ਚੰਡੀਗੜ੍ਹ: ਪੰਜਾਬ ਚੋਣਾਂ ’ਚ ਮਤਦਾਨ ਦੀ ਗਿਰਾਵਟ ਦਾ ਇਕ ਵੱਡਾ ਕਾਰਨ ਐੱਨਆਰਆਈਜ਼ ਦਾ ਦਿਲਚਸਪੀ ਨਹੀਂ ਲੈਣਾ ਹੈ। NRIs ਨੇ ਚੋਣਾਂ ਤੋਂ ਦੂਰੀ ਬਣਾ ਕੇ ਰੱਖੀ ਹੈ। ਹਾਲਾਂਕਿ ਇਸਦਾ ਇਕ ਵੱਡਾ ਕਾਰਨ ਕਿਸੇ ਵੀ ਸਿਆਸੀ ਪਾਰਟੀ ਵੱਲੋਂ ਵਿਦੇਸ਼ ’ਚ ਜਾ ਕੇ ਐੱਨਆਰਆਈਜ਼ ਦਾ ਸਮਰਥਨ ਲੈਣ ਲਈ ਪਹਿਲ ਨਾ ਕਰਨਾ ਵੀ ਰਿਹਾ। 2017 ਵਿਧਾਨਸਭਾ ਚੋਣਾਂ ਤੋਂ ਪਹਿਲਾਂ ਕਈ ਰਾਜਨੀਤਕ ਪਾਰਟੀਆਂ ਦੇ ਉਮੀਦਵਾਰ ਸਮਰਥਨ ਲੈਣ ਲਈ ਕੈਨੇਡਾ, ਅਮਰੀਕਾ ਤੇ ਆਸਟਰੇਲੀਆ ਪਹੁੰਚੇ ਗਏ ਸੀ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਆਪਣੀ ਟੀਮ ਦੇ ਨਾਲ ਅਮਰੀਕਾ ਗਏ ਸੀ ਤੇ ਪ੍ਰਚਾਰ ਕੀਤਾ ਸੀ। ਉਨ੍ਹਾਂ ਦੇ ਇਲਾਵਾ ਹੋਰ ਸਿਆਸੀ ਆਗੂ ਵੀ ਵਿਦੇਸ਼ ‘ਚ ਪ੍ਰਚਾਰ ਕਰਕੇ ਆਏ ਸਨ।
ਐੱਨਆਰਆਈਜ਼ ਦੀ ਜ਼ਮੀਨ ਤੇ ਘਰਾਂ ਸਮੇਤ ਜਾਇਦਾਦ ’ਤੇ ਕਬਜ਼ਿਆਂ ਦੇ ਮਾਮਲਿਆਂ ਦਾ ਹੱਲ ਨਹੀਂ ਹੋਇਆ। ਕੋਵਿਡ ਦੇ ਕਾਰਨ ਪੰਜਾਬ ਆਉਣ ਤੋਂ ਐੱਨਆਰਆਈਜ਼ ਕਤਰਾਉਂਦੇ ਰਹੇ। ਇਸ ਕਾਰਨ ਵੀ NRIs ਨੇ ਚੋਣਾਂ ਤੋਂ ਦੂਰੀ ਬਣਾ ਕੇ ਰੱਖੀ ਹੈ। ਐੱਨਆਰਆਈ ਸਭਾ ਦੇ ਸਾਬਕਾ ਪ੍ਰਧਾਨ ਜਸਵੀਰ ਸਿੰਘ ਗਿੱਲ ਦੀ ਮੰਨੀਏ ਤਾਂ ਪੰਜਾਬਭਰ ਤੋਂ 70 ਲੱਖ ਤੋਂ ਜ਼ਿਆਦਾ ਐੱਨਆਰਆਈਜ਼ ਵਿਦੇਸ਼ ’ਚ ਵਸੇ ਹੋਏ ਹਨ। ਪਿਛਲੀਆਂ ਚੋਣਾਂ ’ਚ 1.25 ਲੱਖ ਐੱਨਆਰਆਈ ਪੰਜਾਬ ਆਏ ਸੀ। ਇਨ੍ਹਾਂ ’ਚੋਂ 340 ਨੇ ਹੀ ਵੋਟ ਰਜਿਸਟਰਡ ਕਰਵਾਈ ਸੀ। ਇਸ ਚੋਣਾਂ ’ਚ 1300 ਨੇ ਵੋਟ ਤਾਂ ਰਜਿਸਟਰਡ ਕਰਵਾਈ ਪਰ ਕਰੀਬ 300 ਐੱਨਆਰਆਈਜ਼ ਨੇ ਹੀ ਵੋਟਿੰਗ ’ਚ ਹਿੱਸਾ ਲਿਆ। ਉਨ੍ਹਾਂ ਨੇ ਕਿਹਾ ਕਿ ਐੱਨਆਰਆਈਜ਼ ਵੱਲੋਂ ਮਤਦਾਨ ’ਚ ਘੱਟ ਹਿੱਸਾ ਲੈਣ ਦਾ ਕਾਰਨ ਉਨ੍ਹਾਂ ਨੂੰ ਸਹੂਲਤਾਂ ਨਾਲ ਮਿਲਣਾ ਵੀ ਹੈ।












