੋਮੀਟਰ ਦੇ ਘੇਰੇ ਵਿੱਚ ਰੋਕਥਾਮ ਦੇ ਉਪਾਅ ਕੀਤੇ ਗਏ ਹਨ ਅਤੇ 23,800 ਪੋਲਟਰੀ ਪੰਛੀਆਂ ਦੀ ਗਿਣਤੀ ਕੀਤੀ ਗਈ ਹੈ। ਸੰਕਰਮਣ ਦੀ ਪੁਸ਼ਟੀ ਹੋਣ ਤੋਂ ਬਾਅਦ, ਪ੍ਰੋਟੋਕੋਲ ਦੇ ਅਨੁਸਾਰ 23,800 ਪੋਲਟਰੀ ਪੰਛੀਆਂ ਨੂੰ ਮਾਰਨ ਦਾ ਪ੍ਰਬੰਧ ਕੀਤਾ ਗਿਆ ਹੈ।
ਹਾਲਾਂਕਿ ਪਿੰਡ ਦੇ ਆਸ-ਪਾਸ ਕੋਈ ਝੀਲ ਜਾਂ ਛੱਪੜ ਨਹੀਂ ਹੈ, ਜਿਸ ਕਾਰਨ ਇੱਥੇ ਪ੍ਰਵਾਸੀ ਪੰਛੀ ਆਉਂਦੇ ਹੋਣ, ਅਜਿਹੇ ‘ਚ ਅਧਿਕਾਰੀ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਇਹ ਜਾਨਲੇਵਾ ਵਾਇਰਸ ਪੋਲਟਰੀ ਫਾਰਮ ਤੱਕ ਕਿਵੇਂ ਪਹੁੰਚਿਆ। ਪ੍ਰਸ਼ਾਸਨ ਨੇ ਸਥਿਤੀ ਦਾ ਜਾਇਜ਼ਾ ਲੈਣ ਲਈ ਅਧਿਕਾਰੀਆਂ ਦੀ ਟੀਮ ਨੂੰ ਮੌਕੇ ‘ਤੇ ਭੇਜਿਆ ਹੈ।
----------- Advertisement -----------
ਮਹਾਰਾਸ਼ਟਰ ‘ਚ ਬਰਡ ਫਲੂ ਦੀ ਦਸਤਕ, 100 ਦੇ ਕਰੀਬ ਮੁਰਗੀਆਂ ਦੀ ਮੌਤ
Published on
----------- Advertisement -----------
----------- Advertisement -----------












