ਯੂਪੀ : – ਯੂਪੀ ‘ਚ ਇਕ ਚੋਣ ਰੈਲੀ ਨੂੰ ਸੰਬੋਧਨ ਕਰਦੇ ਹੋਏ ਦੇਸ਼ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਜਦੋਂ ਭਾਰਤ ਬੋਲਦਾ ਹੈ ਤਾਂ ਪੂਰੀ ਦੁਨੀਆ ਉਸ ਦੀ ਗੱਲ ਸੁਣਦੀ ਹੈ। ਯੂਪੀ ਦੀਆਂ ਚੋਣਾਂ ਦੇਸ਼ ਦਾ ਭਵਿੱਖ ਤੈਅ ਕਰਨਗੀਆਂ। ਜੇਕਰ ਤੁਸੀਂ ਲੋਕ ਸਾਥ ਦਿਓਗੇ ਤਾਂ ਯੂਪੀ ‘ਚ ਟ੍ਰਿਪਲ ਇੰਜਣ ਦੀ ਸਰਕਾਰ ਚੱਲੇਗੀ। ਮੋਦੀ ਦਾ ਵਿਜ਼ਨ, ਯੋਗੀ ਦਾ ਮਿਸ਼ਨ ਯੂਪੀ ਨੂੰ ਬਹੁਤ ਅੱਗੇ ਲੈ ਕੇ ਜਾਣਗੇ।
ਰੱਖਿਆ ਮੰਤਰੀ ਮੰਗਲਵਾਰ ਨੂੰ ਭਾਜਪਾ ਉਮੀਦਵਾਰ ਦੇ ਸਮਰਥਨ ‘ਚ ਆਯੋਜਿਤ ਜਨ ਸਭਾ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਭਾਜਪਾ ਨੇ ਜੋ ਕਿਹਾ ਹੈ, ਉਹ ਕਰ ਦਿਖਾਇਆ ਹੈ। ਅਸੀਂ ਜੰਮੂ-ਕਸ਼ਮੀਰ ਤੋਂ ਧਾਰਾ 370 ਹਟਾ ਦਿੱਤੀ ਹੈ। ਅਯੁੱਧਿਆ ਵਿੱਚ ਵਿਸ਼ਾਲ ਰਾਮ ਮੰਦਰ ਦਾ ਨਿਰਮਾਣ ਸ਼ੁਰੂ ਕੀਤਾ। ਦੇਸ਼ ਦੀ ਹਵਾ ਬਦਲ ਗਈ ਹੈ।
ਭਾਰਤ ਮਾਤਾ ਦਾ ਸਿਰ ਝੁਕਣ ਨਹੀਂ ਦੇਵਾਂਗੇ। ਜਦੋਂ ਸਾਡੇ ਜਵਾਨ ਇੱਕ ਅੱਤਵਾਦੀ ਘਟਨਾ ਵਿੱਚ ਸ਼ਹੀਦ ਹੋਏ ਤਾਂ ਅਸੀਂ ਪਾਕਿਸਤਾਨ ਵਿੱਚ ਦਾਖਲ ਹੋ ਕੇ ਉਨ੍ਹਾਂ ਨੂੰ ਮਾਰ ਦਿੱਤਾ। ਦੇਸ਼ ਅੱਜ ਦੁਨੀਆਂ ਦੀ ਅਗਵਾਈ ਕਰ ਰਿਹਾ ਹੈ। ਯੂਪੀ ਕਦੇ ਬਿਮਾਰੂ ਰਾਜ ਸੀ। ਅੱਜ ਦੇਸ਼ ਦਾ ਨੰਬਰ ਇਕ ਸੂਬਾ ਹੈ। ਸਪਾ ਅਤੇ ਬਸਪਾ ਸਰਕਾਰ ਵਿੱਚ ਭ੍ਰਿਸ਼ਟਾਚਾਰ ਆਪਣੇ ਸਿਖਰ ‘ਤੇ ਸੀ।
ਯੋਗੀ ਜੀ ਦੀ ਸਰਕਾਰ ਵਿੱਚ ਭ੍ਰਿਸ਼ਟਾਚਾਰ ਖਤਮ ਹੋ ਗਿਆ। ਕੋਈ ਨਹੀਂ ਜਾਣਦਾ ਕਿ ਹੁਣ ਗੁੰਡੇ-ਮਾਫੀਆ ਕਿੱਥੇ ਹਨ। ਯੂਪੀ ਵਿੱਚ ਹੋ ਰਹੀਆਂ ਚੋਣਾਂ ਨਵੇਂ ਭਾਰਤ ਦੇ ਨਿਰਮਾਣ ਵਿੱਚ ਅਹਿਮ ਭੂਮਿਕਾ ਨਿਭਾਉਣ ਜਾ ਰਹੀਆਂ ਹਨ। ਤੁਸੀਂ ਫੈਸਲਾ ਕਰਨਾ ਹੈ ਕਿ ਦੇਸ਼ ਵਿੱਚ ਜਾਤੀਵਾਦ ਅਤੇ ਭ੍ਰਿਸ਼ਟਾਚਾਰ ਖਤਮ ਹੋਣਾ ਚਾਹੀਦਾ ਹੈ ਜਾਂ ਵਿਕਾਸ ਸਾਰਿਆਂ ਦੇ ਸਹਿਯੋਗ ਨਾਲ ਹੋਣਾ ਚਾਹੀਦਾ ਹੈ।
----------- Advertisement -----------
ਯੂਪੀ ‘ਚ ਡਬਲ ਨਹੀਂ ਟ੍ਰਿਪਲ ਇੰਜਣ ਨਾਲ ਚੱਲੇਗੀ ਸਰਕਾਰ: ਰਾਜਨਾਥ ਸਿੰਘ
Published on
----------- Advertisement -----------
----------- Advertisement -----------












