August 13, 2026, 4:44 pm
----------- Advertisement -----------
HomeNewsBreaking Newsਮਣੀਪੁਰ ਵਿਧਾਨ ਸਭਾ ਚੋਣਾਂ 2022: ਪਹਿਲੇ ਪੜਾਅ ਲਈ ਵੋਟਿੰਗ ਜਾਰੀ

ਮਣੀਪੁਰ ਵਿਧਾਨ ਸਭਾ ਚੋਣਾਂ 2022: ਪਹਿਲੇ ਪੜਾਅ ਲਈ ਵੋਟਿੰਗ ਜਾਰੀ

Published on

----------- Advertisement -----------

ਮਣੀਪੁਰ ’ਚ ਵਿਧਾਨ ਸਭਾ ਚੋਣਾਂ ਦੇ ਪਹਿਲੇ ਪੜਾਅ ਲਈ ਸੋਮਵਾਰ ਯਾਨੀ ਕਿ ਅੱਜ ਵੋਟਿੰਗ ਜਾਰੀ ਹੈ। ਪਹਿਲੇ ਪੜਾਅ ਲਈ ਵੋਟਾਂ ਸਵੇਰੇ 7 ਵਜੇ ਤੋਂ ਸ਼ਾਮ 4 ਵਜੇ ਤੱਕ ਪੈਣਗੀਆਂ। ਦੱਸ ਦਈਏ ਕਿ ਮਣੀਪੁਰ ’ਚ ਕੁੱਲ 60 ਸੀਟਾਂ ਹਨ ਅਤੇ ਪਹਿਲੇ ਪੜਾਅ ’ਚ ਅੱਜ 38 ਸੀਟਾਂ ’ਤੇ ਵੋਟਾਂ ਪੈ ਰਹੀਆਂ ਹਨ। ਸੂਬੇ ਦੀਆਂ 38 ਸੀਟਾਂ ’ਤੇ 173 ਉਮੀਦਵਾਰ ਚੋਣ ਮੈਦਾਨ ‘ਚ ਹਨ।

ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਣੀਪੁਰ ਵਿਧਾਨ ਸਭਾ ਚੋਣਾਂ ਦੇ ਪਹਿਲੇ ਪੜਾਅ ’ਚ ਵੋਟ ਪਾਉਣ ਵਾਲਿਆਂ ਨੂੰ ਅਪੀਲ ਕੀਤੀ ਹੈ। ਪੀ ਐਮ ਮੋਦੀ ਨੇ ਕਿਹਾ ਕਿ ਵੋਟਰ ਰਿਕਾਰਡ ਗਿਣਤੀ ’ਚ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ। ਪ੍ਰਧਾਨ ਮੰਤਰੀ ਨੇ ਟਵਿੱਟਰ ’ਤੇ ਲਿਖਿਆ, ‘‘ਮਣੀਪੁਰ ਦੇ ਪਹਿਲੇ ਪੜਾਅ ਦੀਆਂ ਚੋਣਾਂ ਲਈ ਸਾਰੇ ਲੋਕ ਵੱਧ ਤੋਂ ਵੱਧ ਗਿਣਤੀ ’ਚ ਵੋਟਾਂ ਪਾਉਣ। ਮੈਂ ਖ਼ਾਸ ਤੌਰ ’ਤੇ ਨੌਜਵਾਨਾਂ ਅਤੇ ਪਹਿਲੀ ਵਾਰ ਵੋਟ ਪਾਉਣ ਵਾਲੇ ਵੋਟਰਾਂ ਨੂੰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਦੀ ਅਪੀਲ ਕਰਦਾ ਹਾਂ।
ਜ਼ਿਕਰਯੋਗ ਹੈ ਕਿ ਸੋਮਵਾਰ ਨੂੰ ਹੋ ਰਹੀ ਵੋਟਿੰਗ ਲਈ 12,22,713 ਵੋਟਰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰ ਕੇ ਕਰਨਗੇ। ਉੱਥੇ ਹੀ ਵੋਟਿੰਗ ਲਈ 1,721 ਵੋਟਿੰਗ ਕੇਂਦਰ ਬਣਾਏ ਗਏ ਹਨ। ਮਣੀਪੁਰ ਦੀਆ ਬਾਕੀ 22 ਸੀਟਾਂ ’ਤੇ 5 ਮਾਰਚ ਨੂੰ ਵੋਟਾਂ ਪੈਣਗੀਆਂ। ਨਤੀਜੇ 10 ਮਾਰਚ ਨੂੰ ਐਲਾਨ ਹੋਣਗੇ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਪੰਜਾਬ ‘ਚ ਕਰੋੜਾਂ ਦੇ ‘ਬੀਜ ਅਤੇ ਸਬਸਿਡੀ ਘੁਟਾਲੇ’ ਮਾਮਲੇ ‘ਚ ਹਾਈ ਕੋਰਟ ਵਲੋਂ ਨੋਟਿਸ ਜਾਰੀ

 ਪੰਜਾਬ ਦੇ ਸਹਿਕਾਰਤਾ ਵਿਭਾਗ ਅਤੇ ਮਿਲਕਫੈੱਡ ਵਿੱਚ ਹੋਏ ਕਥਿਤ 500 ਕਰੋੜ ਰੁਪਏ ਦੇ "ਬੀਜ...

‘ਖੁਦ ਨੂੰ ਕਾਕਰੋਚ ਕਹਿਣ ਵਾਲਾ ਗਟਰ ਦਾ ਹਿੱਸਾ’ MP ਕੰਗਨਾ ਰਣੌਤ ਨੇ ਗਟਰ ਵਾਲੇ ਬਿਆਨ ‘ਤੇ ਦਿੱਤੀ ਸਫ਼ਾਈ

ਭਾਜਪਾ MP ਕੰਗਨਾ ਰਣੌਤ ਨੇ ਗਟਰ ਵਾਲੇ ਬਿਆਨ ‘ਤੇ ਸਫ਼ਾਈ ਦਿੱਤੀ ਹੈ। ਉਨ੍ਹਾਂ ਨੇ...

ਹਵਾਰਾ ਦੀ 1 ਦਿਨ ਦੀ ਪੈਰੋਲ ਦੀ ਖ਼ਬਰ ਝੂਠੀ! ਬਿੱਟੂ ਨੇ ਕੀਤਾ 100 ਫ਼ੀਸਦੀ ਖੰਡਨ

ਜਗਤਾਰ ਸਿੰਘ ਹਵਾਰਾ ਦੀ ਮਾਤਾ ਦੀ ਬਿਮਾਰ ਹਾਲਤ ਨੂੰ ਦੇਖਦਿਆਂ ਉਸ ਨੂੰ ਪੈਰੋਲ ਦੇਣ...

ਪੰਜਾਬ ਵਿੱਚ ਵੋਟਰ ਸੂਚੀ ਦਾ ਖਰੜਾ ਅੱਜ ਕੀਤਾ ਜਾਵੇਗਾ ਜਾਰੀ,  20.66 ਲੱਖ ਵੋਟਰ ਹੋਣਗੇ ਬਾਹਰ

ਭਾਰਤੀ ਚੋਣ ਕਮਿਸ਼ਨ ਵੱਲੋਂ ਪੰਜਾਬ ਵਿੱਚ ਕਰਵਾਈ ਜਾ ਰਹੀ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ...

ਜਲੰਧਰ ‘ਚ ਸਨਕੀ ਨੌਜਵਾਨ ਨੇ ਪਤਨੀ ਤੇ ਪਿਤਾ ਨੂੰ ਉਤਾਰਿਆ ਮੌਤ ਦੇ ਘਾਟ, ਘਰੇਲੂ ਵਿਵਾਦ ਦੱਸੀ ਜਾ ਰਹੀ ਵਜ੍ਹਾ

ਜਲੰਧਰ ਦੇ ਅਵਤਾਰ ਨਗਰ ਵਿਚ ਘਰੇਲੂ ਵਿਵਾਦ ਦੇ ਚੱਲਦੇ ਪੁੱਤ ਨੇ ਆਪਣੇ ਪਿਤਾ ਤੇ...

 ਡੋਰਬੈੱਲ ਵਜਾਉਂਦਿਆਂ ਹੀ ਪਿੱਟਬੁੱਲ ਕੁੱਤੇ ਨੇ ਜੋੜੇ ਨੂੰ ਨੋਚਿਆ

ਪਟਿਆਲਾ ਸ਼ਹਿਰ ਦੇ ਘੁੰਮਣ ਨਗਰ ਇਲਾਕੇ ਵਿੱਚ ਬੁੱਧਵਾਰ ਨੂੰ ਇੱਕ ਪਾਲਤੂ ਪਿੱਟਬੁੱਲ ਵਲੋਂ ਕੀਤੇ...

ਪੰਜਾਬ ਸਰਕਾਰ ਦਾ ਰਾਜਸਥਾਨ ਨੂੰ ਅਲਟੀਮੇਟਮ, ₹1.44 ਲੱਖ ਕਰੋੜ ਦੀ ਪਾਣੀ ਰਾਇਲਟੀ ਮੰਗੀ

ਪੰਜਾਬ ਸਰਕਾਰ ਨੇ ਰਾਜਸਥਾਨ ਤੋਂ ਪਾਣੀ ਦੀ ਰਾਇਲਟੀ ਦੇ 1,44,083 ਕਰੋੜ ਰੁਪਏ ਦੇ ਬਕਾਏ...

ਪੰਜਾਬ ਸਰਕਾਰ ਨੇ ਪਹਿਲਾਂ ਵੀ ਰਾਜਪਾਲ ਨੂੰ ਜਗਤਾਰ ਸਿੰਘ ਹਵਾਰਾ ਨੂੰ ਪੈਰੋਲ ਦੇਣ ਦੀ ਸਿਫ਼ਾਰਸ਼ ਕੀਤੀ ਸੀ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

*ਚੰਡੀਗੜ੍ਹ; 12 ਅਗਸਤ:ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਪੰਜਾਬ ਦੇ ਰਾਜਪਾਲ ਗੁਲਾਬ ਚੰਦ...