ਉੱਤਰ ਪ੍ਰਦੇਸ਼ ਵਿੱਚ ਵਿਧਾਨ ਸਭਾ ਚੋਣਾਂ ਲਈ ਸੱਤ ਪੜਾਵਾਂ ‘ਚ ਵੋਟਿੰਗ ਹੋਣੀ ਹੈ ਜਿਨ੍ਹਾਂ ‘ਚੋ ਤਿੰਨ ਪੜਾਵਾਂ ਦੀ ਵੋਟਿੰਗ ਪੂਰੀ ਹੋ ਚੁੱਕੀ ਹੈ। ਹੁਣ ਸਿਆਸੀ ਪਾਰਟੀਆਂ ਦੀਆਂ ਨਜ਼ਰਾਂ ਬਾਕੀ ਚਾਰ ਪੜਾਵਾਂ ਦੀਆਂ ਚੋਣਾਂ ‘ਤੇ ਟਿਕੀਆਂ ਹੋਈਆਂ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੰਗਲਵਾਰ ਨੂੰ ਉੱਤਰ ਪ੍ਰਦੇਸ਼ ਬਹਿਰਾਇਚ ਵਿਖੇ ਪੁਹੰਚੇ ਹਨ ਜਿਥੇ ਕਿ ਪੀ.ਐਮ ਨੇ ਜਨ ਸਭਾ ਨੂੰ ਸੰਬੋਧਨ ਕੀਤਾ।
ਇੱਥੇ ਉਨ੍ਹਾਂ ਕਿਹਾ ਕਿ ਅੱਜ ਪੂਰੀ ਦੁਨੀਆ ਵਿੱਚ ਉਥਲ ਪੁਥਲ ਮਚੀ ਹੋਈ ਹੈ। ਅਜਿਹੀ ਸਥਿਤੀ ਵਿੱਚ ਭਾਰਤ ਨੂੰ ਮਜ਼ਬੂਤ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਅੱਗੇ ਕਿਹਾ, ਚਾਰੇ ਪਾਸੇ ਹੰਗਾਮਾ ਹੋਇਆ ਪਿਆ ਹੈ। ਆਲੇ-ਦੁਆਲੇ ਹਰ ਕੋਈ ਸੋਚ ਰਿਹਾ ਹੈ ਕਿ ਕੱਲ੍ਹ ਕੀ ਹੋਵੇਗਾ, ਪਰਸੋਂ ਕੀ ਹੋਵੇਗਾ? ਅਜਿਹੀ ਸਥਿਤੀ ਵਿੱਚ ਭਾਰਤ ਨੂੰ ਮਜ਼ਬੂਤ ਹੋਣਾ ਚਾਹੀਦਾ ਹੈ ਜਾਂ ਨਹੀਂ? ਅੱਜ ਭਾਰਤ ਦਾ ਮਜ਼ਬੂਤ ਹੋਣਾ ਨਾ ਸਿਰਫ਼ ਭਾਰਤ ਲਈ ਸਗੋਂ ਸਮੁੱਚੀ ਮਨੁੱਖਤਾ ਲਈ ਬਹੁਤ ਜ਼ਰੂਰੀ ਹੈ। ਅੱਜ ਤੁਹਾਡੀ ਹਰ ਵੋਟ ਭਾਰਤ ਨੂੰ ਮਜ਼ਬੂਤ ਬਣਾਏਗੀ। ਸੁਹੇਲਦੇਵ ਦੀ ਇਸ ਧਰਤੀ ਦੇ ਲੋਕਾਂ ਦੀ ਹਰ ਵੋਟ ਦੇਸ਼ ਨੂੰ ਮਜ਼ਬੂਤ ਕਰੇਗੀ।
ਦਸ ਦਈਏ ਕਿ ਨੌਂ ਜ਼ਿਲ੍ਹਿਆਂ ਦੀਆਂ 60 ਸੀਟਾਂ ‘ਤੇ ਭਲਕੇ 23 ਫਰਵਰੀ ਨੂੰ ਵੋਟਾਂ ਪੈਣੀਆਂ ਹਨ। ਇਨ੍ਹਾਂ ਵਿੱਚ ਪੀਲੀਭੀਤ, ਲਖੀਮਪੁਰ ਖੇੜੀ, ਸੀਤਾਪੁਰ, ਹਰਦੋਈ, ਉਨਾਵ, ਲਖਨਊ, ਰਾਏਬਰੇਲੀ, ਫਤਿਹਪੁਰ ਅਤੇ ਬਾਂਦਾ ਸ਼ਾਮਲ ਹਨ। ਪੰਜਵੇਂ ਪੜਾਅ ਵਿੱਚ 11 ਜ਼ਿਲ੍ਹਿਆਂ ਦੀਆਂ 60 ਸੀਟਾਂ ਲਈ 27 ਫਰਵਰੀ ਨੂੰ ਵੋਟਾਂ ਪੈਣਗੀਆਂ। ਇਨ੍ਹਾਂ ਵਿੱਚ ਸ਼ਰਾਵਸਤੀ, ਬਹਿਰਾਇਚ, ਬਾਰਾਬੰਕੀ, ਗੋਂਡਾ, ਅਯੁੱਧਿਆ, ਅਮੇਠੀ, ਸੁਲਤਾਨਪੁਰ, ਪ੍ਰਤਾਪਗੜ੍ਹ, ਕੌਸ਼ਾਂਬੀ, ਪ੍ਰਯਾਗਰਾਜ, ਚਿਤਰਕੂਟ ਸ਼ਾਮਲ ਹਨ।
----------- Advertisement -----------
ਪੀ.ਐਮ ਮੋਦੀ ਪੁਹੰਚੇ ਬਹਿਰਾਇਚ, ਕਿਹਾ – ਤੁਹਾਡੀ ਹਰ ਵੋਟ ਭਾਰਤ ਨੂੰ ਮਜ਼ਬੂਤ ਬਣਾਏਗੀ
Published on
----------- Advertisement -----------
----------- Advertisement -----------












