ਹਰਿਆਣਾ : – ਹਰਿਆਣਾ ਸਰਕਾਰ ਨੇ ਡੀਜ਼ਲ ਵਾਲੇ ਪੁਰਾਣੇ ਵਾਹਨਾਂ ‘ਤੇ ਪਾਬੰਦੀ ਲਗਾਉਣ ਦਾ ਫੈਸਲਾ ਕੀਤਾ ਹੈ| ਹਰਿਆਣਾ ਸਰਕਾਰ ਨੇ ਇਸ ਫੈਸਲੇ ਦੀ ਜਾਣਕਾਰੀ ਟਵੀਟ ਕਰਕੇ ਦਿੱਤੀ| ਗੁਰੂਗ੍ਰਾਮ ‘ਚ ਈ-ਰਿਕਸ਼ਾ ਦੇ ਮੁੱਦੇ ‘ਤੇ ਮੁੱਖ ਮੰਤਰੀ ਮਨੋਹਾ ਲਾਲ ਖੱਟਰ ਨੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਇਸ ਦੌਰਾਨ ਉਨ੍ਹਾਂ ਕਿਹਾ ਕਿ ਸਰਕਾਰ ਦਾ ਟੀਚਾ ਇਲੈਕਟ੍ਰਾਨਿਕ ਅਤੇ ਵਾਤਾਵਰਣ ਅਨੁਕੂਲ ਆਟੋਆਂ ਨੂੰ ਆਮ ਜਨਤਾ ਤੱਕ ਪਹੁੰਚਾਉਣਾ ਹੈ ਅਤੇ ਗੁਰੂਗ੍ਰਾਮ ਵਿੱਚ ਪ੍ਰਦੂਸ਼ਣ ਦੇ ਪੱਧਰ ਨੂੰ ਘਟਾਉਣ ਲਈ ਹਰ ਸੰਭਵ ਕਦਮ ਚੁੱਕੇ ਜਾਣਗੇ।
ਮੁੱਖ ਮੰਤਰੀ ਨੇ ਕਿਹਾ ਕਿ ਪੁਰਾਣਾ ਆਟੋ ਬਦਲਣ ਵਾਲੇ ਡਰਾਈਵਰ ਨੂੰ ਸਕਰੈਪ ਏਜੰਸੀ ਵੱਲੋਂ 7500 ਰੁਪਏ, ਭਾਰਤ ਸਰਕਾਰ ਦੀ ਯੋਜਨਾ ਤਹਿਤ 35,000 ਰੁਪਏ ਅਤੇ ਗੁਰੂਗ੍ਰਾਮ ਨਗਰ ਨਿਗਮ ਵੱਲੋਂ 30,000 ਰੁਪਏ ਦਿੱਤੇ ਜਾਣਗੇ ਅਤੇ ਨਵੀਂ ਰਜਿਸਟ੍ਰੇਸ਼ਨ ਫੀਸ ਮੁਆਫ ਕੀਤੀ ਜਾਵੇਗੀ।
----------- Advertisement -----------
ਡੀਜ਼ਲ ਵਾਲੇ ਪੁਰਾਣੇ ਵਾਹਨਾਂ ‘ਤੇ ਲੱਗੀ ਪਾਬੰਦੀ; ਹਰਿਆਣਾ ਸਰਕਾਰ ਨੇ ਲਿਆ ਵੱਡਾ ਫੈਸਲਾ
Published on
----------- Advertisement -----------
----------- Advertisement -----------












