ਪੰਜਾਬ : – ਪੰਜਾਬ ਵਿਧਾਨ ਸਭਾ ਲਈ 20 ਫਰਵਰੀ ਨੂੰ ਹੋਣ ਵਾਲੀ ਵੋਟਿੰਗ ਤੋਂ ਬਾਅਦ ਸਾਰੀਆਂ 117 ਸੀਟਾਂ ‘ਤੇ ਖੜ੍ਹੇ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਈ.ਵੀ.ਐੱਮ ‘ਚ ਬੰਦ ਹੈ| ਆਮ ਆਦਮੀ ਪਾਰਟੀ ਈਵੀਐਮ ਨਾਲ ਛੇੜਛਾੜ ਨੂੰ ਲੈ ਕੇ ਚਿੰਤਤ ਹੈ। ‘ਆਪ’ ਵਰਕਰ 24 ਘੰਟੇ ਪਹਿਰਾ ਦੇ ਰਹੇ ਹਨ। ਪਟਿਆਲਾ ਦੇ ‘ਆਪ’ ਉਮੀਦਵਾਰ ਦੇ ਇਲਜ਼ਾਮਾਂ ਤੋਂ ਬਾਅਦ ਚੋਣ ਅਧਿਕਾਰੀ ਨੇ ਰਾਤ ਵੇਲੇ ਪਟਿਆਲਾ ਦੇ ਮਹਿੰਦਰਾ ਕਾਲਜ ਵਿੱਚ ਰੱਖੀ ਈਵੀਐਮ ਦੀ ਸੁਰੱਖਿਆ ਦਾ ਜਾਇਜ਼ਾ ਲਿਆ।
ਇਹ ਈਵੀਐਮ ਮਸ਼ੀਨ ਸ਼ਹਿਰ ਦੇ ਕਈ ਕੇਂਦਰਾਂ ਵਿੱਚ ਬੰਦ ਪਈਆਂ ਹਨ ਅਤੇ ਇਨ੍ਹਾਂ ਦੀ ਸੁਰੱਖਿਆ ਲਈ ਸੀਆਰਪੀਐਫ, ਬੀਐਸਐਫ ਅਤੇ ਪੰਜਾਬ ਪੁਲੀਸ ਦੇ ਮੁਲਾਜ਼ਮ ਲੱਗੇ ਹੋਏ ਹਨ। ਇਸ ਦੇ ਨਾਲ ਹੀ ਉੱਥੇ ਸੀਸੀਟੀਵੀ ਕੈਮਰੇ ਲਗਾਏ ਗਏ ਹਨ ਅਤੇ ਉਨ੍ਹਾਂ ਦੀਆਂ ਸਕਰੀਨਾਂ ਬਾਹਰ ਵੀ ਲਗਾਈਆਂ ਗਈਆਂ ਹਨ, ਜੋ ਕਿ ਸੁਰੱਖਿਆ ਕਰਮਚਾਰੀਆਂ ਦੀ ਨਿਗਰਾਨੀ ਵਿੱਚ ਵੀ ਹਨ।
----------- Advertisement -----------
ਈ.ਵੀ.ਐਮ ਦੀ ਸੁਰੱਖਿਆ ਲਈ ‘ਆਪ’ ਦੇ ਵਲੰਟੀਅਰਾਂ ਨੇ ਟੈਂਟਾਂ ‘ਚ ਲਾਇਆ ਮੋਰਚਾ
Published on
----------- Advertisement -----------
----------- Advertisement -----------












