ਆਈਸੀਸੀ ਮਹਿਲਾ ਵਿਸ਼ਵ ਕੱਪ 4 ਮਾਰਚ ਤੋਂ ਨਿਊਜ਼ੀਲੈਂਡ ਵਿੱਚ ਸ਼ੁਰੂ ਹੋ ਰਿਹਾ ਹੈ। ਮਹਿਲਾ ਵਿਸ਼ਵ ਕੱਪ ਲਈ ਉਪ ਕਪਤਾਨ ਦਾ ਐਲਾਨ ਹੋ ਚੁੱਕਾ ਹੈ। ਟੀਮ ਇੰਡੀਆ ਦੀ ਕਪਤਾਨ ਮਿਤਾਲੀ ਰਾਜ ਨੇ ਸ਼ਨੀਵਾਰ ਨੂੰ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਭਾਰਤੀ ਮਹਿਲਾ ਟੀਮ ਦੀ ਸਟਾਰ ਬੱਲੇਬਾਜ਼ ਹਰਮਨਪ੍ਰੀਤ ਕੌਰ ਵਨਡੇ ਵਿਸ਼ਵ ਕੱਪ ਵਿੱਚ ਟੀਮ ਇੰਡੀਆ ਦੀ ਉਪ ਕਪਤਾਨ ਹੋਵੇਗੀ।
ਆਈਸੀਸੀ ਮਹਿਲਾ ਵਿਸ਼ਵ ਕੱਪ 4 ਮਾਰਚ ਤੋਂ ਨਿਊਜ਼ੀਲੈਂਡ ਵਿੱਚ ਸ਼ੁਰੂ ਹੋ ਰਿਹਾ ਹੈ। ਪਹਿਲਾ ਮੈਚ ਨਿਊਜ਼ੀਲੈਂਡ ਅਤੇ ਵੈਸਟਇੰਡੀਜ਼ ਵਿਚਾਲੇ ਖੇਡਿਆ ਜਾਵੇਗਾ। ਭਾਰਤੀ ਟੀਮ ਆਪਣਾ ਪਹਿਲਾ ਮੈਚ 6 ਮਾਰਚ ਨੂੰ ਪਾਕਿਸਤਾਨ ਖਿਲਾਫ ਖੇਡੇਗੀ। ਮਿਤਾਲੀ ਰਾਜ ਨੇ ਕਿਹਾ, ‘ਪਿਛਲੇ ਦੋ ਵਨਡੇ ‘ਚ ਦੀਪਤੀ ਟੀਮ ਦੀ ਉਪ-ਕਪਤਾਨ ਸੀ ਕਿਉਂਕਿ ਇਹ ਟੀਮ ਚੋਣਕਾਰਾਂ ਅਤੇ ਬੋਰਡ ਦਾ ਫੈਸਲਾ ਸੀ, ਪਰ ਵਿਸ਼ਵ ਕੱਪ ਲਈ ਹਰਮਨਪ੍ਰੀਤ ਟੀਮ ਦੀ ਉਪ ਕਪਤਾਨ ਹੋਵੇਗੀ।












