November 6, 2026, 7:56 am
----------- Advertisement -----------
HomeNewsLatest Newsਪਤਨੀ ਨਾਲ 'ਬਲਾਤਕਾਰ' ਦੇ ਮਾਮਲੇ 'ਚ ਅਦਾਲਤ ਲੈਣ ਜਾ ਰਹੀ ਹੈ ਵੱਡਾ...

ਪਤਨੀ ਨਾਲ ‘ਬਲਾਤਕਾਰ’ ਦੇ ਮਾਮਲੇ ‘ਚ ਅਦਾਲਤ ਲੈਣ ਜਾ ਰਹੀ ਹੈ ਵੱਡਾ ਫੈਸਲਾ

Published on

----------- Advertisement -----------

ਨਵੀਂ ਦਿੱਲੀ— ਪਤਨੀ ਨਾਲ ਬਲਾਤਕਾਰ ਦੇ ਮਾਮਲੇ ‘ਚ ਦੇਸ਼ ਦੇ ਅਪਰਾਧਿਕ ਕਾਨੂੰਨ ‘ਚ ਦਰਜ 150 ਸਾਲ ਪੁਰਾਣੀ ਵਿਵਸਥਾ ‘ਤੇ ਅਦਾਲਤ ਵੱਡਾ ਫੈਸਲਾ ਦੇਣ ਵਾਲੀ ਹੈ। ਇਹ ਮਹੱਤਵਪੂਰਨ ਹੈ ਕਿਉਂਕਿ ਇਹ ਵਿਵਸਥਾ ਬਲਾਤਕਾਰ ਦੇ ਦੋਸ਼ਾਂ ਵਿਰੁੱਧ ਪਤੀ ਲਈ ਕਾਨੂੰਨੀ ਢਾਲ ਬਣ ਜਾਂਦੀ ਹੈ। ਦਿੱਲੀ ਹਾਈ ਕੋਰਟ ਨੇ ਸੋਮਵਾਰ ਨੂੰ ਇਸ ਸਬੰਧੀ ਦਾਇਰ ਵੱਖ-ਵੱਖ ਪਟੀਸ਼ਨਾਂ ‘ਤੇ ਸੁਣਵਾਈ ਪੂਰੀ ਕਰ ਲਈ।
ਹਾਲਾਂਕਿ ਕੇਂਦਰ ਸਰਕਾਰ ਨੇ ਅਜੇ ਤੱਕ ਆਪਣਾ ਸਟੈਂਡ ਸਪੱਸ਼ਟ ਨਹੀਂ ਕੀਤਾ ਹੈ। ਕੇਂਦਰ ਨੇ ਦਲੀਲ ਦਿੱਤੀ ਕਿ ਉਸ ਨੇ ਸਾਰੇ ਰਾਜਾਂ, ਕੇਂਦਰ ਸ਼ਾਸਿਤ ਪ੍ਰਦੇਸ਼ਾਂ ਅਤੇ ਰਾਸ਼ਟਰੀ ਮਹਿਲਾ ਕਮਿਸ਼ਨ ਨੂੰ ਪੱਤਰ ਭੇਜ ਕੇ ਇਸ ਮੁੱਦੇ ‘ਤੇ ਉਨ੍ਹਾਂ ਦੀ ਰਾਏ ਮੰਗੀ ਹੈ। ਅਦਾਲਤ ਨੇ ਮਾਮਲੇ ਦੀ ਸੁਣਵਾਈ ਮੁਲਤਵੀ ਕਰਨ ਤੋਂ ਇਨਕਾਰ ਕਰਦੇ ਹੋਏ ਫਿਲਹਾਲ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ ਹੈ।
ਕੇਂਦਰ ਨੇ ਅਦਾਲਤ ਨੂੰ ਸਾਰੀਆਂ ਧਿਰਾਂ ਦੇ ਵਿਚਾਰ ਮਿਲਣ ਤੱਕ ਕਾਰਵਾਈ ਮੁਲਤਵੀ ਕਰਨ ਦੀ ਬੇਨਤੀ ਕੀਤੀ। ਦਿੱਲੀ ਹਾਈਕੋਰਟ ਨੇ ਵਿਆਹੁਤਾ ਬਲਾਤਕਾਰ ਨੂੰ ਅਪਰਾਧਿਕ ਬਣਾਉਣ ‘ਤੇ ਕੇਂਦਰ ਨੂੰ ਆਪਣਾ ਸਟੈਂਡ ਸਪੱਸ਼ਟ ਕਰਨ ਲਈ ਹੋਰ ਸਮਾਂ ਦੇਣ ਤੋਂ ਇਨਕਾਰ ਕਰ ਦਿੱਤਾ ਹੈ।
ਜਸਟਿਸ ਰਾਜੀਵ ਸ਼ਕਧਰ ਅਤੇ ਸੀ| ਹਰੀ ਸ਼ੰਕਰ ਦੇ ਬੈਂਚ ਨੇ ਕਿਹਾ ਕਿ ਚੱਲ ਰਹੀ ਸੁਣਵਾਈ ਨੂੰ ਮੁਲਤਵੀ ਕਰਨਾ ਸੰਭਵ ਨਹੀਂ ਹੈ ਕਿਉਂਕਿ ਕੇਂਦਰ ਦੀ ਸਲਾਹ-ਮਸ਼ਵਰੇ ਦੀ ਪ੍ਰਕਿਰਿਆ ਕਦੋਂ ਪੂਰੀ ਹੋਵੇਗੀ ਇਸ ਬਾਰੇ ਕੋਈ ਨਿਸ਼ਚਿਤ ਤਾਰੀਕ ਨਹੀਂ ਹੈ।
ਭਾਰਤੀ ਦੰਡ ਵਿਧਾਨ ਦੀ ਧਾਰਾ 375 ਦਾ ਅਪਵਾਦ 2 ਵਿਆਹੁਤਾ ਬਲਾਤਕਾਰ ਨੂੰ ਅਪਰਾਧ ਦੀ ਸ਼੍ਰੇਣੀ ਤੋਂ ਬਾਹਰ ਰੱਖਦਾ ਹੈ। ਇਸ ਧਾਰਾ ਅਨੁਸਾਰ ਪਤੀ ਆਪਣੀ ਪਤਨੀ ਜਿਸ ਦੀ ਉਮਰ 15 ਸਾਲ ਤੋਂ ਵੱਧ ਹੈ, ਨਾਲ ਸਰੀਰਕ ਸਬੰਧ ਬਣਾ ਸਕਦਾ ਹੈ। ਇਸ ਦੇ ਨਾਲ ਹੀ ਭਾਰਤ ਵਿੱਚ ਵਿਆਹੁਤਾ ਬਲਾਤਕਾਰ ਨੂੰ ਅਪਰਾਧ ਐਲਾਨਣ ਦੀ ਹਰ ਖੇਤਰ ਤੋਂ ਮੰਗ ਉੱਠ ਰਹੀ ਹੈ।
ਹਾਲਾਂਕਿ, ਹਾਈਕੋਰਟ ਨੇ ਜਵਾਬ ਦਿੱਤਾ ਕਿ ਉਸਨੇ ਸਾਲੀਸਿਟਰ ਜਨਰਲ ਨੂੰ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਹੁਣ ਇਸ ਮਾਮਲੇ ਦੀ ਸੁਣਵਾਈ ਨੂੰ ਮੁਲਤਵੀ ਕਰਨਾ ਸੰਭਵ ਨਹੀਂ ਹੈ। ਕਿਉਂਕਿ ਕੌਂਸਲਿੰਗ ਨੂੰ ਖਤਮ ਕਰਨ ਦੀ ਕੋਈ ਆਖਰੀ ਤਾਰੀਖ ਨਹੀਂ ਹੈ। ਇਸ ਮਾਮਲੇ ਵਿੱਚ ਸਾਰੀਆਂ ਧਿਰਾਂ ਆਪੋ-ਆਪਣੀਆਂ ਦਲੀਲਾਂ ਦੇ ਚੁੱਕੀਆਂ ਹਨ, ਇਸ ਲਈ 2 ਮਾਰਚ ਨੂੰ ਹੁਕਮ ਜਾਰੀ ਕਰ ਰਿਹਾ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

 8ਵੇਂ ਦਿਨ ਕੀਤਾ ਗਿਆ ਦਲਜੀਤ ਸਿੰਘ ਦਾ ਸਸਕਾਰ, ਭੈਣ ਨੇ ਦਿੱਤਾ ਅਰਥੀ ਨੂੰ ਮੋਢਾ

 ਜ਼ਿਲ੍ਹੇ ਦੇ ਪਿੰਡ ਭੰਮੇ ਕਲਾਂ ਦੇ ਨੌਜਵਾਨ ਦਲਜੀਤ ਸਿੰਘ ਦਾ ਪੀਜੀਆਈ ਚੰਡੀਗੜ੍ਹ ਵਿਖੇ ਪੋਸਟਮਾਰਟਮ...

ਫਗਵਾੜਾ ਦੀ ਡਾਕਟਰ ਦੀ ਇੰਗਲੈਂਡ ਚ ਮੌਤ, ਪੇਕੇ ਪਰਿਵਾਰ ਨੇ ਪਤੀ ‘ਤੇ ਲਗਾਏ ਇਲਜ਼ਾਮ

ਫਗਵਾੜਾ ਨਾਲ ਸਬੰਧਤ ਡਾਕਟਰ ਸ਼ਿਵਾਨੀ ਦੀ ਇੰਗਲੈਂਡ ਵਿਖੇ ਆਪਣੇ ਘਰ ‘ਚ ਅੱਗ ਲੱਗਣ ਕਾਰਨ...

ਗੱਡੀ ਚਲਾਉਣੀ ਸਿੱਖ ਰਹੇ ਡਰਾਈਵਰ ਨੇ ਕਈ ਲੋਕਾਂ ਨੂੰ ਕੁਚਲਿਆ, ਇਕ ਦੀ ਮੌਤ

ਲੁਧਿਆਣਾ ਵਿਚ ਅੱਜ ਸਵੇਰੇ ਕਰੀਬ 8:15 ਵਜੇ, ਇੱਕ ਰੁਝੇਵੇਂ ਭਰੀ ਸੜਕ 'ਤੇ ਇੱਕ 'ਵਰਨਾ'...

ਲਵ ਮੈਰਿਜ ਕਰਵਾਉਣ ਤੋਂ ਬਾਅਦ ਪਤੀ ਨੇ ਪਤਨੀ ਨੂੰ ਜ਼ਿੰਦਾ ਸਾੜਿਆ

ਉੱਤਰ ਪ੍ਰਦੇਸ਼ ਦੇ ਕਨੌਜ ਵਿੱਚ, ਇੱਕ ਪਤੀ ਨੇ ਆਪਣੀ ਪਤਨੀ ਨੂੰ ਜਿਉਂਦਾ ਸਾੜ ਦਿੱਤਾ,...

ਪਰਵਿੰਦਰ ਝੋਟਾ ਮਾਮਲੇ ‘ਚ ਇਨਸਾਫ ਕਮੇਟੀ ਦੀ ਸਰਕਾਰ ਨਾਲ ਬਣੀ ਸਹਿਮਤੀ, ਜਲਦ ਹੋ ਸਕਦਾ ਹੈ ਸਸਕਾਰ !

ਪਰਵਿੰਦਰ ਸਿੰਘ ਝੋਟਾ ਕਤਲ ਮਾਮਲੇ ਦੇ ਵਿੱਚ ਇਨਸਾਫ ਕਮੇਟੀ ਅਤੇ ਸਰਕਾਰ ਦੇ ਵਿਚਕਾਰ ਸਹਿਮਤੀ...

ਅਮਰਜੀਤ ਸਿੰਘ ਚਾਵਲਾ ਜਬਰ-ਜਨਾਹ ਮਾਮਲੇ ‘ਚ ਨਵਾਂ ਮੋੜ, ਤਿੰਨ ਹੋਰ ਵਿਅਕਤੀ ਨਾਮਜ਼ਦ; ਨਵੀਆਂ ਧਾਰਾਵਾਂ ਵੀ ਜੋੜੀਆਂ

ਅਮਰਜੀਤ ਸਿੰਘ ਚਾਵਲਾ ਖ਼ਿਲਾਫ਼ ਜਬਰ-ਜਨਾਹ ਦੇ ਮਾਮਲੇ ‘ਚ ਪੁਲਿਸ ਨੇ ਆਪਣੀ ਕਾਰਵਾਈ ਤੇਜ਼ ਕਰਦਿਆਂ...

ਪੰਜਾਬ ਸਰਕਾਰ ਨੂੰ ਵੱਡੀ ਰਾਹਤ, SC ਨੇ ਡੀਏ ਨਾਲ ਜੁੜੇ ਦੋਵੇਂ ਮਾਮਲਿਆਂ ‘ਤੇ HC ਦੇ ਆਦੇਸ਼ ‘ਤੇ ਲਗਾਈ ਰੋਕ

ਸੁਪਰੀਮ ਕੋਰਟ ਨੇ ਡੀਏ ਨਾਲ ਸਬੰਧਤ ਦੋਵਾਂ ਉਲੰਘਣਾ ਮਾਮਲਿਆਂ ਵਿੱਚ ਪੰਜਾਬ ਸਰਕਾਰ ਨੂੰ ਵਡੀ...

ਸੀਨੀਅਰ ਦਲਿਤ ਕਾਂਗਰਸੀ ਆਗੂ ਦੀ ਕੁੱਟਮਾਰ ਤੇ ਅਪਮਾਨ ਵਿਰੁੱਧ ‘ਆਪ’ ਨੇ ਚੰਡੀਗੜ੍ਹ ‘ਚ ਕਾਂਗਰਸ ਭਵਨ ਦਾ ਕੀਤਾ ਘੇਰਾਓ

ਚੰਡੀਗੜ੍ਹ, 4 ਨਵੰਬਰ:ਆਮ ਆਦਮੀ ਪਾਰਟੀ (ਆਪ) ਪੰਜਾਬ ਵੱਲੋਂ ਬੁੱਧਵਾਰ ਨੂੰ ਪੰਜਾਬ ਕਾਂਗਰਸ ਦੇ ਆਗੂ...

ਕਾਂਗਰਸ ਕੋਲ ਨਾ ਪੰਜਾਬ ਲਈ ਵਿਜ਼ਨ, ਨਾ ਲੀਡਰਸ਼ਿਪ; ਦਲਿਤ ਵਿਰੋਧੀ ਮਾਨਸਿਕਤਾ ਵੀ ਹੋਈ ਬੇਨਕਾਬ: ਅਮਨ ਅਰੋੜਾ

ਚੰਡੀਗੜ੍ਹ; 4 ਨਵੰਬਰ:ਆਮ ਆਦਮੀ ਪਾਰਟੀ (ਆਪ) ਨੇ ਬੁੱਧਵਾਰ ਨੂੰ ਸੰਗਰੂਰ ਵਿੱਚ ਰਾਹੁਲ ਗਾਂਧੀ ਦੀ...