April 27, 2026, 3:22 pm
----------- Advertisement -----------
HomeNewsBreaking Newsਗ੍ਰਿਫਤਾਰੀ ਰੱਦ ਕਰਵਾਉਣ ਲਈ ਹਾਈਕੋਰਟ ਪਹੁੰਚੇ ਨਵਾਬ ਮਲਿਕ

ਗ੍ਰਿਫਤਾਰੀ ਰੱਦ ਕਰਵਾਉਣ ਲਈ ਹਾਈਕੋਰਟ ਪਹੁੰਚੇ ਨਵਾਬ ਮਲਿਕ

Published on

----------- Advertisement -----------

ਮਹਾਰਾਸ਼ਟਰ : – ਮਹਾਰਾਸ਼ਟਰ ਦੇ ਘੱਟ ਗਿਣਤੀ ਮਾਮਲਿਆਂ ਦੇ ਮੰਤਰੀ ਨਵਾਬ ਮਲਿਕ ਨੂੰ ਈਡੀ ਨੇ ਬੁੱਧਵਾਰ ਨੂੰ ਗ੍ਰਿਫਤਾਰ ਕੀਤਾ ਸੀ। ਨਵਾਬ ਮਲਿਕ ‘ਤੇ ਦਾਊਦ ਇਬਰਾਹਿਮ ਦੇ ਕਰੀਬੀ ਦੋਸਤਾਂ ਤੋਂ ਜਾਇਦਾਦ ਖਰੀਦਣ ਦਾ ਦੋਸ਼ ਹੈ। ਇਸ ਤੋਂ ਇਲਾਵਾ ਈਡੀ ਮਨੀ ਲਾਂਡਰਿੰਗ ਨਾਲ ਜੁੜੇ ਮਾਮਲੇ ਦੀ ਵੀ ਜਾਂਚ ਕਰ ਰਹੀ ਹੈ।

ਐੱਨਸੀਪੀ ਨੇਤਾ ਨਵਾਬ ਮਲਿਕ ਨੇ ਮੰਗਲਵਾਰ ਨੂੰ ਬੰਬਈ ਹਾਈ ਕੋਰਟ ਤੱਕ ਪਹੁੰਚ ਕੀਤੀ ਅਤੇ ਅੰਡਰਵਰਲਡ ਡਾਨ ਦਾਊਦ ਇਬਰਾਹਿਮ ਦੇ ਸਬੰਧ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ ਦੁਆਰਾ ਉਸ ਦੇ ਖਿਲਾਫ ਦਰਜ ਕੀਤੇ ਗਏ ਮਨੀ ਲਾਂਡਰਿੰਗ ਦੇ ਕੇਸ ਨੂੰ ਰੱਦ ਕਰਨ ਦੀ ਮੰਗ ਕੀਤੀ। ਮਲਿਕ ਨੇ ਆਪਣੀ ਪਟੀਸ਼ਨ ‘ਚ ਕਿਹਾ ਕਿ ਉਸ ਦੀ ਗ੍ਰਿਫਤਾਰੀ ਗੈਰ-ਕਾਨੂੰਨੀ ਹੈ ਅਤੇ ਉਸ ਨੂੰ ਤੁਰੰਤ ਰਿਹਾਅ ਕਰਨ ਦੀ ਮੰਗ ਕੀਤੀ ਹੈ।
ਮਹਾਰਾਸ਼ਟਰ ਦੇ ਮੰਤਰੀ ਨਵਾਬ ਮਲਿਕ ਨੇ ਮਨੀ ਲਾਂਡਰਿੰਗ ਦੇ ਇੱਕ ਕਥਿਤ ਮਾਮਲੇ ਵਿੱਚ ਗੈਰ-ਕਾਨੂੰਨੀ ਨਜ਼ਰਬੰਦੀ ਦਾ ਦੋਸ਼ ਲਾਉਂਦਿਆਂ ਬੰਬਈ ਹਾਈ ਕੋਰਟ ਅੱਗੇ ਇੱਕ ਹੈਬੀਅਸ ਕਾਰਪਸ ਪਟੀਸ਼ਨ ਦੀ ਤੁਰੰਤ ਸੁਣਵਾਈ ਦੀ ਮੰਗ ਕੀਤੀ। ਹਾਈ ਕੋਰਟ ਨੇ ਬੁੱਧਵਾਰ ਨੂੰ ਉਸ ਨੂੰ ਸੁਣਵਾਈ ਲਈ ਮਨਜ਼ੂਰੀ ਦਿੱਤੀ।

ਮਲਿਕ ਤੋਂ ਬਾਅਦ ਹੁਣ ਉਨ੍ਹਾਂ ਦੇ ਪਰਿਵਾਰ ‘ਤੇ ਵੀ ਪੈਂਤੜਾ ਕੱਸਣਾ ਸ਼ੁਰੂ ਹੋ ਗਿਆ ਹੈ। ਅੱਜ ਉਨ੍ਹਾਂ ਦੇ ਬੇਟੇ ਫ਼ਰਾਜ਼ ਮਲਿਕ ਨੂੰ ਪੁੱਛਗਿੱਛ ਲਈ ਈਡੀ ਦਫ਼ਤਰ ਵਿੱਚ ਤਲਬ ਕੀਤਾ ਗਿਆ ਹੈ। ਉਸ ਨੇ ਏਜੰਸੀ ਦੇ ਜਾਂਚ ਅਧਿਕਾਰੀਆਂ ਤੋਂ ਪੇਸ਼ ਹੋਣ ਲਈ ਸਮਾਂ ਮੰਗਿਆ ਸੀ। ਈਡੀ ਅਧਿਕਾਰੀਆਂ ਨੇ ਕਿਹਾ ਹੈ ਕਿ ਸੋਮਵਾਰ ਨੂੰ ਉਸ ਨੂੰ ਸੰਮਨ ਜਾਰੀ ਕੀਤਾ ਗਿਆ ਸੀ, ਜਿਸ ਵਿੱਚ ਉਸ ਨੂੰ ਦੱਖਣੀ ਮੁੰਬਈ ਵਿੱਚ ਈਡੀ ਦੇ ਦਫ਼ਤਰ ਵਿੱਚ ਪੇਸ਼ ਹੋਣ ਲਈ ਕਿਹਾ ਗਿਆ ਸੀ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਚਾਹ ਪੀਂਦੇ ਹਾਂ, ਸੀਚੇਵਾਲ ਨੂੰ ਵੀ AAP ਛੱਡਣ ਲਈ ਮਿਲਿਆ ਸੀ ਆਫ਼ਰ

ਆਮ ਆਦਮੀ ਪਾਰਟੀ (ਆਪ) ਦੇ ਸੱਤ ਰਾਜ ਸਭਾ ਸੰਸਦ ਮੈਂਬਰਾਂ ਨੇ ਹਾਲ ਹੀ ‘ਚ...

BJP ਦੀ ਲਿਸਟ ‘ਚ ਸ਼ਾਮਿਲ ਹੋਏ ‘ਆਪ’ ਦੇ ਬਾਗੀ ਸਾਂਸਦ, ਰਾਜਸਭਾ ‘ਚ ਬੀਜੇਪੀ ਦੇ ਸਾਂਸਦਾਂ ਦੀ ਗਿਣਤੀ ਹੋਈ 113

ਰਾਜ ਸਭਾ ਦੇ ਸਭਾਪਤੀ ਸੀਪੀ ਰਾਧਾਕ੍ਰਿਸ਼ਣਨ ਨੇ ਅੱਜ ਆਮ ਆਮ ਆਦਮੀ ਪਾਰਟੀ ਦੇ 7...

ਅੱਤ ਦੀ ਗਰਮੀ ਵਿਚਾਲੇ ਸਿੱਖਿਆ ਵਿਭਾਗ ਦਾ ਵੱਡਾ ਫੈਸਲਾ, ਭੋਪਾਲ ਪ੍ਰਸ਼ਾਸਨ ਨੇ 30 ਤਰੀਕ ਤੱਕ ਸਕੂਲ ਕੀਤੇ ਬੰਦ

 ਸਕੂਲੀ ਵਿਦਿਆਰਥੀਆਂ ਲਈ ਰਾਹਤ ਭਰੀ ਖਬਰ ਸਾਹਮਣੇ ਆਈ ਹੈ। ਅੱਤ ਦੀ ਗਰਮੀ ਵਿਚਾਲੇ ਸਿੱਖਿਆ...

ਪੰਜਾਬ ਵਿੱਚ ਭਾਰੀ ਰੋਸ, ਦਲਬਦਲੂ ਸੰਸਦ ਮੈਂਬਰਾਂ ਦੀਆਂ ਰਿਹਾਇਸ਼ਾਂ ਦੀਆਂ ਕੰਧਾਂ ‘ਤੇ ਲਿਖਿਆ ਗਿਆ ‘ਗੱਦਾਰ’

* *ਚੰਡੀਗੜ੍ਹ, 26 ਅਪ੍ਰੈਲ 2026*:ਆਮ ਆਦਮੀ ਪਾਰਟੀ (ਆਪ) ਨੇ ਐਤਵਾਰ ਨੂੰ ਭਾਜਪਾ ਵਿੱਚ ਸ਼ਾਮਲ...

ਪ੍ਰਸਿੱਧ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਪਾਲਾ ਜਲਾਲਪੁਰੀਆ ‘ਆਪ’ ਵਿੱਚ ਸ਼ਾਮਲ

*ਚੰਡੀਗੜ੍ਹ 25 ਅਪ੍ਰੈਲ 2026*:ਕਬੱਡੀ ਖਿਡਾਰੀ ਅਤੇ ਮਸ਼ਹੂਰ ਸਟੌਪਰ ਪਾਲਾ ਜਲਾਲਪੁਰੀਆ ਸ਼ਨੀਵਾਰ ਨੂੰ ਆਮ ਆਦਮੀ...

2027 ਵਿੱਚ ‘ਆਪ’ ਦੀ ਵਾਪਸੀ ਤੈਅ, ਭਾਜਪਾ ਹਤਾਸ਼ ਚਾਲਾਂ ‘ਤੇ ਉਤਰੀ: ਪਵਨ ਟੀਨੂੰ

*ਚੰਡੀਗੜ੍ਹ, 25 ਅਪ੍ਰੈਲ 2026*:ਰਾਜ ਸਭਾ ਮੈਂਬਰ ਹਰਭਜਨ ਸਿੰਘ, ਅਸ਼ੋਕ ਮਿੱਤਲ ਅਤੇ ਰਾਜਿੰਦਰ ਗੁਪਤਾ ਦੇ...

ਮੀਂਹ ਤੋਂ ਪਹਿਲਾਂ ਡਰੇਨਾਂ ਅਤੇ ਹੜ੍ਹਾਂ ਵਾਲੀਆਂ ਸੰਭਾਵੀ ਥਾਵਾਂ ਦੀ ਤੁਰੰਤ ਸਫ਼ਾਈ ਯਕੀਨੀ ਬਣਾਈ ਜਾਵੇ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

* *ਚੰਡੀਗੜ੍ਹ, 25 ਅਪ੍ਰੈਲ 2026*:ਆਗਾਮੀ ਮਾਨਸੂਨ ਸੀਜ਼ਨ ਦੇ ਮੱਦੇਨਜ਼ਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ...

ਵਿਆਹ ਮਗਰੋਂ ਪਹਿਲੀ ਵਾਰ ਪਤਨੀ ਤੇ ਧੀ ਸਣੇ ਸਹੁਰੇ ਘਰ ਪਹੁੰਚੇ CM ਮਾਨ, ਕਰੀਬ 2 ਘੰਟੇ ਰੁਕੇ, ਕੀਤਾ ਲੰਚ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਿਆਹ ਮਗਰੋਂ ਪਹਿਲੀ ਵਾਰ ਆਪਣੇ ਸਹੁਰੇ ਘਰ ਹਰਿਆਣਾ...