ਆਮ ਆਦਮੀ ਪਾਰਟੀ ਦੇ ਪੰਜਾਬ ਸਹਿ ਇੰਚਾਰਜ ਰਾਘਵ ਚੱਢਾ ਨੇ ਕਿਹਾ ਕਿ ਖਡੂਰ ਸਾਹਿਬ, ਤਰਨਤਾਰਨ, ਖੇਮਕਰਨ, ਮਜੀਠਾ, ਸਨੌਰ, ਸ਼ੁਤਰਾਣਾ ਵਿੱਚ ਈਵੀਐਮ ਮਸ਼ੀਨਾਂ ਕੰਮ ਨਹੀਂ ਕਰ ਰਹੀਆਂ। ਗੁਰੂਹਰਸਹਾਏ ਵਿੱਚ ਅਕਾਲੀ ਆਗੂਆਂ ਨੇ ਬੂਥ ਨੰਬਰ 23 ’ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਇੱਥੇ ਐਨ.ਆਰ.ਆਈ ਪਰਿਵਾਰ ਵੱਲੋਂ ਵੋਟਾਂ ਪਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਮਜੀਠਾ ਦੇ ਬੂਥ ਨੰਬਰ 188 ‘ਤੇ ਅਧਿਕਾਰੀ ਲੋਕਾਂ ਦੇ ਹੱਥਾਂ ‘ਤੇ ਸਿਆਹੀ ਨਹੀਂ ਲਗਾ ਰਹੇ | ਇਸ ਨਾਲ ਜਾਅਲੀ ਵੋਟਿੰਗ ਹੋ ਸਕਦੀ ਹੈ।















